ਅਗਲੇ ਮਹੀਨੇ ਭਾਰਤ ’ਚ ਲਾਂਚ ਹੋਵੇਗੀ Huawei Watch GT 2, ਮਿਲਣਗੇ ਕਮਾਲ ਦੇ ਫੀਚਰਜ਼
Saturday, Nov 23, 2019 - 10:38 AM (IST)

ਗੈਜੇਟ ਡੈਸਕ– ਚੀਨ ਦੀ ਟੈਕਨਾਲੋਜੀ ਕੰਪਨੀ ਹੁਵਾਵੇਈ ਆਪਣੀ ਵਾਚ ਜੀ.ਟੀ. ਦਾ ਅਪਗ੍ਰੇਡਿਡ ਵਰਜ਼ਨ ਭਾਰਤ ’ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਨੂੰ Watch GT 2 ਦੇ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ, ਇਸ ਵਿਚ ਕਈ ਅਨੋਖੀ ਫੀਚਰਜ਼ ਜਿਵੇਂ ਕਿ ਬਲੂਟੁੱਥ ਕਾਲਿੰਗ ਸਪੋਰਟ, ਇਨ-ਡਿਵਾਈਸ ਮਿਊਜ਼ਿਕ ਅਤੇ ਲੰਬੀ ਬੈਟਰੀ ਲਾਈਫ ਦੇਖਣ ਨੂੰ ਮਿਲਣਗੇ।
ਕੰਪਨੀ ਇਸ ਡਿਵਾਈਸ ਨੂੰ ਦੋ ਵੱਖ-ਵੱਖ ਵੇਰੀਐਂਟਸ ’ਚ ਅਗਲੇ ਮਹੀਨੇ ਯਾਨੀ ਦਸੰਬਰ ’ਚ ਲਾਂਚ ਕਰਨ ਵਾਲੀ ਹੈ।
ਲੀਕਸ ਰਾਹੀਂ ਸਾਹਮਣੇ ਆਈ ਕੀਮਤ
Huawei Watch GT 2 ਨੂੰ ਲੈ ਕੇ ਕਈ ਲੀਕਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਮੁਤਾਬਕ, ਇਸ ਸਮਾਰਟਵਾਚ ਦੀ ਕੀਮਤ 15,000 ਰੁਪਏ ਤੋਂ ਲੈ ਕੇ 20,000 ਰੁਪਏ ਤੱਕ ਹੋ ਸਕਦੀ ਹੈ।
ਦੋ ਹਫਤਿਆਂ ’ਚ 3D glass ਸਕਰੀਨ ਦੇ ਨਾਲ ਜ਼ਿਆਦਾ ਸਮਰਥਾ ਵਾਲੀ ਬੈਟਰੀ ਦਾ ਇਸਤੇਮਾਲ ਕੀਤਾ ਜਾਵੇਗਾ ਜੋ ਕਿ ਲਗਭਗ ਦੋ ਹਫਤੇ ਦਾ ਬੈਕਅਪ ਪ੍ਰਦਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ਵਿਚ ਬਲੂਟੁੱਥ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। ਇਸ ਸਮਾਰਟਵਾਚ ’ਚ ਯੂਜ਼ਰਜ਼ 500 ਤੋਂ ਜ਼ਿਆਦਾ ਗਾਣੇ ਸਟੋਰ ਅਤੇ ਪਲੇਅ ਕਰ ਸਕਣਗੇ।