ਹੁਵਾਵੇਈ Y9 (2019) ਨਾਲ ਮੁਫਤ 'ਚ ਮਿਲਣਗੇ ਇਹ ਸ਼ਾਨਦਾਰ ਬਲੂਟੁੱਥ ਈਅਰਫੋਨ

02/12/2019 4:45:22 PM

ਗੈਜੇਟ ਡੈਸਕ- ਹੁਵਾਵੇ ਇੰਡੀਆ ਨੇ ਹਾਲ 'ਚ ਆਪਣੇ ਐਂਟਰੀ ਲੈਵਲ Huawei Y9 (2019) ਨੂੰ ਭਾਰਤ 'ਚ ਪੇਸ਼ ਕੀਤਾ ਸੀ ਤੇ ਹੁਣ ਇਹ ਸਮਾਰਟਫੋਨ ਅਮੇਜਨ ਇੰਡੀਆ 'ਤੇ ਵਿਕਰੀ ਲਈ ਉਪਲੱਬਧ ਹੋ ਗਿਆ ਹੈ। ਕੰਪਨੀ ਯੂਜ਼ਰਸ ਨੂੰ ਸਮਾਰਟਫੋਨ ਵੱਲ ਅਟ੍ਰੈਕਟ ਕਰਨ ਲਈ Boat ROCKERZ 255 Sports ਈਅਰਫੋਨ ਫ੍ਰੀ ਦੇ ਰਹੀ ਹੈ, ਜਿਸ ਦੀ ਕੀਮਤ 2,990 ਰੁਪਏ ਹੈ। ਇਸ ਤੋਂ ਇਲਾਵਾ ਅਮੇਜ਼ਾਨ ਇੰਡੀਆ ਤੋਂ ਸਮਾਰਟਫੋਨ ਨੂੰ ਖਰੀਦਣ 'ਤੇ ਦੂੱਜੇ ਆਫਰਸ ਵੀ ਦਿੱਤੇ ਜਾ ਰਹੇ ਹਨ। ਇਨ੍ਹਾਂ 'ਚ ਕੈਸ਼ਬੈਕ ਤੇ ਨੋ-ਕਾਸਟ EMI ਜਿਵੇਂ ਆਫਰਸ ਸ਼ਾਮਲ ਹਨ।

ਐਮਾਜ਼ਨ ਲਿਸਟਿੰਗ ਦੇ ਮੁਤਾਬਕ ਤੁਸੀਂ 753 ਰੁਪਏ ਦੀ ਕੀਮਤ 'ਤੇ ਨੋ ਕਾਸਟ EMI ਆਪਸ਼ਨ 'ਚ ਸਮਾਰਟਫੋਨ ਨੂੰ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਪੁਰਾਣੇ ਫੋਨ ਨੂੰ ਐਕਸਚੇਂਜ ਕਰਨ 'ਤੇ 8,344 ਰੁਪਏ ਤੱਕ ਦਾ ਆਫ ਮਿਲ ਰਿਹਾ ਹੈ।PunjabKesari
ਤੁਹਾਨੂੰ Boat ROCKERZ 255 Sports Bluetooth ਈਅਰਫੋਨ ਦੇ ਨਾਲ ਸਮਾਰਟਫੋਨ ਨੂੰ ਆਪਣੇ ਕਾਰਟ 'ਚ ਜੋੜਨਾ ਹੋਵੇਗਾ। Huawei Y9 (2019) 'ਚ 6.5ਇੰਚ ਡਿਸਪਲੇਅ ਦਿੱਤਾ ਗਿਆ ਹੈ। ਇਸ ਦਾ ਆਸਪੈਕਟ ਰੇਸ਼ਿਓ 19.5:9 ਹੈ। ਸਮਾਰਟਫੋਨ ਦੀ ਕੀਮਤ 15,990 ਰੁਪਏ ਹੈ।

ਫੋਨ 'ਚ ਕੰਪਨੀ ਨੇ Hisilicon Kirin 710 SoC ਦੇ ਨਾਲ ਆਕਟਾ ਕੋਰ ਸੀ. ਪੀ. ਯੂ. ਦਿੱਤਾ ਹੈ। ਇਸ 'ਚ 4 ਜੀ. ਬੀ ਰੈਮ ਦੇ ਨਾਲ 64 ਜੀ. ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ  ਦੇ ਬੈਕ ਤੇ ਫਰੰਟ 'ਚ ਡਿਊਲ ਕੈਮਰਾ ਸੈੱਟਅਪ ਹੈ। ਫੋਨ ਦੇ ਫਰੰਟ 'ਚ 13MP+2MP ਦਾ ਕੈਮਰਾ ਸੈੱਟਅਪ ਹੈ, ਜਦ ਕਿ ਬੈਕ 'ਚ 16MP+2MP ਦਾ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ 'ਚ 4,000mah ਦੀ ਬੈਟਰੀ ਦਿੱਤੀ ਗਈ ਹੈ।


Related News