HTC ਅਗਲੇ ਸਾਲ ਲਾਂਚ ਕਰੇਗੀ ਤਿੰਨ ਨਵੇਂ ਦਮਦਾਰ ਸਮਾਰਟਫੋਨਸ
Thursday, Dec 29, 2016 - 06:40 PM (IST)
.jpg)
ਜਲੰਧਰ - ਤਾਇਵਾਨ ਦੀ ਇਲੈਕਟ੍ਰਾਨਿਕ ਕੰਪਨੀ ਐੱਚ ਟੀ ਸੀ (HTC) ਅਗਲੇ ਸਾਲ ਦੇ ਸ਼ੁਰੂਆਤੀ ਮਹੀਨਿਆਂ ''ਚ ਤਿੰਨ ਨਵੇਂ ਸਮਾਰਟਫੋਨਸ ਲਾਂਚ ਕਰਨ ਵਾਲੀ ਹੈ ਜਿਸ ਚੋਂ ਇਕ ਫਲੈਗਸ਼ਿਪ ਸਮਾਰਟਫੋਨ HTC 11 ਵੀ ਹੋ ਸਕਦਾ ਹੈ। ਕੰਪਨੀ ਨੇ 12 ਜਨਵਰੀ ਨੂੰ ਆਯੋਜਿਤ ਈਵੈਂਟ ਦੇ ਦੌਰਾਨ ਮੀਡੀਆ ਇਨਵਾਇਟਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਈਵੈਟ ''ਚ ਨਵੇਂ ਮਿਡ ਰੇਂਜ HTC X10 ਸਮਾਰਟਫੋਨ ਨੂੰ ਪੇਸ਼ ਕਰੇਗੀ।
ਰਿਪੋਰਟਸ ਦੇ ਮੁਤਾਬਕ HTC X10 ''ਚ 5.5 ਇੰਚ ਦੀ (1080x1920) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਫੁੱਲ ਐੱਚ. ਡੀ ਡਿਸਪਲੇ ਮੌਜੂਦ ਹੋਵੇਗੀ। ਮੀਡੀਆਟੈੱਕ ਹੈਲਿਓ P10 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ ''ਚ 3 ਜੀ. ਬੀ ਰੈਮ ਅਤੇ OiS ਫੀਚਰ ਨਾਲ ਲੈਸ 13-ਮੈਗਾਪਿਕਸਲ ਦਾ ਰਿਅਰ ਕੈਮਰਾ ਹੋ ਸਕਦਾ ਹੈ।