Humanoid ਰੋਬੋਟ ਨੂੰ ਬਿਹਤਰ ਬਣਾਉਣ ਲਈ ਨਾਸਾ ਨੇ ਮੰਗੀ ਲੋਕਾਂ ਕੋਲੋਂ ਮਦਦ
Wednesday, Feb 24, 2016 - 03:42 PM (IST)

ਜਲੰਧਰ: ਨਾਸਾ ਨੇ ਕੋਡਿੰਗ ਕਰਨ ਵਾਲੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਤਿਆਰ ਕੀਤੇ ਜਾ ਰਹੇ ਉਹ ਪਹਿਲਾਂ ਮਾਨਵੀ ਰੋਬੋਟ ਦੀ 3D ਨਜ਼ਰ ਸੁਧਾਰਨ ਲਈ ਐੱਲਗੋਰਿਥਮ ਤਿਆਰ ਕਰੇ। ਇਸ ਮਾਨਵੀ ਰੋਬੋਟ ਦੀ ਤੈਨਾਤੀ ਦੇ ਪਿਛੇ ਉਦੇਸ਼ ਪੁਲਾੜ ਯਾਤਰੀਆਂ ਨੂੰ ਆਧੁਨਿਕ ਵਿਗਿਆਨ ਅਤੇ ਮੁਰੰਮਤ ਕੰਮ ਲਈ ਮੁਕਤ ਕਰਨਾ ਹੈ। ਨਾਸਾ ਨੇ ਕਿਹਾ ਕਿ ਇਨਸਾਨ ਬਿਹਤਰ ਢੰਗ ਨਾਲ ਦੇਖਣ ਲਈ ਚਸ਼ਮਿਆਂ ਦਾ ਇਸਤੇਮਾਲ ਕਰਦੇ ਹਨ ਪਰ ਰੋਬੋਟ ਲਈ ਇਹ ਉਨ੍ਹਾਂ ਦੇ ਕੋਡ ''ਚ ਹੁੰਦਾ ਹੈ। ਰੋਬੋਨਾਟ ਵਿਜ਼ਨ ਟੂਲ ਮੈਨਿਪੁਲੇਸ਼ਨ ਮੁਕਾਬਲੇ ''ਚ ਸਭ ਤੋਂ ਚੰਗੇ ਐੱਲਗੋਰਿਥਮਸ ਲਈ ਕੁੱਲ 10 ਹਜ਼ਾਰ ਡਾਲਰ ਦੇ ਇਨਾਮ ਰੱਖੇ ਗਏ ਹਨ।
ਪੁਲਾੜ ''ਚ ਪਹਿਲਾ ਮਾਨਵੀ ਰੋਬੋਟ ਦਾ ਨਾਮ ਰੋਬੋਨਾਟ 2 ਜਾਂ ਆਰ2 ਹੈ ਅਤੇ ਇਸ ਦਾ ਨਿਰੀਖਣ ਆਈ. ਐੱਸ. ਐੱਸ ''ਤੇ ਹੋ ਰਿਹਾ ਹੈ। ਸਟੇਸ਼ਨ ''ਤੇ ਤੈਨਾਤ ਕਰੂ ਮੈਂਬਰÎ ਲਈ ਇਕ ਸਹਿਯੋਗੀ ਦੇ ਰੂਪ ''ਚ ਕੰਮ ਕਰਨ ਲਈ ਤਿਆਰ ਕੀਤੇ ਜਾ ਰਹੇ ਇਸ ਰੋਬੋਟ ਨੂੰ ਲੱਖਾ ਪੌਂਡ ਦੀ ਪ੍ਰਯੋਗਸ਼ਾਲਾ ਦੇ ਰੱਖ-ਰਖਾਅ ''ਚ ਕੀਤੇ ਜਾਣ ਵਾਲੇ ਸਾਧਾਰਣ ਜਾਂ ਨਕਲ ਵਾਲੇ ਕੰਮ ਦਿੱਤੇ ਜਾਣਗੇ। ਇਸ ਤਰ੍ਹਾਂ ਨਾਲ ਮਾਨਵ ਸਹਿਯੋਗੀ ਕਾਬਲ ਵਿਗਿਆਨ ਅਤੇ ਮੁਰੰਮਤ ਕੰਮਾਂ ਤੇ ਧਿਆਨ ਲਗਾ ਸਕਣਗੇ।
ਨਾਸਾ ਨੇ ਕਿਹਾ ਕਿ ਪੁਲਾੜ ਯਾਤਰੀ ਆਰ2 ਨੂੰ ਸਿੱਧੇ ਤੌਰ ਤੇ ਸੱਦਾ ਦੇ ਸਕਦੇ ਹਨ ਪਰ ਇਸ ਨੂੰ ਜ਼ਿਆਦਾ ਸੁਤੰਤਰ ਬਣਾਉਣ ਨਾਲ ਸਟੇਸ਼ਨ ਦਾ ਕੰਮ ਅਤੇ ਭਵਿੱਖ ''ਚ ਪੁਲਾੜ ਐਕਸਪਲੋਰੇਸ਼ਨ ਦੇ ਮੁਹਿੰਮ ਜ਼ਿਆਦਾ ਕਾਬਿਲ ਹੋ ਸਕਦਾ ਹੈ। ਇਕ ਟੀਚਾ ਆਰ 2 ਨੂੰ ਬਿਹਤਰ ਦੇਖਣ ਚ ਮਦਦ ਕਰੇਗਾ।