ਧਮਾਕੇਦਾਰ ਵਾਪਸੀ ਤਿਆਰੀ ''ਚ HTC, ਲਾਂਚ ਕਰੇਗੀ ਫਲੈਗਸ਼ਿਪ 5G ਸਮਾਰਟਫੋਨ

05/25/2020 8:10:14 PM

ਗੈਜੇਟ ਡੈਸਕ—ਸਮਾਰਟਫੋਨ ਕੰਪਨੀ ਐੱਚ.ਟੀ.ਸੀ. ਇਕ ਵਾਰ ਫਿਰ ਤੋਂ ਇੰਡਸਟਰੀ 'ਚ ਪੈਠ ਮਜ਼ਬੂਤ ਕਰਨ ਦੀ ਕੋਸ਼ਿਸ਼ 'ਚ ਹੈ। ਇਸ ਦੇ ਲਈ ਕੰਪਨੀ ਇਸ ਸਾਲ ਜੁਲਾਈ 'ਚ ਆਪਣਾ ਫਲੈਗਸ਼ਿਪ ਸਮਾਰਟਫੋਨ ਲਾਂਚ ਕਰ ਸਕਦੀ ਹੈ। ਰਿਪੋਰਟਸ ਦੀ ਮੰਨੀਏ ਤਾਂ ਐੱਚ.ਟੀ.ਸੀ. ਦਾ ਇਹ ਫਲੈਗਸ਼ਿਪ ਸਮਾਰਟਫੋਨ 5ਜੀ ਨੈੱਟਵਰਕ ਸਮਾਰਟਫੋਨ ਨਾਲ ਆਵੇਗਾ। ਪਿਛਲੀ ਵਾਰ ਕੰਪਨੀ ਨੇ ਆਪਣਾ ਫਲੈਗਸ਼ਿਪ ਸਮਾਰਟਫੋਨ ਸਾਲ 2018 'ਚ ਲਾਂਚ ਕੀਤਾ ਸੀ।

ਫੋਨ ਦੇ ਫੀਚਰਜ਼ 'ਚ ਨਹੀਂ ਦਿੱਤੀ ਗਈ ਕੋਈ ਜਾਣਕਾਰੀ
ਐੱਚ.ਟੀ.ਸੀ. ਤਾਈਵਾਨ ਦੇ ਸ਼ੇਨ ਬੋਊ ਨੇ ਹਾਲ 'ਚ ਦਿੱਤੇ ਗਏ ਇਕ ਇੰਟਰਵਿਊ 'ਚ ਕਿਹਾ ਕਿ ਕੰਪਨੀ ਹੁਣ 5ਜੀ ਰੈਡੀ ਸਮਾਰਟਫੋਨਸ ਨੂੰ ਵੀ ਲਾਂਚ ਕਰਨ ਦੇ ਬਾਰੇ 'ਚ ਸੋਚ ਰਹੀ ਹੈ। ਇਸ ਗੱਲ ਦੀ ਕਾਫੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਐੱਚ.ਟੀ.ਸੀ. ਦਾ ਪਹਿਲਾ 5ਜੀ ਸਮਾਰਟਫੋਨ ਜੁਲਾਈ 'ਚ ਹੀ ਲਾਂਚ ਹੋਵੇਗਾ। ਇਹ ਫੋਨ ਕਿੰਨਾਂ ਫੀਚਰਸ ਨਾਲ ਆਵੇਗਾ ਅਤੇ ਕੰਪਨੀ ਇਸ ਨੂੰ ਕਿਸ ਨਾਂ ਨਾਲ ਲਾਂਚ ਕਰੇਗੀ ਇਸ ਦੇ ਬਾਰੇ 'ਚ ਅਜੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਅਗਲੇ ਮਹੀਨੇ ਲਾਂਚ ਹੋਵੇਗਾ 4ਜੀ ਸਮਾਰਟਫੋਨ
ਐੱਚ.ਟੀ.ਸੀ. ਆਪਣੇ ਕਮਬੈਕ ਨੂੰ ਲੈ ਕੇ ਕਾਫੀ ਸੀਰੀਅਸ ਦਿਖ ਰਹੀ ਹੈ। ਇਹ ਕਾਰਣ ਹੈ ਕਿ ਕੰਪਨੀ ਅਗਲੇ ਮਹੀਨੇ ਭਾਵ ਜੂਨ 'ਚ ਇਕ 4ਜੀ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਫੋਨ ਦਾ ਨਾਂ ਕੀ ਹੋਵੇਗਾ ਇਸ ਦੇ ਬਾਰੇ 'ਚ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਅਫਵਾਹਾਂ ਦੀ ਮੰਨੀਏ ਤਾਂ ਕੰਪਨੀ ਇਸ ਫੋਨ ਨੂੰ HTC Desire 20 Pro ਦੇ ਨਾਂ ਨਾਲ ਲਾਂਚ ਕਰ ਸਕਦੀ ਹੈ।

ਐੱਚ.ਟੀ.ਸੀ. ਸਮਾਰਟਫੋਨ 'ਚ ਪਹਿਲੀ ਵਾਰ ਪੰਚ-ਹੋਲ ਡਿਸਪਲੇਅ
ਡਿਜ਼ਾਈਅਰ 20 ਪ੍ਰੋ ਦੇ ਫੀਚਰਸ ਦੀ ਗੱਲ ਕਰੀਏ ਤਾਂ ਫੋਨ 'ਚ 6ਜੀ.ਬੀ. ਰੈਮ ਨਾਲ ਸਨੈਪਡਰੈਗਨ 665 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਫਿਗਰਪ੍ਰਿੰਟ ਰੀਡਰ ਨਾਲ ਆਉਣ ਵਾਲੇ ਇਸ ਫੋਨ ਨਾਲ ਕੰਪਨੀ ਪਹਿਲੀ ਵਾਰ ਪੰਚ-ਹੋਲ ਡਿਸਪਲੇਅ ਆਫਰ ਕਰਨਾ ਸ਼ੁਰੂ ਕਰ ਸਕਦੀ ਹੈ।


Karan Kumar

Content Editor

Related News