ਲਗਾਤਾਰ ਹਾਰਟ ਰੇਟ ਨੂੰ ਟ੍ਰੈਕ ਕਰੇਗੀ ਹੁਵਾਵੇ ਦੀ ਨਵੀਂ ਫਿੱਟਨੈੱਸ ਡਿਵਾਈਸ
Thursday, Nov 03, 2016 - 03:33 PM (IST)
ਜਲੰਧਰ- ਹੁਵਾਵੇ ਨੇ ਨਵੇਂ ਫਿੱਟਨੈੱਸ ਟ੍ਰੈਕਰ ਦਾ ਐਲਾਨ ਕੀਤਾ ਹੈ ਅਤੇ ਇਸ ਦਾ ਨਾਂ ਹੁਵਾਵੇ ਫਿੱਟ (Huawei Fit) ਹੈ। ਇਹ ਇਕ ਘੜੀ ਦੀ ਤਰ੍ਹਾਂ ਦਿਸਣ ਵਾਲਾ ਫਿੱਟਨੈੱਸ ਟ੍ਰੈਕਰ ਡਿਵਾਈਸ ਹੈ ਜਿਸ ਦਾ ਡਿਜ਼ਾਈਨ ਗੋਲ ਹੈ। ਇਹ ਵਾਚ ਸਟੈਪ ਕਾਊਂਟ, ਸਲੀਪ ਟ੍ਰੈਕ ਅਤੇ ਕਸਰਤ ਕਰਦੇ ਸਮੇਂ ਲਗਾਤਾਰ ਹਾਰਟ ਰੇਟ ਨੂੰ ਮਾਨੀਟਰ ਕਰਦੀ ਹੈ। ਬੈੱਸਟ ਬਾਇ, ਐਮੇਜ਼ਾਨ ਅਤੇ ਨਿਊਐਗ ''ਤੇ ਇਹ 129.99 ਡਾਲਰ (ਕਰੀਬ 8,669 ਰੁਪਏ) ''ਚ ਉਪਲੱਬਧ ਹੈ।
ਹੁਵਾਵੇ ਫਿੱਟ ਪਿਛਲੇ ਸਾਲ ਲਾਂਚ ਹੋਈ ਪੈਬਲ ਟਾਈਮ ਰਾਊਂਡ ਨਾਲ ਮਿਲਦੀ ਹੈ। ਹੁਵਾਵੇ ਫਿੱਟ ਸਿਲਵਰ ਅਤੇ ਗ੍ਰੇ ਫਿਨਿਸ਼ ਦੇ ਨਾਲ ਆਉਂਦੀ ਹੈ ਜਿਸ ਦੇ ਨਾਲ ਕਾਲੇ, ਸੰਤਰੀ ਅਤੇ ਨੀਲੇ ਸਟ੍ਰੈਪ ਦਾ ਤਾਲਮੇਲ ਦੇਖਣ ਨੂੰ ਮਿਲਦਾ ਹੈ। ਟ੍ਰੈਕਿੰਗ ਫੀਚਰ ਦੀ ਗੱਲ ਕਰੀਏ ਤਾਂ ਫਿੱਟ ਨੂੰ ਆਪਣੇ-ਆਪ ਪਤਾ ਲੱਗ ਜਾਂਦਾ ਹੈ ਕਿ ਯੂਜ਼ਰ ਚੱਲ ਰਿਹਾ ਹੈ, ਦੌੜ ਰਿਹਾ ਹੈ ਅਤੇ ਸੋ ਰਿਹਾ ਹੈ ਅਤੇ ਇਹ ਸਟੈਪਸ ਨੂੰ ਕਾਊਂਟ, ਦੂਰੀ ਕੈਲੋਰੀ ਬਰਨ ਅਤੇ ਕਿੰਨੀ ਦੇਰ ਤਕ ਸੁੱਤੇ ਹੋ ਇਹ ਸਭ ਟ੍ਰੈਕ ਵੀ ਕਰਦੀ ਹੈ। ਫਿੱਟ ''ਚ ਸਟੈਂਡਅਲੋਨ ਜੀ.ਪੀ.ਐੱਸ. ਨਹੀਂ ਹੈ ਪਰ ਇਸ ਨੂੰ ਹੁਵਾਵੇ ਵਿਅਰ ਐਪ ਦੇ ਨਾਲ ਐਂਡ੍ਰਾਇਡ ਅਤੇ ਆਈ.ਓ.ਐੱਸ. ਡਿਵਾਈਸਿਸ ਨਾਲ ਅਟੈਚ ਕਰ ਸਕਦੇ ਹੋ।
