Huawei ਨੇ ਇਕ ਮਿੰਟ ''ਚ ਸੇਲ ਕੀਤੇ 1 ਲੱਖ Mate 30 5G ਫੋਨ

11/02/2019 6:48:12 PM

ਗੈਜੇਟ ਡੈਸਕ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ 'ਤੇ ਅਮਰੀਕਾ ਦੇ ਬੈਨ ਤੋਂ ਬਾਅਦ ਕੰਪਨੀ ਲਈ ਕਾਫੀ ਮੁਸ਼ਕਲ ਭਰਿਆ ਸਮਾਂ ਰਿਹਾ ਪਰ ਕੰਪਨੀ ਦੇ ਹੋਮ ਟਾਊਨ ਚੀਨ 'ਚ ਕੰਪਨੀ ਦੀ ਲੋਕਪਿ੍ੱਸਧਤਾ 'ਚ ਕੋਈ ਕਮੀ ਨਹੀਂ ਆਈ ਹੈ। Huawei Mate 30 5G ਅਤੇ Mate 30 Pro 5G ਦੀ ਅੱਜ ਚੀਨ 'ਚ ਸੇਲ ਸ਼ੁਰੂ ਹੋਈ। ਇੰਨਾਂ ਸਮਾਰਟਫੋਨਸ ਨੂੰ ਚੀਨ 'ਚ ਜ਼ਬਰਦਸਤ ਰਿਸਪਾਂਸ ਮਿਲਿਆ ਹੈ। ਕੰਪਨੀ ਨੇ ਸਿਰਫ ਇਕ ਮਿੰਟ 'ਚ ਇੰਨਾਂ ਸਮਾਰਟਫੋਨ ਦੀ 1 ਲੱਖ ਯੂਨਿਟ ਸੇਲ ਕੀਤੀਆਂ। ਕੰਪਨੀ ਨੇ ਇਸ ਦੌਰਾਨ 500 ਮਿਲੀਅਨ ਯੁਆਨ ਪ੍ਤੀ ਮਿੰਟ ਦੀ ਕਮਾਈ ਕੀਤੀ।

ਕੀਮਤ
ਗੱਲ ਕਰੀਏ ਇੰਨਾਂ ਸਮਾਰਟਫੋਨਸ ਦੀ ਕੀਮਤ ਦੀ ਤਾਂ ਹੁਵਾਵੇਈ ਮੇਟ 30 ਦੀ ਕੀਮਤ 799 ਯੂਰੋ ਭਾਵ ਲਗਭਗ 63,000 ਰੁਪਏ ਹੈ। ਇਸ ਕੀਮਤ 'ਚ ਤੁਸੀਂ 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਖਰੀਦ ਸਕਦੇ ਹੋ। ਹੁਵਾਵੇਈ ਮੇਟ 30 ਪੋ੍ ਦੀ ਕੀਮਤ 1,099 ਯੂਰੋ ਭਾਵ ਲਗਭਗ 86,700 ਰੁਪਏ ਹੈ। ਇਹ ਕੀਮਤ 'ਚ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਹੈ। ਹੁਵਾਵੇਈ ਪੋ੍ ਦੇ 5ਜੀ ਵੇਰੀਐਂਟ ਦੀ ਕੀਮਤ 1,199 ਯੂਰੋ ਲਗਭਗ 94,600 ਰੁਪਏ ਹੈ। ਇਹ ਕੀਮਤ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਦੀ ਹੈ। ਹੁਵਾਵੇਈ ਮੇਟ 30 ਅਤੇ ਮੇਟ 30 ਪੋ੍ ਸਪੇਸ ਸਿਲਵਰ, ਏਮਰਾਲਡ ਗੀ੍ਨ, ਕਾਸਮਿਕ ਪਰਪਲ ਅਤੇ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੋਣਗੇ।

ਫੋਨ 'ਚ ਨਹੀਂ ਹਨ ਗੂਗਲ ਦੇ ਮੈਪਸ
ਯੂ.ਐੱਸ. ਚਾਈਨਾ ਟਰੇਡ ਵਾਰ ਦੇ ਚੱਲਦੇ ਫੋਨ 'ਚ ਗੂਗਲ ਪਲੇਅ ਐਪਸ ਸਪੋਰਟ ਨਹੀਂ ਦਿੱਤਾ ਗਿਆ ਹੈ। ਗੂਗਲ ਪਲੇਅ ਸਟੋਰ ਦੀ ਜਗ੍ਹਾ ਯੂਜ਼ਰਸ ਨੂੰ ਹੁਵਾਵੇਈ ਐਪ ਗੈਲਰੀ ਮਿਲੇਗੀ। ਜਿਸ ਨੂੰ ਐਕਸੈੱਸ ਕਰਨ ਲਈ ਯੂਜ਼ਰ ਨੂੰ ਹੁਵਾਵੇਈ ਆਈ.ਡੀ. ਦੀ ਜ਼ਰੂਰਤ ਹੋਵੇਗੀ।

ਮੇਟ 30 ਸੀਰੀਜ਼ ਦੀਆਂ ਖੂਬੀਆਂ
ਹੁਵਾਵੇਈ ਦੇ ਮੇਟ 30 ਅਤੇ ਮੇਟ ਪੋ੍ EMUI 10 'ਤੇ ਰਨ ਕਰਦੇ ਹਨ। ਮੇਟ 30 'ਚ 6.62 ਇੰਚ ਦੀ ਫੁੱਲ ਐੱਚ.ਡੀ.+( 1080x2340 ਪਿਕਸਲ) ਰਿਜਿਡ ਓਲੇਡ ਫੁਲਵਿਊ ਡਿਸਪਲੇਅ ਹੈ। ਮੇਟ 30 'ਚ ਆਕਟਾ-ਕੋਰ ਹਾਈਸਿਲਿਕਾਨ ਕਿਰਿਨ 990 ਪੋ੍ਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਹੁਵਾਵੇਈ ਮੇਟ 30 'ਚ ਸੁਪਰਸੈਂਸਿੰਗ ਟਿ੍ਪਲ ਰੀਅਰ ਕੈਮਰਾ ਸੈਟਅਪ ਹੈ ਅਤੇ ਪਾ੍ਈਮਰੀ ਸੈਂਸਰ 40 ਮੈਗਾਪਿਕਸਲ ਦਾ ਹੈ। 16 ਮੈਗਾਿਪਕਸਲ ਦਾ ਸਕੈਂਡਰੀ ਸੈਂਸਰ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,200 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Karan Kumar

Content Editor

Related News