ਖੁਸ਼ਖਬਰੀ : ਸੈਮਸੰਗ ਦੇ ਇਨ੍ਹਾਂ ਸ਼ਾਨਦਾਰ ਸਮਾਰਟਫੋਨ ਤੇ ਮਿਲ ਰਿਹੈ ਹੈ 12 ਹਜ਼ਾਰ ਰੁਪਏ ਦਾ ਡਿਸਕਾਊਂਟ

Thursday, Dec 22, 2016 - 02:41 PM (IST)

ਜਲੰਧਰ- ਕ੍ਰਿਸਮਸ ਦੇ ਤਿਉਹਾਰ ਅਤੇ ਨਵੇਂ ਸਾਲ ਦੇ ਖਾਸ ਮੌਕੇ ''ਤੇ ਕੋਰਿਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਯੂਜਰਸ ਨੂੰ ਖਾਸ ਤੋਹਫਾ ਦੇਣ ਜਾ ਰਹੀ ਹੈ। ਜੀ ਹਾਂ, ਕੰਪਨੀ ਆਪਣ ਲੇਟੈਸਟ ਸਮਾਰਟਫੋਨ ਗਲੈਕਸੀ ਐੱਸ 7 (S7) ਅਤੇ ਐੱਸ 7 ਐੱਜ਼ (S7 Edge) ''ਤੇ 12 ਹਜ਼ਾਰ ਰੁਪਏ ਤੱਕ ਦਾ ਭਾਰੀ ਡਿਸਕਾਊਂਟ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਸਮਾਰਟਫੋਨਸ ''ਚ ਹੋਈ ਕਟੌਤੀ ਤੋਂ ਬਾਅਦ ਹੁੱਣ ਗਾਹਕ ਸੈਮਸੰਗ ਗਲੈਕਸੀ S7 ਨੂੰ ਲਗਭਗ 33,958 ਰੁਪਏ ''ਚ ਅਤੇ S7 Edge ਨੂੰ 40,749 ਰੁਪਏ ਦੀ ਕੀਮਤ ''ਚ ਖਰੀਦ ਸਕਣਗੇ। ਇ੍ਹਨਾਂ ਸਮਾਰਟਫੋਨਸ ਨੂੰ ਕੰਪਨੀ ਦੀ ਆਧਿਕਾਰਕ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। 
 
Samsung Galaxy S7, S7 Edge
ਗਲੈਕਸੀ ਐੱਸ7 ਐੱਜ਼ ''ਚ 5.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ ਜੋ ਸੁਪਰ ਐਮੋਲਡ ਡਿਸਪਲੇ ਦੇ ਨਾਲ ਆਉਂਦੀ ਹੈ ਅਤੇ ਐੱਜ਼ ਡਿਸਪਲੇ ਨੂੰ ਪਹਿਲਾਂ ਤੋਂ ਬਿਹਤਰ ਬਣਾਇਆ ਗਿਆ ਹੈ। ਗਲੈਕਸੀ S7 ''ਚ ਕਵਾਲਕਾਮ ਦਾ ਲੇਟੈਸਟ ਪ੍ਰੋਸੈਸਰ (ਸਨੈਪਡ੍ਰੈਗਨ 820 ਪ੍ਰੋਸੈਸਰ) ਹੀ ਦਿੱਤਾ ਗਿਆ ਹੈ ਅਤੇ ਨਾਲ ''ਚ 4GB ਰੈਮ ਦਿੱਤੀ ਗਈ ਹੈ। ਦੋਨੋਂ ਫੋਨਸ ''ਚ ਮਾਇਕ੍ਰੋ ਐੱਸ. ਡੀ ਕਾਰਡ ਸਪੋਰਟ, 32GB ਅਤੇ 64GB ਇੰਟਰਨਲ ਸਟੋਰੇਜ਼,  ਆਈ. ਪੀ. ਐੱਸ ਵਾਟਰ ਅਤੇ ਡਸਟ ਰੇਜਿਸਟੈਂਸ ਫੀਚਰ ਮੌਜੂਦ ਹੈ ਜਿਸ ਦੇ ਨਾਲ ਫੋਨ 1.5 ਮੀਟਰ ਪਾਣੀ ''ਚ 30 ਮੀਟਰ ਤੱਕ ਸੁਰੱਖਿਅਤ ਰਹੇਗਾ।   
 
ਫੋਟੋਗ੍ਰਾਫੀ ਲਈ ਤੁਹਾਨੂੰ ਇਸ ਸਮਾਰਟਫੋਨ ''ਚ 12MP ਦਾ ਡਿਊਲ-ਪਿਕਸਲ ਕੈਮਰਾ f/1.7 ਅਪਰਚਰ ਲੈਨਜ਼ ਦੇ ਨਾਲ ਅਤੇ 5MP ਦਾ ਫ੍ਰੰਟ ਫੇਸਿੰਗ ਕੈਮਰਾ ਵਾਇਡ ਐਂਗਲ ਦੇ ਨਾਲ ਮਿਲ ਰਿਹਾ ਹੈ। ਪਾਵਰ ਲਈ ਇਸ ਸਮਾਰਟਫੋਨ ''ਚ ਤੁਹਾਨੂੰ 3000mAh ਸਮਰੱਥਾ ਦੀ ਬੈਟਰੀ ਮਿਲ ਰਹੀ ਹੈ ਜਦ ਕਿ S7 Edge ''ਚ ਤੁਹਾਨੂੰ ਕੁੱਝ ਵੱਡੀ 3600mAh ਸਮਰੱਥਾ ਦੀ ਬੈਟਰੀ ਮਿਲ ਰਹੀ ਹੈ।

Related News