ਹੱਬਲ ਨੇ ਪੇਸ਼ ਕੀਤੀ ਆਕਾਸ਼ਗੰਗਾ ਦੇ ਕੁਝ ਸਭ ਤੋਂ ਚਮਕਦਾਰ ਸਿਤਾਰਿਆਂ ਦੀ ਤਸਵੀਰ

Monday, Jan 25, 2016 - 02:58 PM (IST)

ਹੱਬਲ ਨੇ ਪੇਸ਼ ਕੀਤੀ ਆਕਾਸ਼ਗੰਗਾ ਦੇ ਕੁਝ ਸਭ ਤੋਂ ਚਮਕਦਾਰ ਸਿਤਾਰਿਆਂ ਦੀ ਤਸਵੀਰ

ਜਲੰਧਰ : ਹਬਲ ਸਪੇਸ ਟੈਲੀਸਕੋਪ ਵੱਲੋਂ ਤਾਜ਼ੀਆਂ ਡਿਟੇਲਡ ਫੋਟੋਆਂ ਭੇਜੀਆਂ ਗਈਆਂ ਹਨ। ਇਹ ਫੋਟੋਆਂ ਹੈਰਾਨੀਜਨਕ ਤਰੀਕੇ ਨਾਲ ਬਹੁਤ ਹੀ ਤੇਜ਼ ਰੌਸਨੀ ਵਾਲੇ ਚਮਕਦੇ ਤਾਰਿਆਂ ਦੀਆਂ ਹਨ ਜੋ ਕਿ ਟ੍ਰੰਪਲਰ 14 ਕਲਸਟਰ ''ਚ ਮੌਜੂਦ ਹਨ। ਜ਼ਿਕਰਯੋਗ ਹੈ ਕਿ ਟ੍ਰੰਪਲਰ 14 ਕਲਸਟਰ ਕੈਰੀਨਾ ਨੈਬਿਊਲਾ ''ਚ ਹੈ ਜੋ ਸਾਡੇ ਤੋਂ 8,000 ਪ੍ਰਕਾਸ਼ ਵਰਸ਼ ਦੂਰ ਹੈ। 

ਕਿਸੇ ਹੀਰੇ ਦੀ ਤਰ੍ਹਾਂ ਚਮਰਦੇ ਇਹ ਤਾਰੇ ਅਜੇ ਆਪਣੀ ਸ਼ੁਰੂਆਤੀ ਅਵਸਥਾ ''ਚ ਹਨ। ਨੀਲੀ ਰੌਸ਼ਨੀ ਵਾਲੇ ਤਾਰੇ ਬਹੁਤ ਹੀ ਘੱਟ ਉਮਰ (5,00,000 ਸਾਲ ਤੋਂ ਵੀ ਘਟ) ਦੇ ਹਨ। ਨੈਬਿਊਲਾ ਨੂੰ ਪਹਿਲਾਂ ਹੀ ਸਿਤਾਰਿਆਂ ਦੀ ਨਰਸਰੀ ਕਿਹਾ ਜਾਂਦਾ ਹੈ ਤੇ ਇਹ ਤਾਜ਼ਾ ਤਸਵੀਰਾ ਇਸ ਦਾ ਤਾਜ਼ਾ ਪ੍ਰਮਾਣ ਹੈ। 


Related News