HTC ਦੀ ਭਾਰਤੀ ਵੈੱਬਸਾਈਟ ''ਤੇ ਲਿਸਟ ਹੋਇਆ ਨਵਾਂ ਸਮਾਰਟਫੋਨ, ਕੀਮਤ ਕਰ ਦਵੇਗੀ ਹੈਰਾਨ
Friday, Aug 12, 2016 - 03:23 PM (IST)

ਜਲੰਧਰ- ਐੱਚ.ਟੀ.ਸੀ. ਦਾ ਨਵਾਂ ਸਮਾਰਟਫੋਨ ਕੰਪਨੀ ਦੀ ਭਾਰਤੀ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ ਜਾਣ ਕੇ ਤੁਹਾਨੂੰ ਹੈਰਾਨੀ ਹੋ ਸਕਦੀ ਹੈ। ਐੱਚ.ਟੀ.ਸੀ. ਡਿਜ਼ਾਇਰ 728 ਅਲਟਰਾ ਐਡੀਸ਼ਨ ਦੀ ਕੀਮਤ 90,000 ਰੁਪਏ ਰੱਖੀ ਗਈ ਹੈ ਅਤੇ ਇਹ ਬਲੈਕ ਗੋਲਡ ਅਤੇ ਕੌਫੀ ਬ੍ਰਾਊਨ ਰੰਗਾਂ ''ਚ ਉਪਲੱਬਧ ਹੋਵੇਗਾ। ਹਾਲਾਂਕਿ ਇਸ ਸਮਾਰਟਫੋਨ ਦੇ ਫੀਚਰਸ ਨੂੰ ਦੇਖ ਕੇ ਤੁਸੀਂ ਵੀ ਸੋਚ ''ਚ ਪੈ ਜਾਓਗੇ ਕਿ ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ ਇੰਨੀ ਜ਼ਿਆਦਾ ਕਿਉਂ ਰੱਖੀ ਹੈ।
ਐੱਚ.ਟੀ.ਸੀ. ਦੀ ਵੈੱਬਸਾਈਟ ''ਤੇ ਲਿਸਟ ਕੀਤੇ ਗਏ ਫੀਚਰਸ ਮੁਤਾਬਕ ਐੱਚ.ਟੀ.ਸੀ. ਡਿਜ਼ਾਇਰ 728 ਅਲਟਰਾ ਐਡੀਸ਼ਨ ''ਚ 5.5-ਇੰਚ ਦੀ ਐੱਚ.ਡੀ. (720x1280) ਆਈ.ਪੀ.ਐੱਸ. ਡਿਸਪਲੇ, 1.5 ਗੀਗਾਹਰਟਜ਼ ਆਕਟਾ-ਕੋਰ ਪਰੋਸੈਸਰ ਲੱਗਾ ਹੋਵੇਗਾ। ਫੋਨ ''ਚ 3 ਜੀ.ਬੀ. ਰੈਮ ਹੋਵੇਗੀ ਅਤੇ ਇਹ ਸਮਾਰਟਫੋਨ ਐਂਡ੍ਰਾਇਡ ਆਪਰੇਟਿੰਗ ਸਿਸਟਮ ''ਤੇ ਚੱਲੇਗਾ। ਹਾਲਾਂਕਿ ਐਂਡ੍ਰਾਇਡ ਵਰਜ਼ਨ ਦਾ ਜ਼ਿਕਰ ਨਹੀਂ ਹੋਇਆ ਹੈ। ਫੋਨ ''ਚ 2800 ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ।
ਡਿਜ਼ਾਇਰ 728 ਅਲਟਰਾ ਐਡੀਸ਼ਨ ''ਚ 32 ਜੀ.ਬੀ. ਦੀ ਇੰਟਰਨਲ ਸਟੋਰੇਜ ਹੋਵੇਗੀ ਜਿਸ ਨੂੰ 2 ਟੀ.ਬੀ. ਤੱਕ ਵਧਾਇਆ ਜਾ ਸਕੇਗਾ। ਇਸ ਹੈਂਡਸੈੱਟ ''ਚ 13 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ, 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ ਜਿਸ ਵਿਚ ਬੀ.ਐੱਸ.ਆਈ. ਸੈਂਸਰ ਲੱਗਾ ਹੈ। ਕੁਨੈਕਟੀਵਿਟੀ ਲਈ ਇਸ ਫੋਨ ''ਚ ਡਿਊਲ ਸਿਮ, 4ਜੀ, ਬਲੂਟੁਥ 4.1, ਵਾਈ-ਫਾਈ, ਜੀ.ਪੀ.ਐੱਸ. ਵਰਗੇ ਫੀਚਰਸ ਹੋਣਗੇ। ਇਸ ਫੋਨ ''ਚ ਬੁਮਸਾਊਂਡ ਡਾਲਬੀ ਆਡੀਓ ਟੈਕਨਾਲੋਜੀ ਦਿੱਤੀ ਗੀਹੈ ਅਤੇ ਇਸ ਦਾ ਭਾਰ 153 ਗ੍ਰਾਮ ਹੈ।