Samsung ਦੇ ਫਲੈਗਸ਼ਿਪ ਫੋਨ ''ਤੇ ਬੰਪਰ ਆਫਰ, ਮਿਲ ਰਿਹੈ 40 ਹਜ਼ਾਰ ਦਾ ਡਿਸਕਾਊਂਟ

Saturday, Mar 08, 2025 - 06:28 PM (IST)

Samsung ਦੇ ਫਲੈਗਸ਼ਿਪ ਫੋਨ ''ਤੇ ਬੰਪਰ ਆਫਰ, ਮਿਲ ਰਿਹੈ 40 ਹਜ਼ਾਰ ਦਾ ਡਿਸਕਾਊਂਟ

ਗੈਜੇਟ ਡੈਸਕ- ਤੁਸੀਂ ਵੀ ਜੇਕਰ ਨਵਾਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਸ਼ਾਨਦਾਰ ਮੌਕਾ ਹੈ। ਈ-ਕਾਮਰਸ ਪਲੇਟਫਾਰਮ ਐਮਾਜ਼ੋਨ 'ਤੇ ਆਕਰਸ਼ਕ ਆਫਰ ਮਿਲ ਰਹੇ ਹਨ। ਇਥੋਂ ਤੁਸੀਂ ਕਈ ਸਮਾਰਟਫੋਨਾਂ ਨੂੰ ਡਿਸਕਾਊਂਟ 'ਤੇ ਖਰੀਦ ਸਕਦੇ ਹੋ। ਪਲੇਟਫਾਰਮ 'ਤੇ Samsung Galaxy S24 ਅਤੇ S24 Plus 'ਤੇ ਡਿਸਕਾਊਂਟ ਮਿਲ ਰਿਹਾ ਹੈ। ਦੋਵਾਂ ਫੋਨਾਂ ਦੀ ਕੀਮਤ 'ਚ ਸਿਰਫ ਕੁਝ ਹਜ਼ਾਰ ਰੁਪਏ ਦਾ ਫਰਕ ਹੈ, ਜਿਸਤੋਂ ਬਾਅਦ ਸਵਾਲ ਉਠਦਾ ਹੈ ਕਿ ਤੁਹਾਨੂੰ ਕਿਹੜਾ ਫੋਨ ਖਰੀਦਣਾ ਚਾਹੀਦਾ ਹੈ। 

ਦੋਵੇਂ ਸਮਾਰਟਫੋਨ ਸਪੈਸੀਫਿਕੇਸ਼ਨ ਦੇ ਮਾਮਲੇ ਵਿੱਚ ਇੱਕੋ ਜਿਹੇ ਹਨ। ਇਨ੍ਹਾਂ ਵਿੱਚ ਮੁੱਖ ਅੰਤਰ ਸਿਰਫ਼ ਸਕ੍ਰੀਨ ਸਾਈਜ਼ ਅਤੇ ਬੈਟਰੀ ਦਾ ਹੈ। ਹਾਲਾਂਕਿ, ਕੀਮਤ ਦਾ ਵੱਡਾ ਫਰਕ ਇਨ੍ਹਾਂ ਦੋਵਾਂ ਸਮਾਰਟਫੋਨਾਂ 'ਚ ਰਿਹਾ ਹੈ ਜੋ ਸੇਲ 'ਚ ਨਹੀਂ ਦਿਸ ਰਿਹਾ। ਆਓ ਜਾਣਦੇ ਹਾਂ ਡਿਟੇਲਸ;-

ਕੀਮਤ

Samsung Galaxy S24 ਅਤੇ Galaxy S24 Plus ਦੋਵੇਂ ਹੀ ਐਮਾਜ਼ੋਨ 'ਤੇ ਇਸ ਸਮੇਂ ਆਕਰਸ਼ਕ ਕੀਮਤ 'ਤੇ ਲਿਸਟ ਹਨ। Galaxy S24 5G ਨੂੰ ਤੁਸੀਂ ਐਮਾਜ਼ੋਨ ਤੋਂ 57,700 ਰੁਪਏ 'ਚ ਖਰੀਦ ਸਕਦੇ ਹੋ। ਇਹ ਕੀਮਤ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਇਹ ਕੀਮਤ ਫੋਨ ਦੇ ਮਾਰਬਲ ਗ੍ਰੇ ਵੇਰੀਐਂਟ ਦੀ ਹੈ। 

ਉਥੇ ਹੀ Galaxy S24 Plus 5G ਨੂੰ ਤੁਸੀਂ 59,800 ਰੁਪਏ 'ਚ ਖਰੀਦ ਸਕਦੇ ਹੋ। ਇਹ ਕੀਮਤ ਸਮਾਰਟਫੋਨ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਜੇਕਰ ਤੁਸੀਂ ਦੋਵਾਂ ਹੀ ਕੀਮਤਾਂ ਅਤੇ ਕੰਫੀਗ੍ਰੇਸ਼ਨ 'ਤੇ ਨਜ਼ਰ ਮਾਰੋਗੇ ਤਾਂ ਪਾਓਗਿ ਕਿ ਪਲੱਸ ਵੇਰੀਐਂਟ ਬਹਿਤਰ ਆਪਸ਼ਨ ਹੈ। ਇਸ ਵਿਚ ਤੁਹਾਨੂੰ ਵੱਡੀ ਬੈਟਰੀ ਅਤੇ ਜ਼ਿਆਦਾ ਰੈਮ ਦੇ ਨਾਲ ਵੱਡੀ ਸਕਰੀਨ ਵੀ ਮਿਲ ਰਹੀ ਹੈ। 

ਦੱਸ ਦੇਈਏ ਕਿ  Samsung Galaxy S24 Plus ਦੇ 12GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ 99,999 ਰੁਪਏ ਹੈ। ਇਹ ਕੀਮਤ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲੱਬਧ ਹੈ। ਉਥੇ ਹੀ Galaxy S24 ਸੈਮਸੰਗ ਦੀ ਵੈੱਬਸਾਈਟ 'ਤੇ 256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 70,999 ਰੁਪਏ ਹੈ। ਅਜਿਹੇ 'ਚ ਤੁਸੀਂ ਪਲੱਸ ਵੇਰੀਐਂਟ ਨੂੰ ਲਗਭਗ 40 ਹਜ਼ਾਰ ਰੁਪਏ ਤੋਂ ਜ਼ਿਆਦਾ ਡਿਸਕਾਊਂਟ 'ਤੇ ਖਰੀਦ ਸਕਦੇ ਹੋ। 


author

Rakesh

Content Editor

Related News