6 ਸਾਲ ਪੁਰਾਣੇ ਸਮਾਰਟਫੋਨ ''ਤੇ ਚਲਾ ''ਤਾ ਨਵਾਂ ਐਂਡ੍ਰਾਇਡ ਵਰਜਨ
Tuesday, Dec 08, 2015 - 02:01 PM (IST)

ਜਲੰਧਰ— ਐੱਚ.ਟੀ.ਸੀ. ਦਾ ਆਲ ਟਾਈਮ (ਲੋਕਪ੍ਰਿਅ) ਸਮਾਰਟਫੋਨ HD2 ਗੂਗਲ ਦੇ ਮੋਬਾਇਲ ਆਪਰੇਟਿੰਗ ਸਿਸਟਮ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਕੰਮ ਵੀ ਚੱਲ ਸਕਦਾ ਹੈ। XDA ਦੇ ਮੈਂਬਰ ਜੋ 6.6 ਮਿਲੀਅਨ ਸਟ੍ਰਾਂਗ ਸਾਫਟਵੇਅਰ ਡਿਵੈਲਪਮੈਂਟ ਕਮਿਊਨਿਟੀ ਨਾਲ ਜੁੜੇ ਹਨ, ਨੇ ਪਿਛਲੇ ਹਫਤੇ ਕਿਹਾ ਕਿ ਉਨ੍ਹਾਂ ਨੇ CyanogenMod 13 ਵਰਜਨ ਦੇ ਨਾਲ ਇਸ ''ਤੇ ਐਂਡ੍ਰਾਇਡ 6.0 ਮਾਰਸ਼ਮੈਲੋ ਰਨ (ਚਲਾਉਣ) ਕਰਨ ''ਚ ਸਫਲ ਹੋਏ ਹਨ।
ਫਿਲਹਾਲ ਐਂਡ੍ਰਾਇਡ 6.0 ਦੇ ਸਾਰੇ ਫੀਚਰਜ਼ ਇਸ ਸਮਾਰਟਫੋਨ ''ਚ ਕੰਮ ਨਹੀਂ ਕਰਦੇ ਅਤੇ ਇਨ੍ਹਾਂ ''ਚੋਂ ਬਗ ਅਤੇ ਫੀਚਰਜ਼ ਕੰਮ ਨਹੀਂ ਕਰਦੇ ਪਰ ਵਾਈ-ਫਾਈ, ਸਕ੍ਰੀਨ ਅਤੇ ਆਡੀਓ ਹੀ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਐੱਚ.ਟੀ.ਸੀ. HD2 ਨੂੰ 2009 ''ਚ ਲਾਂਚ ਕੀਤਾ ਗਿਆ ਸੀ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਕਵਾਲਕਾਮ QSD 8250 ਸਨੈਪਡ੍ਰੈਗਨ S1 ਚਿਪਸੈੱਟ, 448MB ਰੈਮ, 512MB ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।