ਹੁਵਾਵੇਈ ਨੂੰ ਮਾਈਕ੍ਰੋਸਾਫਟ ਦਾ ਝਟਕਾ, ਆਨਲਾਈਨ ਸਟੋਰ ਤੋਂ ਹਟਾਏ ਹੁਵਾਵੇਈ ਦੇ ਲੈਪਟਾਪਸ

05/24/2019 12:28:26 AM

ਗੈਜੇਟ ਡੈਸਕ—ਗੂਗਲ ਦੁਆਰਾ ਹੁਵਾਵੇਈ ਸਮਾਰਟਫੋਨਸ 'ਤੇ ਐਂਡ੍ਰਾਇਡ ਆਪਰੇਟਿੰਗ ਸਿਸਟਮ ਦੀ ਅਪਡੇਟ ਨੂੰ ਬੰਦ ਕਰ ਦੇਣ ਦੀਆਂ ਖਬਰਾਂ ਤੋਂ ਬਾਅਦ ਹੁਣ ਮਾਈਕ੍ਰੋਸਾਫਟ ਨੇ ਹੁਵਾਵੇਈ ਨੂੰ ਝਟਕਾ ਦਿੱਤਾ ਹੈ। ਮਾਈਕ੍ਰੋਸਾਫਟ ਨੇ ਹੁਵਾਵੇਈ ਦੇ ਲੈਪਟਾਪਸ ਨੂੰ ਆਪਣੇ ਆਨਲਾਈਨ ਸਟੋਰ ਤੋਂ ਹਟਾ ਦਿੱਤਾ ਹੈ। ਭਾਵ ਮਾਈਕ੍ਰੋਸਾਫਟ ਹੁਣ ਆਪਣੇ ਈਸਟੋਰ ਦੇ ਰਾਹੀਂ ਹੁਵਾਵੇਈ ਦੇ ਮੇਟਬੁੱਕ ਐਕਸ ਪ੍ਰੋ ਲੈਪਟਾਪ ਨੂੰ ਨਹੀਂ ਵੇਚੇਗੀ। ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ਫਸਟਪੋਸਟ ਦੀ ਰਿਪੋਰਟ ਮੁਤਾਬਕ ਮਾਈਕ੍ਰੋਸਾਫਟ ਨੇ ਕਿਹਾ ਕਿ ਜੇਕਰ ਅਮਰੀਕੀ ਹੁਵਾਵੇਈ ਦੇ ਹਾਰਡਵੇਅਰ ਨੂੰ ਬੰਦ ਕਰਨਾ ਚਾਹੁੰਦੀ ਹੈ ਤਾਂ ਹੁਣ ਸਾਡੇ ਆਨਲਾਈਨ ਸਟੋਰ 'ਤੇ ਹੁਵਾਵੇਈ ਦੇ ਲੈਪਟਾਸ ਨਹੀਂ ਮਿਲਣਗੇ।

PunjabKesari

ਇਸ ਕਾਰਨ ਚੁੱਕਿਆ ਗਿਆ ਫੈਸਲਾ
ਹਾਲ ਹੀ 'ਚ ਗੂਗਲ ਨੇ ਹੁਵਾਵੇਈ ਡਿਵਾਈਸਸ ਲਈ ਐਂਡ੍ਰਾਇਡ ਸਰਵਿਸੇਜ ਨੂੰ ਬੰਦ ਕਰਨ ਦੀ ਗੱਲ ਕੀਤੀ ਹੈ। ਉੱਥੇ ਹੋਰ ਕੰਪਨੀਆਂ ਜਿਵੇਂ ਕਿ ਇੰਟੈਲ, ਕੁਆਲਕਾਮ ਅਤੇ ਬ੍ਰਾਡਕੋਮ ਨੇ ਵੀ ਹੁਵਾਵੇਈ ਕੰਪਨੀ ਨਾਲ ਆਪਣੇ ਬਿਜ਼ਨੈੱਸ ਨੂੰ ਬੰਦ ਕਰ ਦਿੱਤਾ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਗੂਗਲ ਨੇ ਹੁਵਾਵੇਈ ਦੇ ਲੈਪਟਾਪ ਨੂੰ ਆਪਣੇ ਈ-ਸਟੋਰ ਤੋਂ ਹਟਾਇਆ ਹੈ।

PunjabKesari

ਮਾਈਕ੍ਰੋਸਾਫਟ ਨੂੰ ਵੀ ਹੋਵੇਗਾ ਨੁਕਸਾਨ
ਤੁਹਾਨੂੰ ਦੱਸ ਦੇਈਏ ਕਿ ਆਪਣੇ ਸਟੋਰ ਤੋਂ ਹੁਵਾਵੇਈ ਲੈਪਟਾਪਸ ਨੂੰ ਹਟਾਉਣ ਨਾਲ ਮਾਈਕ੍ਰੋਸਾਫਟ ਨੂੰ ਵੀ ਇਸ ਫੈਸਲੇ ਦਾ ਨੁਕਸਾਨ ਹੋਵੇਗਾ। ਮਾਈਕ੍ਰੋਸਾਫਟ ਅਤੇ ਹੁਵਾਵੇਈ ਦੋਵਾਂ ਕੰਪਨੀਆਂ ਸੰਯੁਕਤ 'ਚ ਹਾਈਬ੍ਰਿਡ ਕਲਾਊਡ ਸਾਲਿਊਸ਼ਨ ਨੂੰ ਵੀ ਆਪਰੇਟ ਕਰਦੀ ਹੈ। ਅਜਿਹੇ 'ਚ ਇਸ ਫੈਸਲੇ ਨਾਲ ਦੋਵਾਂ ਕੰਪਨੀਆਂ ਨੂੰ ਨੁਕਸਾਨ ਹੋ ਸਕਦਾ ਹੈ।


Karan Kumar

Content Editor

Related News