ਸਿਰਫ 1700 ''ਚ ਖਰੀਦੋ HTC ਦਾ ਇਹ ਬਿਤਰੀਨ ਸਮਾਰਟਫੋਨ
Sunday, May 08, 2016 - 06:38 PM (IST)
ਜਲੰਧਰ : ਵਧੀਆ ਪ੍ਰਫਾਰਮੈਂਸ ਦੇ ਨਾਲ-ਨਾਲ ਵਧੀਆ ਡਿਜ਼ਾਈਨ ਦੇ ਫੋਨ ਬਣਾਉਣ ਵਾਲੀ ਕੰਪਨੀ HTC ਨੇ HTC One M9 ਪ੍ਰਾਈਮ ਕੈਮਰਾ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ । ਖਬਰਾਂ ਦੇ ਮੁਤਾਬਿਕ One M9 ਪ੍ਰਾਇਮ ਕੈਮਰਾ ਐਡੀਸ਼ਨ ਦੀ ਕੀਮਤ 22.70 ਯੂਰੋ (ਕਰੀਬ 1,700 ਰੁਪਏ) ਪ੍ਰਤੀ ਮਹੀਨੇ ''ਤੇ ਕਾਂਟਰੇਕਟ ਦੇ ਜ਼ਰੀਏ ਖ੍ਰੀਦਣ ਲਈ ਉਪਲੱਬਧ ਹੈ ਜਿਸ ਦੀ ਮਿਆਦ 24 ਮਹੀਨੇ ਹੋਵੇਗੀ । ਮੈਟਲ ਬਾਡੀ ਨਾਲ ਬਣਿਆ HTC ਦਾ ਇਹ ਫੋਨ ਸਿੰਗਲ-ਟੋਲ ਗਨਮੈਟਲ ਗ੍ਰੇ ਅਤੇ ਗੋਲਡ ਕਲਰ ਵਿਚ ਮਿਲੇਗਾ ।
HTC One M9 ਪ੍ਰਾਇਮ ਕੈਮਰਾ ਐਡਿਸ਼ਨ ਕਾਫ਼ੀ ਹੱਦ ਤੱਕ 2015 ਵਿਚ ਆਏ ਐੱਚ. ਟੀ. ਸੀ. ਜੰਗਲ M9 ਦੀ ਤਰ੍ਹਾਂ ਦਿਸਦਾ ਹੈ। ਇਸ ਫੋਨ ਵਿੱਚ 5 ਇੰਚ ਦੀ ਫੁਲ 84 ਸਕ੍ਰੀਨ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1080x1920 ਪਿਕਸਲ ਹੈ। ਉਥੇ ਹੀ ਇਸ ਫੋਨ ਦੇ ਪ੍ਰੋਸੈਸਰ ਦੀ ਗੱਲ ਕਰੀਏ ਤਾਂ 8“3 ਨੇ ਇਸ ਫਲੈਗਸ਼ਿਪ ਫੋਨ ਵਿਚ 2.2GHz MediaTek Helio X10 ਦਾ octa - core ਪ੍ਰੋਸੈਸਰ ਦਿੱਤਾ ਹੈ ।
ਕੰਪਨੀ ਨੇ ਮਲਟੀਟਾਸਕਿੰਗ ਲਈ 2 GB ਦੀ ਰੈਮ ਵੀ ਦਿੱਤੀ ਹੈ । ਇਸ ਸਮਾਰਟਫੋਨ ਵਿਚ 16 GB ਦੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਸਹਾਰੇ 2 ਟੀ. ਬੀ. ਤੱਕ ਵਧਾਇਆ ਜਾ ਸਕਦਾ ਹੈ HTC One M9 Prime Camera Edition ਵਿਚ ਆਪਟਿਕਲ ਇਮੇਜ ਸਟੇਬਲਾਈਜ਼ੇਸ਼ਨ ਵਾਲਾ 13 MP ਦਾ ਰਿਅਰ ਕੈਮਰਾ ਅਤੇ 4 ਅਲਟ੍ਰਾਪਿਕਸਲ ਦਾ ਫ੍ਰੰਟ ਕੈਮ ਲੱਗਾ ਹੈ । ਐਂਡ੍ਰਾਇਡ 5.0 ਲਾਲੀਪਾਪ ਉੱਤੇ ਚੱਲਣ ਵਾਲੇ ਇਸ ਫੋਨ ਵਿਚ 2840 mah ਦੀ ਬੈਟਰੀ ਦਿੱਤੀ ਗਈ ਹੈ । ਸਮਾਰਟਫੋਨ ਦਾ ਭਾਰ 159 ਗ੍ਰਾਮ ਦਾ ਹੈ ਅਤੇ ਇਸ ਦੀ ਬਾਡੀ ਮੈਟਲ ਦੀ ਬਣੀ ਹੋਈ ਹੈ । ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ HTC One M9 ਪ੍ਰਾਈਮ ਕੈਮਰਾ ਐਡੀਸ਼ਨ ਵਿਚ ਐੱਨ. ਐੱਫ. ਸੀ., ਬਲੂਟੁਥ 4.1, ਵਾਈ-ਫਾਈ ਏ/ਬੀ/ ਜੀ/ਐੱਨ/ਏ. ਸੀ., ਜੀ. ਪੀ. ਐੱਸ., ਮਾਈਕ੍ਰੋ-ਯੂ. ਐੱਸ. ਬੀ., 3G ਅਤੇ 4G ਐੱਲ. ਟੀ. ਈ. ਆਦਿ ਫੀਚਰਸ ਦਿੱਤੇ ਗਏ ਹਨ ।
