CES 2019 : ਹੁਵਾਵੇਈ ਨੇ ਲਾਂਚ ਕੀਤਾ MatePad M5 Lite ਟੈਬਲੇਟ

01/10/2019 4:13:07 PM

ਗੈਜੇਟ ਡੈਸਕ– ਅਮਰੀਕਾ ਦੇ ਲਾਸ ਵੇਗਾਸ ’ਚ ਚੱਲ ਰਹੇ ਕੰਜ਼ਿਊਮਰ ਇਲੈਕਟ੍ਰਿਕ ਸ਼ੋਅ (CES 2019) ’ਚ ਚੀਨ ਦੀ ਕੰਪਨੀ ਹੁਵਾਵੇਈ ਨੇ MatePad M5 Lite ਲਾਂਚ ਕਰ ਦਿੱਤਾ ਹੈ। ਹੁਵਾਵੇਈ ਦਾ ਇਹ ਟੈਬਲੇਟ ਪਤਲਾ ਅਤੇ ਸਟਾਈਲਿਸ਼ ਹੈ। ਇਹ ਪਾਵਰਫੁੱਲ ਅਤੇ ਕਾਫੀ ਫਾਸਟ ਹੈ। ਇਹ ਟੈਬਲੇਟ 299 ਡਾਲਰ ’ਚ ਉਪਲੱਬਧ ਕਰਵਾਇਆ ਜਾ ਸਕਦਾ ਹੈ। ਇਸ ਟੈਬਲੇਟ ਦੀ ਖਾਸੀਅਤ ਇਸ ਵਿਚ ਦਿੱਤੀ ਗਈ 10.1 ਇੰਚ ਡਿਸਪਲੇਅ ਹੈ ਅਤੇ ਇਸ ਦਾ ਰੈਜ਼ੋਲਿਊਸ਼ਨ 1,920x1,200 ਪਿਕਸਲ ਹੈ। ਉਥੇ ਹੀ ਕੰਪਨੀ ਨੇ ਇਸ ਵਿਚ 7,500mAh ਦੀ ਬੈਟਰੀ ਦਿੱਤੀ ਹੈ। 

PunjabKesari

ਫੀਚਰਜ਼
ਇਸ ਟੈਬਲੇਟ ’ਚ ਕਿਰਿਨ 659 ਓਕਟਾਵੋਸ-ਕੋਰ ਚਿਪਸੈੱਟ ਹੈ। ਇਸ ਦੀ ਰੈਮ 3 ਜੀ.ਬੀ. ਹੈ ਅਤੇ ਇੰਟਰਨਲ ਸਟੋਰੇਜ 32 ਜੀ.ਬੀ. ਹੈ ਜਿਸ ਨੂੰ ਵਧਾਇਆ ਵੀ ਜਾ ਸਕਦਾ ਹੈ। ਇਹ ਟੈਬਲੇਟ ਐਂਡਰਾਇਡ 8.0 ਓਰੀਓ ’ਤੇ ਚੱਲਦਾ ਹੈ ਅਤੇ ਇਸ ਡਿਵਾਈਸ ਦੀ ਬਾਡੀ ਐਲਮੀਨੀਅਮ ਦੀ ਹੈ। ਜਿਥੇ ਦੂਜੇ ਡਿਵਾਈਸਿਜ਼ ’ਚ ਸਿੰਗਲ ਅਤੇ ਡਿਊਲ ਸਪੀਕਰ ਹੁੰਦੇ ਹਨ, MatePad M5 Lite ’ਚ ਕਵੈਡ ਯਾਨੀ 4 ਸਪੀਕਰ ਹਨ, ਜਿਸ ਦੇ ਨਾਲ ਇਕ ਸਮਾਰਟ ਪਾਵਰ ਐਂਪਲੀਫਾਇਰ ਹੈ। 

PunjabKesari

ਇਸ ਵਿਚ 8 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਅਤੇ ਰੀਅਰ ਫੇਸਿੰਗ ਕੈਮਰਾ ਹੈ। ਇਸ ਟੈਬਲੇਟ ’ਚ ਅਜਿਹੇ ਫੀਚਰ ਦਿੱਤੇ ਗਏ ਹਨ ਜੋ ਯੂਜ਼ਰ ਨੂੰ ਬਿਹਤਰੀਨ ਐਕਸਪੀਰੀਅੰਸ ਦੇ ਸਕਣ। ਉਥੇ ਹੀ ਇਸ ਵਿਚ ਅੱਖਾਂ ਦੀ ਸੁਰੱਖਿਆ ਲਈ ਡਿਸਟੈਂਸ ਸੈਂਸਰ ਦਿੱਤਾ ਗਿਆ ਹੈ। ਇਸ ਵਿਚ ClariVu 5.0 ਫੀਚਰ ਹੈ ਜੋ ਕੰਟਰਾਸਟ ਅਤੇ ਕਲਰ ਸੈਚੁਰੇਸ਼ਨ ਨੂੰ ਅਡਜਸਟ ਕਰਦਾ ਹੈ। ਦੱਸ ਦੇਈਏ ਕਿ ਇਸ ਟੈਬਲੇਟ ’ਚ ਕੰਪਨੀ ਨੇ ਇਕ ਪਾਵਰ ਬਟਨ, ਵਾਲਿਊਮ ਰਾਕਰ, ਯੂ.ਐੱਸ.ਬੀ.-ਸੀ ਪੋਰਟ ਅਤੇ ਇਕ ਹੈੱਡਫੋਨ ਜੈੱਕ ਸ਼ਾਮਲ ਕੀਤਾ ਗਿਆ ਹੈ। 


Related News