ਭਾਰਤ ’ਚ Huawei ਵੀ ਕਰੇਗੀ 5ਜੀ ਦਾ ਟ੍ਰਾਇਲ

12/31/2019 2:00:48 PM

ਗੈਜੇਟ ਡੈਸਕ– ਕੇਂਦਰ ਸਰਕਾਰ ਨੇ ਸਾਰੀਆਂ ਦੂਰਸੰਚਾਰ ਕੰਪਨੀਾਂ ਨੂੰ ਟ੍ਰਾਇਲ ਲਈ 5ਜੀ ਸਪੈਕਟ੍ਰਮ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ’ਚ ਉਹ ਕੰਪਨੀਆਂ ਸ਼ਾਮਲ ਹਨ ਜੋ ਹੁਵਾਵੇਈ ਦੇ ਨਾਲ ਸਾਂਝੇਦਾਰੀ ਕਰ ਰਹੀਆਂ ਹਨ। ਹੁਵਾਵੇਈ ਦਾ ਮਾਮਲਾ ਇਸ ਲਈ ਖਾਸ ਹੈ ਕਿਉਂਕਿ ਅਮਰੀਕਾ ਨੇ ਚੀਨ ਦੀ ਇਸ ਕੰਪਨੀ ’ਤੇ ਪਾਬੰਦੀ ਲਗਾਈ ਹੋਈ ਹੈ। ਦੂਰਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸੋਮਵਾਰ ਨੂੰ ਕਿਹਾ ਕਿ ਸਾਨੂੰ ਸਾਰੀਆਂ ਕੰਪਨੀਾਂ ਨੂੰ ਟ੍ਰਾਇਲ ਲਈ 5ਜੀ ਸਪੈਕਟ੍ਰਮ ਦੇਣ ਦਾ ਫੈਸਲਾ ਕੀਤਾ ਹੈ। ਪ੍ਰਸਾਦ ਨੇ ਇਕ ਪ੍ਰੋਗਰਾਮ ’ਚ ਕਿਹਾ ਕਿ ਇਸ ਬਾਰੇ ਫੈਸਲਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ 5ਜੀ ਭਵਿੱਖ ਹੈ, ਇਹ ਰਫਤਾਰ ਹੈ। ਅਸੀਂ 5ਜੀ ’ਚ ਇਨੋਵੇਸ਼ਨ ਨੂੰ ਉਤਸ਼ਾਹ ਦੇਵਾਂਗੇ। ਸੂਤਰਾਂ ਨੇ ਦੱਸਿਆ ਕਿ ਹੁਵਾਵੇਈ ਸਮੇਤ ਸਾਰੇ ਆਪਰੇਟਰ ਅਤੇ ਵੈਂਡਰ ਇਸ ਪ੍ਰੀਖਣ ’ਚ ਸ਼ਾਮਲ ਕੀਤੇ ਜਾਣਗੇ। 

ਹਾਈ-ਸਪੀਡ ਬ੍ਰਾਡਬੈਂਡ ਅਤੇ ਹੋਰ ਦੂਰਸੰਚਾਰ ਸੇਵਾਵਾਂ ’ਚ ਭਾਰਤ ਨੂੰ ਵਿਕਸਿਤ ਦੇਸ਼ਾਂ ਦੀ ਬਰਾਬਰੀ ’ਤੇ ਲਿਆਉਣ ਲਈ ਸਰਕਾਰ 5ਜੀ ਸਪੈਕਟ੍ਰਮ ਦੀ ਜਲਦੀ ਨੀਲਾਮੀ ਦੀ ਯੋਜਨਾ ਬਣਾ ਰਹੀ ਹੈ। ਡਿਜੀਟਲ ਸੰਚਾਰ ਕਮਿਸ਼ਨ (ਡੀ.ਸੀ.ਸੀ.) ਨੇ 20 ਦਸੰਬਰ ਨੂੰ 5.22 ਲੱਖ ਕਰੋੜ ਰੁਪਏ ਦੀ ਸਪੈਕਟ੍ਰਮ ਨੀਲਾਮੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਡੀ.ਸੀ.ਸੀ. ਵਲੋਂ ਦਿੱਤੀ ਗਈ ਮਨਜ਼ੂਰੀ ਤਹਿਤ ਮਾਰਚ-ਅਪ੍ਰੈਲ 2020 ’ਚ 22 ਸਰਕਿਲਾਂ ’ਚ 8,300 ਮੈਗਾਹਰਟਜ਼ ਸਪੈਕਟ੍ਰਮ ਨੀਲਾਮੀ ਲਈ ਰੱਖਿਆ ਜਾਵੇਗਾ। ਦੂਰਸੰਚਾਰ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਸਰਕਾਰ ਜਲਦ 24.75-27.25 ਗੀਗਾਹਰਟਜ਼ ਵਾਲੇ ਮਿਲੀਮੀਟਰ ਵੇਵ ਬੈਂਡ ਲਈ ਟਰਾਈ ਦੇ ਸੁਝਾਅ ਮੰਗੇਗੀ। 

ਚੀਨ ’ਚ ਸ਼ੁਰੂ ਹੋ ਚੁੱਕਾ ਹੈ 6ਜੀ ’ਤੇ ਕੰਮ
ਭਾਰਤ ’ਚ 5ਜੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪਰ ਚੀਨ ’ਚ 6ਜੀ ’ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਨਵੰਬਰ ’ਚ ਜਾਰੀ ਇਕ ਮੀਡੀਆ ਰਿਪੋਰਟ ਮੁਤਾਬਕ, ਚੀਨ ਨੇ ਬੀਜਿੰਗ ਸਮੇਤ ਦੇਸ਼ ਦੇ 50 ਤੋਂ ਜ਼ਿਆਦਾ ਸ਼ਹਿਰਾਂ ’ਚ 5ਜੀ ਸੇਵਾ ਦੀ ਸ਼ੁਰੂਆਤ ਕੀਤੀ ਸੀ। ਪਹਿਲੇ ਹੀ ਦਿਨ ਉਸ ਨੇ 5ਜੀ ਦੇ ਲੱਖਾਂ ਯੂਜ਼ਰਜ਼ ਬਣਾ ਕੇ ਇਕ ਰਿਕਾਰਡ ਬਣਾ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮੋਬਾਇਲ ਇੰਟਰਨੈੱਟ ਦੇ ਇਸ ਜਨਰੇਸ਼ਨ ’ਚ 4ਜੀ ਦੇ ਮੁਕਾਬਲੇ ਕਰੀਬ 1000 ਗੁਣਾ ਜ਼ਿਆਦਾ ਸਪੀਡ ਮਿਲ ਸਕਦੀ ਹੈ। 


Related News