ਸਮਾਰਟਫੋਨ ਦੀ ਲਾਕ ਸਕਰੀਨ ''ਤੇ ਵਿਗਿਆਪਨ ਦਿਖਾ ਰਹੀ ਹੁਵਾਵੇਈ

Friday, Jun 14, 2019 - 06:38 PM (IST)

ਸਮਾਰਟਫੋਨ ਦੀ ਲਾਕ ਸਕਰੀਨ ''ਤੇ ਵਿਗਿਆਪਨ ਦਿਖਾ ਰਹੀ ਹੁਵਾਵੇਈ

ਗੈਜੇਟ ਡੈਸਕ—ਚੀਨ ਦੀ ਟੈਕਨਾਲੋਜੀ ਕੰਪਨੀ ਹੁਵਾਵੇਈ ਨੂੰ ਲੈ ਕੇ ਇਕ ਵਾਰ ਫਿਰ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਹੁਵਾਵੇਈ ਸਮਾਰਟਫੋਨ ਯੂਜ਼ਰਸ ਨੇ ਟਵੀਟਰ ਰਾਹੀਂ ਸ਼ਿਕਾਇਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਸਮਾਰਟਫੋਨ ਦੀ ਲਾਕ ਸਕਰੀਨ 'ਤੇ ਵਿਗਿਆਪਨ ਦਿਖਾਈ ਦੇ ਰਿਹਾ ਹੈ ਜਿਸ ਨਾਲ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।

ਯੂਜ਼ਰਸ ਨੇ ਕਿਹਾ ਕਿ ਹੁਵਾਵੇਈ ਸਮਾਰਟਫੋਨ ਦੀ ਲਾਕ ਸਕਰੀਨ 'ਤੇ 'Booking.com' ਦਾ ਵਿਗਿਆਪਨ ਉਨ੍ਹਾਂ ਨੂੰ ਦਿਖ ਰਿਹਾ ਹੈ। ਇਸ ਸਮੱਸਿਆ ਨੂੰ ਹੁਵਾਵੇਈ ਕੰਪਨੀ ਦੇ ਵੱਖ-ਵੱਖ ਸਮਾਰਟਫੋਨਸ ਮਾਡਲ ਫਿਰ ਚਾਹੇ ਉਹ ਪੁਰਾਣਾ ਹੋਵੇਗਾ ਜਾਂ ਨਵਾਂ ਦੇਖਿਆ ਜਾ ਸਕਦਾ ਹੈ।

ਯੂਜ਼ਰਸ ਨੇ ਸ਼ੇਅਰ ਕੀਤੀ ਲਾਕਸਕਰੀਨ 'ਤੇ ਦਿਖ ਰਹੇ ਵਿਗਿਆਪਨ ਦੀ ਤਸਵੀਰ
ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ਦਿ ਵਰਜ 'ਤੇ ਦਿਖ ਰਹੇ ਐਡ ਦਾ ਸਕਰੀਨਸ਼ਾਟ ਟਵੀਟਰ 'ਤੇ ਸ਼ੇਅਰ ਵੀ ਕੀਤਾ ਹੈ ਅਤੇ ਕਈ ਯੂਜ਼ਰਸ ਨੇ ਇਸ 'ਤੇ ਨਾਰਾਜ਼ਗੀ ਵੀ ਜਤਾਈ ਹੈ। ਰਿਪੋਰਟਸ ਦੀ ਮੰਨੀਏ ਤਾਂ ਜਿਨ੍ਹਾਂ ਸਮਾਰਟਫੋਨਸ 'ਤੇ ਵਿਗਿਆਪਨ ਦਿਖਿਆ ਉਨ੍ਹਾਂ 'ਚ ਪਿਛਲੇ ਸਾਲ ਦੇ ਫਲੈਗਸ਼ਿਪ ਫੋਨ ਹੁਵਾਵੇਈ ਪੀ20 ਅਤੇ ਪੀ20 ਪ੍ਰੋ ਤੋਂ ਇਲਾਵਾ ਲੇਟੈਸਟ ਹੁਵਾਵੇਈ ਪੀ30 ਪ੍ਰੋ, ਪੀ20 ਲਾਈਟ ਅਤੇ ਆਨਰ 10 ਵੀ ਸ਼ਾਮਲ ਹੈ।

ਹੁਵਾਵੇਈ ਨੇ ਮੰਗ ਮੁਆਫੀ
ਇਸ ਸਮੱਸਿਆ ਦੇ ਆਉਣ ਤੋਂ ਬਾਅਦ ਹੁਵਾਵੇਈ ਨੇ ਜਰਮਨੀ ਦੇ ਟਵੀਟਰ ਅਕਾਊਂਟ ਤੋਂ ਮੁਆਫੀ ਮੰਗੀ ਹੈ ਅਤੇ ਕਿਹਾ ਕਿ ਸਾਨੂੰ ਖੇਦ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਵਿਗਿਆਪਨ ਦਿਖਾਉਣਾ ਚਾਹੁੰਦੇ ਹਾਂ।

ਇੰਨਾਂ ਦੇਸ਼ਾਂ 'ਚ ਸਾਹਮਣੇ ਆਈ ਇਹ ਸਮੱਸਿਆ
ਲਾਕ ਸਕਰੀਨ 'ਤੇ ਵਿਗਿਆਪਨ ਦਿਖਾਉਣ ਦੀ ਇਸ ਸਮੱਸਿਆ ਨੂੰ ਯੂ.ਕੇ., ਨੀਦਰਲੈਂਡ, ਆਇਰਲੈਂਢ, ਸਾਊਥ ਅਫਰੀਕਾ, ਨਾਰਵੇਅ ਅਤੇ ਜਰਮਨੀ 'ਚ ਦੇਖਿਆ ਗਿਆ ਹੈ। ਜੇਕਰ ਤੁਸੀਂ ਹੁਵਾਵੇਈ ਦੇ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਇਸ ਨੂੰ ਠੀਕ ਕਰਨ ਲਈ ਪ੍ਰੀ-ਇੰਸਟਾਲਡ ਮੈਗਜ਼ੀਨ ਵਾਲਪੇਪਰਸ ਫੀਚਰ ਦਾ ਇਸਤੇਮਾਲ ਬੰਦ ਕਰਨਾ ਹੋਵੇਗਾ।


author

Karan Kumar

Content Editor

Related News