ਹੁਵਾਵੇ ਆਨਰ 7C ਸਮਾਰਟਫੋਨ 12 ਮਾਰਚ ਨੂੰ ਹੋਵੇਗਾ ਲਾਂਚ
Tuesday, Mar 06, 2018 - 10:48 AM (IST)
ਜਲੰਧਰ-ਚੀਨ 'ਚ ਹੁਵਾਵੇ ਦੀ ਸਬ-ਬ੍ਰਾਂਡ ਕੰਪਨੀ ਆਨਰ ਸੀਰੀਜ਼ ਇਕ ਸਭ ਤੋਂ ਜਿਆਦਾ ਮਸ਼ਹੂਰ ਸਮਾਰਟਫੋਨ ਮੇਕਰ ਦੇ ਰੂਪ 'ਚ ਸਾਹਮਣੇ ਆਈ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਇਸ ਨੂੰ ਚੀਨ 'ਚ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ 'ਚ ਵੀ ਬਹੁਤ ਜਿਆਦਾ ਲੋਕ ਇਸ ਸੀਰੀਜ਼ ਨੂੰ ਪਸੰਦ ਕਰਦੇ ਹਨ। ਇਸ ਦਾ ਇਹ ਮਤਲਬ ਨਿਕਲਦਾ ਹੈ ਕਿ ਆਉਣ ਵਾਲੇ ਸਮੇਂ ਇਸ ਸੀਰੀਜ਼ 'ਚ ਹੋਰ ਜਿਆਦਾ ਸਮਾਰਟਫੋਨ ਦੇਖਣ ਨੂੰ ਮਿਲ ਸਕਦੇ ਹਨ। ਇਸ ਦੇ ਨਾਲ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਜੋ ਵੀ ਸੀਰੀਜ਼ ਚੰਗਾ ਕਰ ਰਹੀਂ ਹੁੰਦੀ ਹੈ, ਕੰਪਨੀ ਉਸ ਸੀਰੀਜ਼ 'ਚ ਆਪਣੇ ਨਵੇਂ ਸਮਾਰਟਫੋਨਜ਼ ਨੂੰ ਲਾਂਚ ਕਰਦੀ ਰਹਿੰਦੀ ਹੈ।
ਨਵੀਂ ਰਿਪੋਰਟ Gizchaina ਦੇ ਰਾਹੀਂ ਸਾਹਮਣੇ ਆ ਰਹੀਂ ਹੈ, ਜਿਸ ਅਨੁਸਾਰ ਕੰਪਨੀ ਆਪਣੇ ਨਵੇਂ ਸਮਾਰਟਫੋਨ ਨੂੰ ਜਲਦ ਹੀ ਬਾਜ਼ਾਰ 'ਚ ਪੇਸ਼ ਕਰਨ ਵਾਲੀ ਹੈ। ਕੰਪਨੀ ਇਕ ਮਿਡ-ਰੇਂਜ ਸਮਾਰਟਫੋਨ ਵੱਲ ਇਸ਼ਾਰਾ ਕਰ ਰਹੀਂ ਹੈ। ਇਹ ਸਮਾਰਟਫੋਨ ਸ਼ਿਓਮੀ ਦੇ ਰੈੱਡਮੀ 5 ਸਮਾਰਟਫੋਨ ਦੇ ਮੁਕਾਬਲੇ ਦੇ ਰੂਪ 'ਚ 12 ਮਾਰਚ ਨੂੰ ਬੀਜਿੰਗ 'ਚ ਹੋਣ ਵਾਲੇ ਇਕ ਸਪੈਸ਼ਲ ਈਵੈਂਟ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ ਵੀ ਇਸੇ ਆਧਾਰ 'ਤੇ ਤੈਅ ਹੋਣ ਵਾਲੀ ਹੈ। ਇਸ ਤੋਂ ਇਲਾਵਾ ਜਿਵੇ ਤੁਸੀਂ ਜਾਣ ਹੀ ਗਏ ਹੋ ਕਿ ਅਸੀਂ ਹੁਵਾਵੇ ਆਨਰ 7C ਸਮਾਰਟਫੋਨ ਦੀ ਗੱਲ ਕਰ ਰਹੇ ਹਾਂ। ਇਹ ਸਮਾਰਟਫੋਨ ਪਹਿਲਾਂ ਹੀ ਟੀਨਾ 'ਤੇ ਦੇਖਿਆ ਜਾ ਚੁੱਕਾ ਹੈ। ਇਸ ਦਾ ਮਤਲਬ ਕਿ ਇਸ ਨੂੰ ਜਲਦ ਹੀ ਲਾਂਚ ਕੀਤਾ ਜਾਣ ਵਾਲਾ ਹੈ। ਇਸ ਨੂੰ ਦੇਖਦੇ ਹੋਏ ਇਹ 12 ਮਾਰਚ ਨੂੰ ਲਾਂਚ ਵਾਲੀ ਗੱਲ ਨੂੰ ਸੱਚ ਮੰਨਿਆ ਜਾ ਸਕਦਾ ਹੈ, ਪਰ ਹੁਣ ਕੰਪਨੀ ਵੱਲੋਂ ਅਧਿਕਾਰਕ ਤੌਰ 'ਤੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ।

ਸਪੈਸੀਫਿਕੇਸ਼ਨ-
ਹੁਵਾਵੇ ਆਨਰ 7C ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਰਿਪੋਰਟ ਅਨੁਸਾਰ ਸਮਾਰਟਫੋਨ 'ਚ ਇਕ ਮੇਂਟਲ ਹਾਊਸਿੰਗ ਹੋਣ ਵਾਲੀ ਹੈ, ਜਿਸ ਨੂੰ ਤਿੰਨ ਸਟੇਜ ਐਂਟੀਨਾ ਡਿਜ਼ਾਇਨ ਨਾਲ ਲੈਸ ਕੀਤਾ ਜਾਣ ਵਾਲਾ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਇਕ ਡਿਊਲ ਕੈਮਰਾ ਸੈੱਟਅਪ ਹੋਣ ਵਾਲਾ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਆਨਰ V9 ਵਰਗੇ ਕਈ ਵਧੀਆ ਫੀਚਰਸ ਦੇਖਣ ਨੂੰ ਮਿਲ ਸਕਦੇ ਹਨ। ਅਜਿਹਾ ਵੀ ਕਿਹਾ ਜਾ ਸਕਦਾ ਹੈ ਕਿ ਇਹ ਸਮਾਰਟਫੋਨ ਆਨਰ V9 ਦਾ ਹੀ ਸਸਤਾ ਵੇਰੀਐਂਟ ਹੋਣ ਵਾਲਾ ਹੈ।
ਇਸ ਤੋਂ ਇਲਾਵਾ ਹੋਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਫੁੱਲ ਸਕਰੀਨ ਹੋਣ ਵਾਲੀ ਹੈ। ਸਮਾਰਟਫੋਨ 'ਚ 5.99 ਇੰਚ ਦੀ ਡਿਸਪਲੇਅ ਨਾਲ 1440X720 ਪਿਕਸਲ ਦੇ ਨਾਲ 1.8GHz ਕਲਾਕ ਸਪੀਡ ਵਾਲਾ ਪ੍ਰੋਸੈਸਰ ਵੀ ਉਪਲੱਬਧ ਹੋਵੇਗਾ। ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਹੋਵੇਗੀ। ਕੈਮਰੇ ਲਈ 13+2 ਮੈਗਾਪਿਕਸਲ ਦਾ ਸੈੱਟਅਪ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੋਣ ਦੀ ਅੰਦਾਜਾ ਲਗਾਇਆ ਜਾ ਰਿਹਾ ਹੈ। ਸਮਾਰਟਫੋਨ ਐਂਡਰਾਇਡ 8.0 Oreo 'ਤੇ ਕੰਮ ਕਰਨ ਵਾਲਾ ਹੈ ਅਤੇ 2900mAh ਦੀ ਬੈਟਰੀ ਹੋਵੇਗੀ। ਇਸ ਤੋਂ ਇਲਾਵਾ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਸਮਾਰਟਫੋਨ 'ਚ Face Recognition ਫੀਚਰ ਹੋਵੇਗਾ।
