HTC ਨੇ ਆਪਣੇ ਇਸ ਸਮਾਰਟਫੋਨ ਦਾ Video Teaser ਕੀਤਾ ਜਾਰੀ, ਡਿਜ਼ਾਇਨ ਦਾ ਹੋਇਆ ਖੁਲਾਸਾ

Thursday, May 04, 2017 - 11:36 AM (IST)

ਜਲੰਧਰ- ਐੱਚ. ਟੀ. ਸੀ ਦਾ ਸਕਵੀਜੇਬਲ ਸਮਾਰਟਫੋਨ ਆਏ ਹਰ ਦਿਨ ਸੁੱਰਖੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ। ਫੋਨ ਨੂੰ ਲੈ ਕੇ ਹਰ ਰੋਜ ਲੀਕ ਸਾਹਮਣੇ ਆ ਰਹੀਆਂ ਹਨ। ਹੁਣ ਐੱਚ. ਟੀ. ਸੀ ਦੁਆਰਾ ਜਾਰੀ ਕੀਤੇ ਗਏ ਇਕ ਟੀਜ਼ਰ ਤੋਂ ਆਉਣ ਵਾਲੇ ਐੱਚ. ਟੀ. ਸੀ. ਯੂ 11 ਸਮਾਰਟਫੋਨ ਦੇ ਡਿਜ਼ਾਇਨ ਬਾਰੇ ''ਚ ਜਾਣਕਾਰੀ ਮਿਲੀ ਹੈ। ਇਹ ਫੋਨ 16 ਮਈ ਨੂੰ ਤਾਈਵਾਨ ''ਚ ਲਾਂਚ ਹੋਵੇਗਾ।

ਐੱਚ. ਟੀ. ਸੀ ਯੂ 11 ਦੇ ਵੀਡੀਓ ਟੀਜ਼ਰ ''ਚ ਤਰੀਕ ਦਿੱਤੀ ਗਈ ਹੈ ਅਤੇ ਟੈਗਲਾਈਨ ਸਕਵੀਜ ਦ ਬ੍ਰੀਲਿਅੰਟ ਯੂ ਲਿੱਖਿਆ ਹੈ। ਛੇ ਸੈਕਿੰਡ ਦੇ ਇਸ ਵੀਡੀਓ ''ਚ ਡਿਜ਼ਾਈਨ ਦਾ ਪੂਰੀ ਤਰ੍ਹਾਂ ਪਤਾ ਨਹੀਂ ਚੱਲਦਾ ਹੈ। ਰਿਅਰ ''ਤੇ ਇਕ ਬਲੂ ਕਲਰ ਦੇ ਸਮਾਰਟਫੋਨ ਨੂੰ ਪਤਲੇ ਫਰੇਮ ਅਤੇ ਮੇਟਲ ਦੇ ਕਿਨਾਰੇ ਹਨ ਜਿੱਥੇ ਸੈਂਸਰ ਦਿੱਤੇ ਜਾਣ ਦੀ ਉਂਮੀਦ ਹੈ। ਰਿਅਰ ''ਤੇ ਦਿੱਤੇ ਗਏ ਫੋਨ ਦਾ ਲੋਗੋ ਵੇਖਿਆ ਜਾ ਸਕਦਾ ਹੈ ਹਾਲਾਂਕਿ ਇਸ ਛੋਟੇ ਜਿਹੇ ਵੀਡੀਓ ਨਾਲ ਡਿਵਾਇਸ ਨੂੰ ਪੂਰੀ ਤਰ੍ਹਾਂ ਨਾਲ ਵੇਖਿਆ ਜਾ ਸਕਦਾ ਹੈ।

ਅੰਤੁਤੂ ਬੇਂਚਮਾਰਕ ''ਤੇ ਡਿਵਾਇਸ ਦੇ ਐੱਚ. ਟੀ. ਸੀ ਯੂ 11 ਹੋਣ ਦਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਫੋਨ ''ਚ 4 ਜੀ. ਬੀ ਰੈਮ, ਇਕ ਕਵਾਡ ਐੱਚ. ਡੀ ਡਿਸਪਲੇ ਰੈਜ਼ੋਲਿਊਸ਼ਨ, 12 ਮੈਗਾਪਿਕਸਲ ਰਿਅਰ ਕੈਮਰਾ, ਇਕ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਅਤੇ ਐਂਡ੍ਰਾਇਡ 7.1.1 ਨੂਗਟ ਹੋਣ ਦੀ ਉਂਮੀਦ ਹੈ ।ਇਸ ਤੋਂ ਪਹਿਲਾਂ ਆਈ ਲੀਕ ''ਚ ਪਤਾ ਚੱਲਿਆ ਸੀ ਕਿ ਇਹ ਫੋਨ ਡਿਊਲ ਸਿਮ ਵੇਰਿਅੰਟ ਦੇ ਨਾਲ ਆਵੇਗਾ। ਫੋਨ ਨੂਗਟ ''ਤੇ ਚੱਲੇਗਾ। ਫੋਨ ''ਚ 5.5 ਇੰਚ ਕਵਾਡ ਐੱਚ. ਡੀ (1440x2560 ਪਿਕਸਲ)  ਡਿਸਪਲੇ ਹੋਵੇਗੀ ਜਿਸ ਉਪਰ ਕਾਰਨਿੰਗ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਹੈ। ਇਸ ਫੋਨ ''ਚ ਕਵਾਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ,6 ਜੀ. ਬੀ ਰੈਮ/128 ਜੀ. ਬੀ ਸਟੋਰੇਜ਼ ਅਤੇ 4 ਜੀ. ਬੀ ਰੈਮ/64 ਜੀ. ਬੀ ਇਨ-ਬਿਲਟ ਵੇਰਿਅੰਟ ''ਚ ਆਵੇਗਾ। ਸਮਾਰਟਫੋਨ ਦੀ ਸਟੋਰੇਜ ਨੂੰ 2 ਟੀ. ਬੀ ਤੱਕ ਦੀ ਐਕਸਪੇਂਡੇਬਲ ਸਟੋਰੇਜ ਨੂੰ ਵਧਾਇਆ ਜਾ ਸਕਦਾ ਹੈ।

ਕੈਮਰੇ ਸੈਟਅਪ ਐੱਚ. ਟੀ. ਸੀ ਯੂ 11 ''ਚ 12 ਮੈਗਾਪਿਕਸਲ ਅਲਟਰਾਪਿਕਸਲ ( ਸੋਨੀ ਆਈ. ਐੱਮ. ਐਕਸ362) ਰਿਅਰ ਕੈਮਰਾ ਹੋਵੇਗਾ, ਜੋ ਅਪਰਚਰ ਐੱਫ/1.7, ਓ. ਆਈ. ਐੱਸ, ਡਿਊਲ-ਟੋਨ ਐੱਲ. ਈ. ਡੀ ਫਲੈਸ਼ ਅਤੇ 4ਕੇ ਵੀਡੀਓ ਰਿਕਾਰਡਿੰਗ ਸਮਰੱਥਾ ਦੇ ਨਾਲ ਆਵੇਗਾ। ਫ੍ਰੰਟ ਦੀ ਗੱਲ ਕਰੀਏ ਤਾਂ ਫੋਨ ''ਚ 16 ਮੈਗਾਪਿਕਸਲ  (ਸੋਨੀ ਆਈ. ਐੱਮ. ਐਕਸ 351 ਸੈਂਸਰ) ਦਾ ਕੈਮਰਾ ਅਪਰਚਰ ਐੱਫ/2. 0 ਅਤੇ 1080 ਪਿਕਸਲ ਵੀਡੀਓ ਰਿਕਾਰਡਿੰਗ ਦੇ ਨਾਲ ਆਵੇਗਾ।

ਇਸ ''ਚ ਕਵਿੱਕ ਚਾਰਜ 3.0 ਨਾਲ 3000 ਐੱਮ. ਏ. ਐੱਚ ਦੀ ਨਾਨ-ਰਿਮੂਵੇਬਲ ਬੈਟਰੀ ਹੋਵੇਗੀ। ਕੁਨੈੱਕਟੀਵਿਟੀ ਲਈ ਇਸ ਫੋਨ ''ਚ 4ਜੀ ਐੱਲ. ਟੀ. ਈ ਤੋਂ ਡਿਊਲ ਬੈਂਡ ਵਾਈ -ਫਾਈ 802.11ਏ/ਬੀ/ਜੀ/ਐੱਨ/ਏ. ਸੀ, ਜੀ. ਪੀ. ਐੱਸ, ਗਲੋਨਾਸ, ਬਲੂਟੁੱਥ 5.0, ਐੱਨ. ਐੱਫ. ਸੀ ਅਤੇ ਇਕ ਯੂ. ਐੱਸ. ਬੀ 3.1 ਟਾਈਪ-ਸੀ ਪੋਰਟ ਹੋਵੇਗਾ। ਫੋਨ ''ਚ 3.5 ਐੱਮ. ਐੱਮ ਹੈੱਡਫੋਨ ਜੈੱਕ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ।


Related News