Huawei Watch Fit ਲਾਂਚ, 10 ਦਿਨਾਂ ਤਕ ਚੱਲੇਗੀ ਬੈਟਰੀ

Saturday, Aug 29, 2020 - 03:43 PM (IST)

Huawei Watch Fit ਲਾਂਚ, 10 ਦਿਨਾਂ ਤਕ ਚੱਲੇਗੀ ਬੈਟਰੀ

ਗੈਜੇਟ ਡੈਸਕ– ਹੁਵਾਵੇਈ ਨੇ ਆਪਣੀ ਸਮਾਰਟ ਵਾਚ ਰੇਂਜ ਨੂੰ ਵਧਾਉਂਦੇ ਹੋਏ Huawei Watch Fit ਨੂੰ ਲਾਂਚ ਕੀਤਾ ਹੈ। ਹੁਵਾਵੇਈ ਦੀ ਇਹ ਨਵੀਂ ਵਾਚ ਅਜੇ ਸਿਰਫ ਯੂ.ਏ.ਈ. ’ਚ ਲਾਂਚ ਕੀਤੀ ਗਈ ਹੈ। ਇਸ ਦੀ ਵਿਕਰੀ 3 ਸਤੰਬਰ ਤੋਂ ਸ਼ੁਰੂ ਹੋਵੇਗੀ। ਹੁਵਾਵੇਈ ਵਾਚ ਫਿਟ ਦੀ ਕੀਮਤ 110 ਡਾਲਰ (ਕਰੀਬ 8,000 ਰੁਪਏ) ਹੈ। ਹਾਰਟ ਰੇਟ ਅਤੇ SpO2 ਸੈਂਸਰ ਨਾਲ ਆਉਣ ਵਾਲੀ ਇਸ ਸਮਾਰਟ ਵਾਚ ’ਚ ਕੀ ਕੁਝ ਹੈ ਖ਼ਾਸ ਆਓ ਜਾਣਦੇ ਹਾਂ। 

ਦਮਦਾ ਡਿਸਪਲੇਅ ਨਾਲ ਮਿਲੀ ਸ਼ਾਨਦਾਰ ਲੁਕ
ਹੁਵਾਵੇਈ ਵਾਚ ਫਿਟ ’ਚ 280x456 ਪਿਕਸਲ ਰੈਜ਼ੋਲਿਊਸ਼ਨ ਨਾਲ 1.64 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। 2.5ਡੀ ਕਰਵਡ ਗਲਾਸ ਵਾਲੀ ਇਸ ਡਿਸਪਲੇਅ ’ਚ 326ppi ਅਤੇ 70 ਫੀਸਦੀ ਦਾ ਸਕਰੀਨ-ਟੂ-ਬਾਡੀ ਰੇਸ਼ੀਓ ਮਿਲਦਾ ਹੈ। ਡਿਸਪਲੇਅ ਦੀ ਖ਼ਾਸ ਗੱਲ ਹੈ ਕਿ ਇਹ ਕੁਲ ਸਕਰੀਨ ਇਨਪੁਟ ਦੇ ਨਾਲ ਆਉਂਦੀ ਹੈ। 

6 ਨਵੇਂ ਆਲਵੇਜ਼ ਆਨ ਡਿਸਪਲੇਅ ਵਾਚ ਫੇਸ
ਵਾਚ ਦੇ ਖੱਬੇ ਪਾਸੇ ਸਿੰਗਲ ਬਟਨ ਦਿੱਤਾ ਗਿਆ ਹੈ ਜੋ ਪਾਵਰ ਬਟਨ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਵਾਚ 6 ਨਵੇਂ ਆਲਵੇਜ਼ ਆਨ ਡਿਸਪਲੇਅ ਵਾਚ ਫੇਸ ਨਾਲ ਆਉਂਦੀ ਹੈ। ਇਹ ਡਿਵਾਈਸ ਦੇ ਇਨਐਕਟਿਵ ਰਹਿਣ ’ਤੇ ਵੀ ਯੂਜ਼ਰ ਨੂੰ ਜ਼ਰੂਰੀ ਇਨਫਾਰਮੇਸ਼ਨ ਦਿੰਦੀ ਰਹਿੰਦੀ ਹੈ। 

96 ਵਰਕ-ਆਊਟ ਅਤੇ 11 ਸਪੋਰਟਸ ਮੋਡ
ਵਾਚ ਫਿਟ ’ਚ ਤੁਹਾਨੂੰ 12 ਵੱਖ-ਵੱਖ ਐਨੀਮੇਟਿਡ ਕੁਇਕ ਵਰਕ-ਆਊਟ ਜਿਵੇਂ- ਐਕਸਰਸਾਈਜ਼ ਐਟ ਵਰਕ, ਫੁਲ ਬਾਡੀ ਸਟ੍ਰੈੱਚ, ਐਵ ਰਿਪਰ ਮਿਲ ਜਾਵੇਗੀ। ਇਸੇ ਤਰ੍ਹਾਂ 44 ਸਟੈਂਡਰਡ ਮੂਵਮੈਂਟ ਨੂੰ ਕਰਨ ਦਾ ਤਰੀਕਾ ਵੀ ਦੱਸਿਆ ਗਿਆ ਹੈ। ਵਾਚ ’ਚ 96 ਵਰਕ-ਆਊਟ ਮੋਡ ਮਿਲਦੇ ਹਨ। ਇਸ ਵਿਚ ਰਨਿੰਗ, ਸਵਿਮਿੰਗ ਅਤੇ ਸਾਈਕਲਿੰਗ ਵਰਗੇ 11 ਸਪੋਰਟਸ ਮੋਡ ਵੀ ਸ਼ਾਮਲ ਹਨ। 

ਕਈ ਬਿਲਟ-ਇਨ ਹੈਲਥ ਸੈਂਸਰ
ਸਮਾਰਟ ਵਾਚ ’ਚ ਬਿਲਟ-ਇਨ ਜੀ.ਪੀ.ਐੱਸ. ਸੈਂਸਰ, 5ATM ਵਾਟਰ ਪ੍ਰੋਟੈਕਸ਼ਨ, ਏ.ਆਈ. ਹਾਰਟ ਰੇਟ ਐਲਗੋਰਿਦਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਾਚ ’ਚ ਤੁਹਾਨੂੰ 6-ਐਕਸਿਸ IMU ਸੈਂਸਰ (ਐਕਸਲੈਰੋਮੀਟਰ, ਜਾਇਰੋਸਕੋਪ ਸੈਂਸਰ), ਆਪਟਿਕਲ ਹਾਰਟ ਰੇਟ ਸੈਂਸਰ ਅਤੇ ਐਂਬੀਅੰਟ ਲਾਈਟ ਸੈਂਸਰ ਦਿੱਤਾ ਗਿਆ ਹੈ। 

ਬਲੱਡ ਆਕਸੀਜਨ ਲੈਵਲ ਨਾਲ ਹਾਰਟ ਰੇਟ ਮਾਨੀਟਰ
ਫਿਟਨੈੱਸਟ੍ਰੈਕ ਕਰਨ ਲਈ ਵਾਚ ਦੇ ਨਾਲ ਯੂਜ਼ਰਸ ਨੂੰ  ਹੁਵਾਵੇਈ ਦੇ ਹੈਲਥ ਐਪ ਦਾ ਵੀ ਐਕਸੈਸ ਮਿਲਦਾ ਹੈ। ਵਾਚ ’ਚ ਮਿਲਣ ਵਾਲੇ ਦੂਜੇ ਹੈਲਥ ਫੀਚਰਜ਼  ਦੀ ਗੱਲ ਕਰੀਏ ਤਾਂ ਇਸ ਵਿਚ 24 ਘੰਟਿਆਂ ਵਾਲਾ ਹਾਰਟ ਰੇਟ ਮਾਨੀਟਰ, spO2 ਬਲੱਡ ਆਕਸੀਜਨ ਸੈਚੁਰੇਸ਼ਨ ਡਿਟੈਕਸ਼ਨ, TruSleep 2.0 ਵਰਗੇ ਮੋਡ ਵੀ ਦਿੱਤੇ ਗਏ ਹਨ। 

10 ਦਿਨਾਂ ਤਕ ਚੱਲੇਗੀ ਬੈਟਰੀ
ਵਾਚ ’ਚ ਤੁਹਾਨੂੰ ਐੱਸ.ਐੱਮ.ਐੱਸ. ਰਿਮਾਇੰਡਰ ਦੇ ਨਾਲ ਹੀ ਇਨਕਮਿੰਗ ਕਾਲ, ਕਲੰਡਰ ਈਵੈਂਟਸ ਅਤੇ ਦੂਜੇ ਸੋਸ਼ਲ ਮੀਡੀਆ ਐਪਸ ਦੇ ਨੋਟੀਫਿਕੇਸ਼ਨ ਵੀ ਮਿਲ ਜਾਣਗੇ। ਬੈਟਰੀ ਦੀ ਗੱਲ ਕਰੀਏ ਤਾਂ ਇਹ 10 ਦਿਨਾਂ ਦੀ ਬੈਟਰੀ ਲਾਈਫ ਨਾਲ ਆਉਂਦੀ ਹੈ। ਹੈਵੀ ਯੂਸੇਜ਼ ਦੌਰਾਨ ਬੈਟਰੀ ਲਾਈਫ 7 ਦਿਨਾਂ ਦੀ ਹੋ ਜਾਂਦੀ ਹੈ। ਉਥੇ ਹੀ ਜੀ.ਪੀ.ਐੱਸ. ਮੋਡ ’ਚ ਇਹ ਵਾਟ 12 ਘੰਟਿਆਂ ਤਕ ਦਾ ਬੈਕਅਪ ਦੇ ਸਕਦੀ ਹੈ। 


author

Rakesh

Content Editor

Related News