ਐਮਾਜ਼ੋਨ ’ਚ ਨੋਕੀਆ 5.3 ’ਤੇ ਮਿਲ ਰਿਹੈ ਭਾਰੀ ਡਿਕਸਾਊਂਟ, ਜਾਣੋ ਕੀਮਤ ਤੇ ਆਫਰਸ

Wednesday, Oct 28, 2020 - 01:54 AM (IST)

ਐਮਾਜ਼ੋਨ ’ਚ ਨੋਕੀਆ 5.3 ’ਤੇ ਮਿਲ ਰਿਹੈ ਭਾਰੀ ਡਿਕਸਾਊਂਟ, ਜਾਣੋ ਕੀਮਤ ਤੇ ਆਫਰਸ

ਗੈਜੇਟ ਡੈਸਕ—ਨਰਾਤਿਆਂ ਦੇ ਮੌਕੇ ’ਤੇ ਈ-ਕਾਮਰਸ ਵੈੱਬਸਾਈਟ ਐਮਾਜ਼ੋਨ ’ਤੇ ਸ਼ੁਰੂ ਹੋਈ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਨੂੰ ਵਧਾ ਕੇ ਦੀਵਾਲੀ ਤਕ ਕਰ ਦਿੱਤਾ ਹੈ। ਭਾਵ ਹੁਣ ਯੂਜ਼ਰਸ ਇਸ ਸੇਲ ’ਚ ਮਿਲਣ ਵਾਲੇ ਆਫਰਸ ਦਾ ਲਾਭ ਦੀਵਾਲੀ ਤੱਕ ਲੈ ਸਕਦੇ ਹਨ। ਇਸ ਸੇਲ ’ਚ ਸਮਾਰਟਫੋਨਸ ਤੋਂ ਲੈ ਕੇ ਐਕਸੈੱਸਰੀਜ਼ ਤੱਕ ਸਾਰੇ ਪ੍ਰੋਡਕਟਸ ’ਤੇ ਆਕਰਸ਼ਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਐਮਜ਼ੋਨ ਸੇਲ ’ਚ ਬੈਸਟ ਡੀਲਸ ਤਹਿਤ ਤੁਸੀਂ ਨੋਕੀਆ 5.3 ਨੂੰ ਬੇਹਦ ਹੀ ਘੱਟ ਕੀਮਤ ’ਚ ਖਰੀਦ ਸਕਦੇ ਹੋ। 

ਨੋਕੀਆ 5.3 ਦੀ ਨਵੀਂ ਕੀਮਤ
ਐਮਾਜ਼ੋਨ ਗ੍ਰੇਟ ਇੰਡੀਆ ਫੈਸਟਿਵ ਸੇਲ ’ਚ ਨੋਕੀਆ 5.3 ਦੇ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਮਾਡਲ ਨੂੰ 12,499 ਰੁਪਏ ’ਚ ਖਰੀਦ ਸਕਦੇ ਹੋ। ਉੱਥੇ 6ਜੀ.ਬੀ. ਰੈਮ+64ਜੀ.ਬੀ. ਮਾਡਲ 13,999 ਰੁਪਏ ’ਚ ਉਪਲੱਬਧ ਹੈ। ਜਦਕਿ ਇਨ੍ਹਾਂ ਦੀ ਅਸਲ ਕੀਮਤ 13,999 ਰੁਪਏ ਅਤੇ 15,499 ਰੁਪਏ ਹੈ। ਯੂਜ਼ਰਸ ਇਸ ਨੂੰ ਈ-ਕਾਮਰਸ ਸਾਈਟ Amazon India ਤੋਂ ਖਰੀਦ ਸਕਦੇ ਹਨ।

ਨੋਕੀਆ 5.3 ਨੂੰ ਨੋ ਕਾਸਟ ਈ.ਐੱਮ.ਆਈ. ’ਚ ਖਰੀਦੋ
ਨੋਕੀਆ 5.3 ਨੂੰ ਯੂਜ਼ਰਸ ਨੋ ਕਾਸਟ ਈ.ਐੱਮ.ਆਈ. ਵਿਕਲਪ ਅਤੇ ਐਕਸਚੇਂਜ ਆਫਰ ’ਚ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐਕਸਿਸ ਬੈਂਕ ¬ਕ੍ਰੈਡਿਟ ਕਾਰਡ ’ਤੇ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਐਮਾਜ਼ੋਨ ਪੇਅ ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਕਾਰਡ ’ਤੇ ਪ੍ਰਾਈਮ ਯੂਜ਼ਰਸ ਲਈ ਕੈਸ਼ਬੈਕ ਉਪਲੱਬਧ ਹੈ।

ਫੀਚਰਜ਼
ਇਸ ’ਚ 6.55 ਇੰਚ ਦੀ ਐੱਚ.ਡੀ.+ਡਿਸਪਲੇਅ ਮਿਲੇਗੀ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1640 ਪਿਕਸਲ ਹੈ। ਫੋਨ ਦੇ ਬੈਕ ਪੈਨਲ ’ਚ ਸਕਿਓਰਟੀ ਲਈ ਫਿੰਗਰਪਿ੍ਰੰਟ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਕਿਓਰਟੀ ਲਈ ਫੇਸ ਅਨਲਾਕ ਫੀਚਰ ਦੀ ਵੀ ਸੁਵਿਧਾ ਉਪਲੱਬਧ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡਰੈਗਨ 665 ਚਿਪਸੈੱਟ ’ਤੇ ਕੰਮ ਕਰਦਾ ਹੈ ਅਤੇ ਇਸ ’ਚ ਦਿੱਤੀ ਗਈ ਸਟੋਰੇਜ਼ ਨੂੰ ਮਾਈ¬ਕ੍ਰੋ ਐੱਸ.ਡੀ. ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।

ਫੋਟੋਗ੍ਰਾਫੀ ਲਈ ਨੋਕੀਆ 5.3 ’ਚ ਕਵਾਡ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਪ੍ਰਾਈਮਰੀ ਸੈਂਸਰ 13 ਮੈਗਾਪਿਕਸਲ ਦਾ ਹੈ ਜਦਕਿ 5 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਅਤੇ 2 ਮੈਗਾਪਿਕਸਲ ਦੇ ਦੋ ਹੋਰ ਸੈਂਸਰ ਦਿੱਤੇ ਗਏ ਹਨ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਚਾਰਜ ’ਚ ਬੈਟਰੀ ਦੋ ਦਿਨ ਦਾ ਬੈਕਅਪ ਦੇਣ ’ਚ ਸਮਰੱਥ ਹੈ।


author

Karan Kumar

Content Editor

Related News