ਭਾਰਤ ''ਚ ਆਉਣ ਵਾਲੀ ਹੈ ਨਵੀਂ ਹੁੰਡਈ ਕਰੇਟਾ, ਜਾਣੋ ਫੀਚਰਸ

09/24/2016 6:36:01 PM

ਜਲੰਧਰ - ਮਾਰੁਤੀ ਸੁਜ਼ੂਕੀ ਵਿਟਾਰਾ ਬਰੇਜ਼ਾ ਦੀ ਭਾਰਤੀ ਬਾਜ਼ਾਰ ''ਚ ਐਂਟਰੀ ਹੋਣ ਤੋਂ ਬਾਅਦ ਕਰੇਟਾ ਦੀ ਮੰਗ ਥੋੜ੍ਹੀ ਘੱਟ ਹੋ ਗਈ ਹੈ। ਹੁਣ  ਹੁੰਡਈ ਦੀ ਯੋਜਨਾ ਛੇਤੀ ਹੀ ਕਰੇਟਾ ਦਾ ਨਵਾਂ ਅਵਤਾਰ ਭਾਰਤੀ ਬਾਜ਼ਾਰ ''ਚ ਉਤਾਰਣ ਦੀ ਹੈ ਤਾਂ ਜੋ ਉਨ੍ਹਾਂ ਦੀ ਮੌਜੂਦਗੀ ਬਾਜ਼ਾਰ ''ਚ ਘੱਟ ਨਾ ਹੋਵੇ ।
 
 
ਕੁੱਝ ਸਮਾਂ ਪਹਿਲਾਂ ਹੁੰਡਈ ਦੇ ਬ੍ਰਾਜ਼ੀਲ ਯੂਨਿਟ ਨੇ ਨਵੀਂ ਕਰੇਟਾ ਦੀ ਝਲਕ ਵਿਖਾਈ ਸੀ। ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਨਵੀਂ ਕਰੇਟਾ ਦੇ ਅਗਲੇ ਪਾਸੇ ਵੱਲ ਦੀ ਵੱਡੀ ਗ੍ਰੀਲ ਦਿੱਤੀ ਜਾਵੇਗੀ ਅਤੇ ਇਸ ਦਾ ਡਿਜ਼ਾਇਨ ਕਾਫ਼ੀ ਸ਼ਾਰਪ ਅਤੇ ਆਕਰਸ਼ਕ ਹੋਵੇਗਾ। ਟੀਜ਼ਰ ''ਚ ਇਸ ਕਾਰ ਦੇ ਪਿੱਛੇ ਦੀ ਵੱਲ ਵੱਡੇ ਬੰਪਰ ਅਤੇ ਨਵੇਂ ਟੇਲਲੈਂਪਸ ਦਿਖਾਏ ਗਏ ਹਨ।
 
 
ਇਸ ਕਾਰ ਨੂੰ ਭਾਰਤ ''ਚ ਡੀਜ਼ਲ ਅਤੇ ਪੈਟਰੋਲ ਇੰਜਣ ਦੇ ਆਪਸ਼ਨਸ ''ਚ ਉਤਾਰਿਆ ਜਾਵੇਗਾ। ਕਾਰ ਦੇ ਡੀਜ਼ਲ ਵੇਰਿਅੰਟਸ ''ਚ 1.4 ਲਿਟਰ ਅਤੇ 1.6 ਲਿਟਰ ਇੰਜਣ ਦੀ ਆਪਸ਼ਨ ਮਿਲੇਗੀ ਉਥੇ ਹੀ ਪੈਟਰੋਲ ਵੇਰਿਅੰਟ ''ਚ 1.6 ਲਿਟਰ ਇੰਜਣ ਮਿਲੇਗਾ। ਇਨ੍ਹਾਂ ਦੋਨਾਂ ਇੰਜਣਾਂ ਲਈ 6 ਸਪੀਡ ਮੈਨੂਅਲ ਅਤੇ 6 ਸਪੀਡ ਆਟੋਮੈਟਿਕ ਗਿਅਰਬਾਕਸ ਦੀ ਆਪਸ਼ਨਸ ਵੀ ਦਿੱਤੀ ਜਾਵੇਗੀ। ਸੰਭਾਵਨਾ ਹੈ ਕਿ ਨਵੀਂ ਕਰੇਟਾ ਸਾਲ 2017 ''ਚ ਭਾਰਤੀ ਬਾਜ਼ਾਰ ''ਚ ਲਾਂਚ ਹੋਵੇਗੀ।

Related News