ਐਂਡ੍ਰਾਇਡ 8.1 ਓਰੀਓ ਨਾਲ ਪੇਸ਼ ਹੋਇਆ Huawei Y5 Prime (2018) ਐਡੀਸ਼ਨ
Saturday, May 19, 2018 - 06:05 PM (IST)

ਜਲੰਧਰ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੇ ਆਪਣੀ ਵਾਈ ਸੀਰੀਜ਼ 'ਚ ਇਕ ਨਵਾਂ ਮੈਂਬਰ ਸ਼ਾਮਿਲ ਕਰਦੇ ਹੋਏ ਵਾਏ 5 ਪ੍ਰਾਈਮ (2018) ਨੂੰ ਪੇਸ਼ ਕੀਤਾ ਹੈ। ਇਸ ਸਮਾਰਟਫੋਨ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਪਰ ਲਿਸਟਡ 'ਚ ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸਿਅਤ ਇਸਵਿੱਚ 13 ਮੇਗਾਪਿਕਸਲ ਦਾ LED flash ਵਾਲਾ ਕੈਮਰਾ ਦਿੱਤਾ ਹੈ ।ਫਿਲਹਾਲ ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ ਤੇ ਉਪਲੱਬਧਤਾ ਬਾਰੇ ਕਿਸੀ ਵੀ ਤਰਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਹ ਸਮਾਰਟਫੋਨ ਬਲੈਕ, ਬਲੂ ਅਤੇ ਗੋਲਡ ਕਲਰ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ।
Huawei Y5 Prime (2018) ਦੇ ਫੀਚਰਸ:
ਇਸ 'ਚ 5.45 ਇੰਚ ਦੀ ਐੈੱਚ ਡੀ ਪਲਸ ਡਿਸਪਲੇਅ ਦਿੱਤੀ ਗਈ ਹੈ, ਜਿਸਦੀ ਰੈਜ਼ੋਲਿਊਸ਼ਨ 1440x720 ਪਿਕਸਲ ਹੈ। ਇਹ ਡਿਵਾਇਸ 1.5GHz ਕਵਾਡ-ਕੋਰ ਪ੍ਰੋਸੈਸਰ ਸਨੈਪਡ੍ਰੈਗਨ 450 ਦੇ ਨਾਲ ਇਸ 'ਚ 2 ਜੀ. ਬੀ. ਰੈਮ ਅਤੇ 16 ਜੀ. ਬੀ ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਰਾਹੀਂ 256 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਹੈ। ਰਿਅਰ 'ਚ ਆਟੋਫੋਕਸ ਤੇ ਐੱਲ ਈ. ਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਕੈਮਰਾ ਸ਼ਾਮਿਲ ਹੈ। ਐਂਡ੍ਰਾਇਡ 8.1 ਓਰੀਓ 'ਤੇ ਆਧਾਰਿਤ ਇਸ ਸਮਾਰਟਫੋਨ 'ਚ 3020mAh ਦੀ ਬੈਟਰੀ ਲੱਗੀ ਹੈ, ਜੋ ਫੋਨ ਨੂੰ ਪਾਵਰ ਦੇਣ ਦਾ ਕੰਮ ਕਰਦੀ ਹੈ।
ਕੁਨੈਕਟੀਵਿਟੀ ਫੀਚਰਸ:
ਇਸ 'ਚ 4ਜੀ LTE, ਵਾਈ-ਫਾਈ 802.11b/g/n, ਬਲੁਟੂੱਥ, ਜੀ. ਪੀ. ਐੱਸ, Glonass, ਮਾਇਕਰੋ ਯੂ. ਐੱਸ. ਬੀ ਪੋਰਟ ਅਤੇ ਡਿਊਲ ਸਿਮ ਸਪੋਰਟ ਜਿਵੇਂ ਫੀਚਰਸ ਦਿੱਤੇ ਗਏ ਹੈ।