HTC ਨੇ ਵਿਕਸਿਤ ਕੀਤਾ ਨਵੀਂ ਤਕਨੀਕ ਦਾ ਵਾਇਰਲੈੱਸ VR ਹੈਡਸੈੱਟ, ਵੇਖੋ ਤਸਵੀਰਾਂ

Tuesday, Nov 15, 2016 - 11:01 AM (IST)

HTC ਨੇ ਵਿਕਸਿਤ ਕੀਤਾ ਨਵੀਂ ਤਕਨੀਕ ਦਾ ਵਾਇਰਲੈੱਸ VR ਹੈਡਸੈੱਟ, ਵੇਖੋ ਤਸਵੀਰਾਂ

ਜਲੰਧਰ - ਵਰਚੂਅਲ ਰਿਆਲਿਟੀ ਤਕਨੀਕ ਨੂੰ ਦੁਨੀਆ ਭਰ ''ਚ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਕਿਸੇ ਵੀ ਜਗ੍ਹਾ ''ਤੇ VR ਹੈਡਸੈੱਟ ਦੀ ਮਦਦ ਨਾਲ ਤੁਹਾਨੂੰ ਵਰਚੂਅਲ ਦੁਨੀਆ ''ਚ ਲੈ ਜਾਂਦੀਆਂ ਹਨ ਅਤੇ ਵੱਖ ਤਰ੍ਹਾਂ ਦਾ ਅਨੁਭਵ ਦਿੰਦੀ ਹੈ। ਤੁਹਾਨੂੰ ਦੱਸ ਦਈਏ ਕਿ ਬਾਜ਼ਾਰ ''ਚ ਜਿੰਨੇ ਵੀ ਵੱਡੀ ਮਸ਼ੀਨਾਂ ਜਾਂ ਗੇਮਿੰਗ ਕੰਸੋਲਸ ਦੇ ਨਾਲ ਕੰਮ ਕਰਨ ਵਾਲੇ VR ਹੈਡਸੈੱਟ ਉਪਲੱਬਧ ਹਨ ਉਨ੍ਹਾਂ ''ਚ ਵਾਇਰ ਅਰਥਾਤ ਤਾਰ ਦਾ ਯੂਜ਼ ਕੀਤਾ ਜਾਂਦਾ ਹੈ, ਪਰ ਹੁਣ HTC ਨੇ ਨਵੀਂ ਤਕਨੀਕ ਦੀ ਮਦਦ ਨਾਲ ਵਾਇਰਲੈੱਸ VR ਹੈਡਸੈੱਟ ਬਣਾਇਆ ਹੈ ਜਿਨੂੰ ਕਿਸੇ ਵੀ ਜਗ੍ਹਾ ਅਤੇ ਕਿਸੇ ਵੀ ਤਰ੍ਹਾਂ ਦੀ ਮਸ਼ੀਨ ਦੇ ਨਾਲ ਵਾਇਰਲੈੱਸਲੀ ਯੂਜ਼ ਕੀਤਾ ਜਾ ਸਕਦਾ ਹੈ।

 

ਜਾਣਕਾਰੀ ਦੇ ਮੁਤਾਬਕ HTC ਨੂੰ ਇਸ Vive X ਐਕਸੈਲੇਟਰ ਪ੍ਰੋਗਰਾਮ ''ਤੇ ਕੰਮ ਕਰਨ ਲਈ TPCAST ਨਾਮ ਦੀ ਕੰਪਨੀ ਫੰਡ ਦੇ ਰਹੀ ਹੈ। HTC ਇਸ ਨੂੰ ਸਾਲ 2017 ਦੀ ਪਹਿਲੀ ਤੀਮਾਹੀ ''ਚ ਆਧਿਕਾਰਿਕ ਤੌਰ ''ਤੇ ਪੇਸ਼ ਕਰੇਗੀ। ਹਾਲ ਹੀ ''ਚ HTC ਨੇ ਇਸ ਵਾਇਰਲੈੱਸ VR ਹੈਡਸੈੱਟ ਦੀ ਤਸਵੀਰ ਨੂੰ ਜਾਰੀ ਕੀਤਾ ਹੈ ਜਿਸ ''ਚ ਇਸ ਦੇ ਟਾਪ ਉੱਤੇ ਵਾਇਰਲੈੱਸ ਟਰਾਂਸਮੀਟਰ/ਰਿਸੀਵਰ ਅਤੇ ਰਿਅਰ ''ਚ ਬੈਟਰੀ ਪੈਕ ਵਿਖਾਇਆ ਗਿਆ ਹੈ। ਕੰਪਨੀ ਨੇ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਇਸ ਦੀ ਕੀਮਤ ਲਗਭਗ US $220 (ਕਰੀਬ 14862 ਰੁਪਏ) ਹੋ ਸਕਦੀ ਹੈ।


Related News