ਦੁਨੀਆ ਦੇ ਪਹਿਲੇ ਸਮਾਰਟ ਈਅਰਪਲੱਗਸ : ਸੌਣ ਵਿਚ ਕਰਨਗੇ ਮਦਦ

Monday, Jul 18, 2016 - 10:16 AM (IST)

ਦੁਨੀਆ ਦੇ ਪਹਿਲੇ ਸਮਾਰਟ ਈਅਰਪਲੱਗਸ : ਸੌਣ ਵਿਚ ਕਰਨਗੇ ਮਦਦ
ਜਲੰਧਰ : ਪੁਰਾਣੇ ਘਰ ਨੂੰ ਛੱਡ ਕੇ ਨਵੇਂ ਘਰ ਵਿਚ ਜਾਣ ਨਾਲ ਸ਼ੁਰੂ-ਸ਼ੁਰੂ ਵਿਚ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਆਲੇ-ਦੁਆਲੇ ਦਾ ਸ਼ੋਰ ਵੀ ਇਸ ਦੀ ਇਕ ਵਜ੍ਹਾ ਹੁੰਦਾ ਹੈ । ਉਦਾਹਰਣ ਦੇ ਤੌਰ ਉੱਤੇ ਘਰ  ਦੇ ਕੋਲ ਵਾਲੀ ਸੜਕ ਦਾ ਜ਼ਿਆਦਾ ਵਿਅਸਤ ਰਹਿਣਾ ਜਾਂ ਘਰ ਦਾ ਰੇਲਵੇ ਟ੍ਰੈਕ ਦੇ ਕੋਲ ਹੋਣਾ । ਇਸ ਸਮੱਸਿਆ ਦੇ ਹੱਲ ਲਈ ਹਸ਼ (Hush) ਨੂੰ ਵਿਕਸਿਤ ਕੀਤਾ ਗਿਆ ਹੈ ਜਿਸ ਨੂੰ ਸੰਸਾਰ ਦਾ ਪਹਿਲਾ ਸਮਾਰਟ ਏਅਰਪਲੱਗ ਵੀ ਕਿਹਾ ਗਿਆ ਹੈ ।
 
ਡੈਨੀਅਲ ਲੀ ਉਨ੍ਹਾਂ ਲੋਕਾਂ ਵਿਚੋਂ ਹਨ ਜਿਨ੍ਹਾਂ ਨੇ ਹਸ਼ ਨੂੰ ਵਿਕਸਿਤ ਕੀਤਾ ਹੈ । ਲੀ ਅਤੇ ਉਨ੍ਹਾਂ ਦੀ ਟੀਮ ਦੁਆਰਾ ਬਣਾਇਆ ਗਿਆ ਇਹ ਪ੍ਰੋਡਕਟ ਸ਼ੋਰ ਵਿਚ ਵੀ ਸੌਣ ਵਿਚ ਮਦਦ ਕਰਦਾ ਹੈ ਅਤੇ ਮਿਊਜ਼ਿਕ ਅਤੇ ਸਵੇਰ ਦੇ ਅਲਾਰਮ ਵਰਗੀਆਂ ਆਵਾਜ਼ਾਂ ਵੀ ਕੱਢਦਾ ਹੈ। ਆਓ ਜਾਣਦੇ ਹਾਂ ਹਸ਼ ਦੇ ਬਾਰੇ ਵਿਚ  -
 
-ਹਸ਼ ਸਮਾਰਟ ਈਅਰਪਲੱਗਸ ਪਾਕੇਟ ਸਾਈਡ ਵਾਲੇ ਚਿਕਨੇ ਅਤੇ ਸੁੰਦਰ ਚਾਰਜਿੰਗ ਕੇਸ ਦੇ ਨਾਲ ਆਉਂਦੇ ਹਨ।
-ਇਸ ਦੇ ਡਿਜ਼ਾਈਨ ਨੂੰ ਦੇਖ ਕੇ ਤੁਹਾਨੂੰ ਮੋਟੋ ਹਿੰਟ ਦੀ ਯਾਦ ਆ ਸਕਦੀ ਹੈ ਕਿਉਂਕਿ ਮੋਟੋ ਹਿੰਟ ਵੀ ਹਸ਼ ਜਿਹੇ ਡਿਜ਼ਾਈਨ ਵਾਲਾ ਹੀ ਈਅਰਪਲੱਗ ਹੈ।
-ਇਨ੍ਹਾਂ ਈਅਰਪਲੱਗਸ ਦੇ ਕੇਸ ਵਿਚ ਮੈਗਨਟ ਲੱਗੀ ਹੈ ਜਿਸ ਦੇ ਨਾਲ ਇਹ ਈਅਰਪਲੱਗਸ ਚਾਰਜਿੰਗ ਦੇ ਸਮੇਂ ਆਸਾਨੀ ਨਾਲ ਆਪਣੀ ਜਗ੍ਹਾ ''ਤੇ ਲਾਕ ਹੋ ਜਾਂਦੇ ਹਨ।
-ਦੋਵੇਂ ਈਅਰਪਲੱਗਸ ਵਾਇਰਲੈੱਸ ਤਰੀਕੇ ਨਾਲ ਕੰਮ ਕਰਦੇ ਹਨ ਪਰ ਫਿਰ ਵੀ ਯੂਜ਼ਰ ਨੂੰ ਸਿੰਗਲ ਚਾਰਜ ''ਤੇ 8 ਘੰਟੇ ਤੱਕ ਦਾ ਬੈਟਰੀ ਬੈਕਅਪ ਮਿਲ ਜਾਵੇਗਾ। ਜਦੋਂ ਇਸ ਨੂੰ ਚਾਰਜ ਕਰਨ ਦੀ ਜ਼ਰੂਰਤ ਹੋਵੇਗੀ ਤਦ ਤੱਕ ਤੁਹਾਡੀ ਨੀਂਦ ਪੂਰੀ ਹੋ ਚੁੱਕੀ ਹੋਵੇਗੀ ਅਤੇ ਤੁਸੀਂ ਇਸ ਨੂੰ ਕੇਸ ਵਿਚ ਰੱਖ ਕੇ ਚਾਰਜਿੰਗ (ਯੂ. ਐੱਸ. ਬੀ. ਦੀ ਮਦਦ ਨਾਲ) ''ਤੇ ਲਾ ਸਕੋਗੇ । 
-ਇਹ ਡਿਵਾਈਸ ਬਹੁਤ ਸਾਰੇ ਸਾਈਜ਼ ਵਿਚ ਉਪਲੱਬਧ ਹੈ, ਜਿਸ ਦੇ ਨਾਲ ਛੋਟੇ ਤੋਂ ਲੈ ਕੇ ਵੱਡੇ ਵਿਅਕਤੀ ਤੱਕ ਇਸ ਦਾ ਪ੍ਰਯੋਗ ਕਰ ਸਕਦੇ ਹਨ ।  
-ਹਸ਼ ਦੀ ਮਦਦ ਨਾਲ ਤੁਸੀਂ ਐਪ ਦਾ ਇਸਤੇਮਾਲ ਕਰ ਕੇ ਸੌਣ ਦੇ ਸਮੇਂ ਮਿਊਜ਼ਿਕ ਲਾ ਸਕਦੇ ਹੋ, ਜਿਸ ਦੇ ਨਾਲ ਤੁਸੀਂ ਸੌਂ ਸਕਦੇ ਹੋ ਤੇ ਸਵੇਰੇ ਉੱਠਣ ਲਈ ਅਲਾਰਮ ਨੂੰ ਐਡਜਸਟ ਕਰ ਸਕਦੇ ਹੋ। ਇਸ ਤੋਂ ਤੁਹਾਡਾ ਪਾਰਟਨਰ ਵੀ ਪ੍ਰੇਸ਼ਾਨ ਨਹੀਂ ਹੋਵੇਗਾ । 
-ਇਸ ਦੀ ਇਕ ਸਮੱਸਿਆ ਇਹ ਹੈ ਕਿ ਵੱਖ-ਵੱਖ ਤਰ੍ਹਾਂ ਦੇ ਮਿਊਜ਼ਿਕ (ਮੀਂਹ, ਵਾਟਰਫਾਲ ਆਦਿ) ਨੂੰ ਚੱਲਣ ਲਈ ਹਰ ਆਵਾਜ਼ ਨੂੰ ਤੁਹਾਨੂੰ ਡਾਊਨਲੋਡ ਕਰਨਾ ਪੈਂਦਾ ਹੈ ਅਤੇ ਫਿਰ ਉਸ ਨੂੰ ਪਲੇ ਕਰਨਾ ਪੈਂਦਾ ਹੈ। ਇਸ ਪ੍ਰੋਸੈੱਸ ਵਿਚ ਕੁੱਝ ਸਮਾਂ ਲੱਗਦਾ ਹੈ। ਇਸ ਦੇ ਇਲਾਵਾ ਇਕ ਸਾਊਂਡ ਨੂੰ ਡਿਲੀਟ ਕਰਨ ਦੇ ਬਾਅਦ ਹੀ ਦੂਜੇ ਸਾਊਂਡ ਨੂੰ ਡਾਊਨਲੋਡ ਕੀਤਾ ਜਾ ਸਕੇਗਾ । 
 
ਇਨ੍ਹਾਂ ਈਅਰਪਲੱਗਸ ਦੀ ਕੀਮਤ 150 ਡਾਲਰ (ਲਗਭਗ 10,000 ਰੁਪਏ) ਹੈ ਅਤੇ ਇਸ ਨੂੰ ਖਰੀਦਣ ਲਈ ਤੁਸੀਂ ਹਸ਼ ਡਾਟ ਟੈਕਨਾਲੋਜੀ ਉੱਤੇ ਜਾ ਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ।

Related News