Huawei ਦੇ ਫੋਨ ਨੂੰ ਨਹੀਂ ਮਿਲਣਗੇ ਐਂਡ੍ਰਾਇਡ ਤੇ ਦੂਜੇ ਅਪਡੇਟ, Google ਨੇ ਕੀਤਾ ਬੈਨ

05/20/2019 3:51:24 PM

ਨਵੀਂ ਦਿੱਲੀ— Huawei ਦੇ ਸਮਾਰਟਫੋਨਸ ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਲਈ ਇਕ ਬੁਰੀ ਖਬਰ ਹੈ। ਅਮਰੀਕੀ ਸਰਕਾਰ ਅਤੇ ਚੀਨ ਦੀ ਕੰਪਨੀ ਹੁਵਾਵੇ (Huawei)) ਵਿਚਾਲੇ ਚਲ ਰਿਹਾ ਵਿਵਾਦ ਹੁਣ ਵਧਦਾ ਹੀ ਜਾ ਰਿਹਾ ਹੈ। ਖਬਰ ਹੈ ਕਿ ਹੁਵਾਵੇ ਦੇ ਨਵੇਂ ਸਮਾਰਟਫੋਨਸ ਨੂੰ ਹੁਣ ਗੂਗਲ ਦੇ ਐਪਸ ਦਾ ਐਕਸੇਸ ਨਹੀਂ ਮਿਲੇਗਾ। ਇਸ ਦੇ ਨਾਲ ਹੀ ਜੋ ਹੁਵਾਵੇ ਦਾ ਪੁਰਾਣਾ ਫੋਨ ਇਸਤੇਮਾਲ ਕਰ ਰਹੇ ਹਨ ਉਨ੍ਹਾਂ ਨੂੰ ਐਂਡ੍ਰਾਇਡ ਓ.ਐੱਸ. ਅਪਡੇਟ ਨਹੀਂ ਮਿਲੇਗਾ।

ਹਾਲ ਹੀ 'ਚ ਅਮਰੀਕੀ ਸਰਕਾਰ ਨੇ ਹੁਵਾਵੇ ਨੂੰ ਉਨ੍ਹਾਂ ਕੰਪਨੀਆਂ ਦੀ ਲਿਸਟ 'ਚ ਪਾ ਦਿੱਤਾ ਹੈ ਜੋ ਬਿਨਾ ਲਾਈਸੈਂਸ ਦੇ ਅਮਰੀਕੀ ਟ੍ਰੇਡ ਕੰਪਨੀਆਂ ਦੇ ਨਾਲ ਵਪਾਰ ਨਹੀਂ ਕਰ ਸਕਦੀਆਂ ਹਨ। ਗੂਗਲ ਨੇ ਹੁਵਾਵੇ ਡਿਵਾਈਸੇਜ਼ ਨੂੰ ਅਪਡੇਟ ਨਾ ਦੇਣ ਦਾ ਫੈਸਲਾ ਇਸੇ ਆਧਾਰ 'ਤੇ ਕੀਤਾ ਹੈ। ਗੂਗਲ ਨੇ ਇਕ ਬਿਆਨ ਜਾਰੀ ਕਰਕੇ ਕਿਹਾ, ''ਅਸੀਂ ਸਰਕਾਰ ਦੇ ਨਿਯਮਾਂ ਦਾ ਪਾਲਣ ਕਰਨ ਦੇ ਨਾਲ ਹੀ ਇਸ ਮਾਮਲੇ ਦੇ ਸਾਰੇ ਪਹਿਲੂਆਂ 'ਤੇ ਗੌਰ ਕਰ ਰਹੇ ਹਾਂ।''

ਹੁਵਾਵੇ ਯੂਜ਼ਰਜ਼ 'ਤੇ ਕੀ ਹੋਵੇਗਾ ਅਸਰ
ਗੂਗਲ ਵੱਲੋਂ ਅਪਡੇਟ ਨਾ ਕੀਤੇ ਜਾਣ ਦੇ ਬਾਅਦ ਹੁਵਾਵੇ ਯੂਜ਼ਰਜ਼ ਨੂੰ ਪਰੇਸ਼ਾਨੀ ਜ਼ਰੂਰ ਹੋ ਸਕਦੀ ਹੈ। ਹੁਵਾਵੇ ਯੂਜ਼ਰਜ਼ ਨੂੰ ਹੁਣ ਗੂਗਲ ਦੇ ਸਕਿਓਰਿਟੀ ਅਪਡੇਟਸ ਅਤੇ ਟੈਕਨੀਕਲ ਸਪੋਰਟਸ ਨਹੀਂ ਮਿਲਣਗੇ। ਇਸ ਦੇ ਨਾਲ ਹੀ ਹੁਵਾਵੇ ਦੇ ਨਵੇਂ ਸਮਾਰਟਫੋਨਸ 'ਤੇ ਯੂ ਟਿਊਬ ਅਤੇ ਗੂਗਲ ਮੈਪਸ ਐਪ ਉਪਲਬਧ ਨਹੀਂ ਹੋਣਗੇ। ਗੂਗਲ ਜਦੋਂ ਵੀ ਐਂਡ੍ਰਾਇਡ ਦਾ ਕੋਈ ਨਵਾਂ ਵਰਜ਼ਨ ਲਾਂਚ ਕਰੇਗਾ ਤਾਂ ਹੁਵਾਵੇ ਸਮਾਰਟਫੋਨਸ ਨੂੰ ਨਹੀਂ ਮਿਲੇਗਾ। ਹਾਲਾਂਕਿ ਹੁਵਾਵੇ ਓਪਨ ਸੋਰਸ ਲਾਈਸੈਂਸ ਨਾਲ ਮਿਲਣ ਵਾਲੇ ਐਂਡ੍ਰਾਇਡ ਓ.ਐੱਸ. ਵਰਜਨ ਦਾ ਇਸਤੇਮਾਲ ਕਰ ਸਕਦਾ ਹੈ।


Tarsem Singh

Content Editor

Related News