ਆ ਗਿਆ 7 ਇੰਚ ਦੀ ਡਿਸਪਲੇਅ ਤੇ 7000mAh ਬੈਟਰੀ ਵਾਲਾ ਫੋਨ, ਜਾਣੋ ਹੋਰ ਕੀ ਹੈ ਖ਼ਾਸ
Tuesday, Apr 18, 2023 - 02:04 PM (IST)
ਗੈਜੇਟ ਡੈਸਕ- ਹੁਵਾਵੇਈ ਨੇ ਆਪਣੇ ਨਵੇਂ ਮਿਡ ਰੇਂਜ ਫੋਨ Huawei Enjoy 60X ਨੂੰ ਲਾਂਚ ਕਰ ਦਿੱਤਾ ਹੈ। ਫੋਨ ਨੂੰ 5 ਵੱਖ-ਵੱਖ ਰੰਗਾਂ 'ਚ ਪੇਸ਼ ਕੀਤਾ ਗਿਆ ਹੈ। ਫੋਨ 'ਚ 50 ਮੈਗਾਪਿਕਸਲ ਦਾ ਕੈਮਰਾ ਸੈੱਟਅਪ, 8 ਜੀ.ਬੀ. ਰੈਮ ਅਤੇ 512 ਜੀ.ਬੀ. ਤਕ ਆਨਬੋਰਡ ਸਟੋਰੇਜ ਮਿਲਦੀ ਹੈ।
Huawei Enjoy 60X ਦੀ ਕੀਮਤ
ਫੋਨ ਗਿਲਟ ਬਲੈਕ, ਬ੍ਰਾਈਟ ਮੂਨ ਸਿਲਵਰ, ਐਮਰਾਲਡ ਗਰੀਨ ਅਤੇ Yaojin ਬਲੈਕ ਰੰਗ 'ਚ ਪੇਸ਼ ਕੀਤਾ ਗਿਾ ਹੈ। ਫੋਨ ਤਿੰਨ ਸਟੋਰੇਜ ਆਪਸ਼ਨ 'ਚ ਆਉਂਦਾ ਹੈ। 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,749 ਯੁਆਨ (ਕਰੀਬ 20,000 ਰੁਪਏ) ਹੈ। ਜਦਕਿ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,949 ਯੁਆਨ (ਕਰੀਬ 23,300 ਰੁਪਏ) ਅਤੇ 8 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲੇ ਟਾਪ ਵੇਰੀਐਂਟ ਦੀ ਕੀਮਤ 2,299 ਯੁਆਨ (ਕਰੀਬ 27,000 ਰੁਪਏ) ਹੈ। ਭਾਰਤ ਸਮੇਤ ਗਲੋਬਲ ਬਾਜ਼ਾਰ 'ਚ ਨਵੇਂ Huawei Enjoy 60X ਦੀ ਉਪਲੱਬਧਤਾ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।
Huawei Enjoy 60X ਦੇ ਫੀਚਰਜ਼
ਫੋਨ 6.95 ਇੰਚ ਦੀ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਨਾਲ ਲੈਸ ਹੈ, ਜੋ 90 ਹਰਟਜ਼ ਰਿਫ੍ਰੈਸ਼ ਰੇਟ ਦੇ ਨਾਲ 270 ਹਰਟਜ਼ ਟਚ ਸੈਂਪਲਿੰਗ ਰੇਟ ਅਤੇ (1080x2376) ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਫੋਨ 'ਚ ਆਕਟਾ ਕੋਰ ਸਨੈਪਡ੍ਰੈਗਨ 680 ਪ੍ਰੋਸੈਸਰ ਮਿਲਦੀ ਹੈ। ਫੋਨ ਦੇ ਨਾਲ 8 ਜੀ.ਬੀ. ਤਕ ਰੈਮ ਅਤੇ 512 ਜੀ.ਬੀ. ਤਕ ਸਟੋਰੇਜ ਦਿੱਤੀ ਗਈ ਹੈ।
ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਮਿਲਦਾ ਹੈ। ਫੋਨ 'ਚ 50 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਡੈਪਥ ਕੈਮਰਾ ਮਿਲਦਾ ਹੈ। ਫੋਨ ਦੇ ਨਾਲ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਫੋਨ 'ਚ 7000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਇਸਦੇ ਨਾਲ 22.5 ਵਾਟ ਦੀ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਫੋਨ 'ਚ ਕੁਨੈਕਟੀਵਿਟੀ ਲਈ ਵਾਈ-ਫਾਈ, ਬਲੂਟੁੱਥ 5, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਾ ਸਪੋਰਟ ਮਿਲਦਾ ਹੈ। ਫੋਨ 'ਚ ਸਕਿਓਰਿਟੀ ਲਈ ਰੀਅਰ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ।