ਐੱਚ. ਪੀ ਨੇ ਭਾਰਤ ''ਚ ਲਾਂਚ ਕੀਤਾ ਦੁਨਿਆ ਦਾ ਸਭ ਤੋਂ ਪਤਲਾ ਲੈਪਟਾਪ

Wednesday, Jun 22, 2016 - 11:42 AM (IST)

 ਐੱਚ. ਪੀ ਨੇ ਭਾਰਤ ''ਚ ਲਾਂਚ ਕੀਤਾ ਦੁਨਿਆ ਦਾ ਸਭ ਤੋਂ ਪਤਲਾ ਲੈਪਟਾਪ
ਜਲੰਧਰ: ਐੱਚ. ਪੀ ਨੇ ਆਖ਼ਿਰਕਾਰ ਭਾਰਤ ''ਚ ਆਪਣਾ ਸਪੈਕਟਰ 13 ਲੈਪਟਾਪ ਲਾਂਚ ਕਰ ਦਿੱਤਾ ਹੈ। ਭਾਰਤ ''ਚ ਇਸ ਲੈਪਟਾਪ ਦੀ ਕੀਮਤ 1,19,990 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ ਸ਼ਨੀਵਾਰ ਤੋਂ ਸ਼ੁਰੂ ਹੋਵੇਗੀ। ਇਸ ਲੈਪਟਾਪ ਨੂੰ ਸਭ ਤੋਂ ਪਹਿਲਾਂ ਅਪ੍ਰੈਲ ''ਚ ਪੇਸ਼ ਕੀਤਾ ਗਿਆ ਸੀ। ਐੱਚ. ਪੀ ਦਾ ਦਾਅਵਾ ਹੈ ਕਿ ਸਪੈਕਟਰ 13 ਦੁਨੀਆਂ ਦਾ ਸਭ ਤੋਂ ਪਤਲਾ ਲੈਪਟਾਪ ਹੈ। 10.4 ਮੀ.ਮੀ ਮੋਟਾਈ ਵਾਲਾ ਇਹ ਲੈਪਟਾਪ ਐੱਪਲ ਦੇ 12 ਇੰਚ ਮੈਕਬੁੱਕ ਅਤੇ 13 ਇੰਚ ਮੈਕਬੁੱਕ ਏਅਰ ਤੋਂ ਪਤਲਾ ਅਤੇ  ਇਸ ਦਾ ਭਾਰ 1.11 ਕਿੱਲੋਗ੍ਰਾਮ ਹੈ ਜੋ 0.92 ਗ੍ਰਾਮ ਵਾਲੇ ਮੈਕਬੁੱਕ ਤੋਂ ਜ਼ਿਆਦਾ ਭਾਰੀ ਹੈ। ਪਰ 1.35 ਕਿਲੋਗ੍ਰਾਮ ਵਾਲੇ 13 ਇੰਚ ਮੈਕਬੁੱਕ ਤੋਂ ਹਲਕਾ ਹੈ। ਇਸ  ਲੈਪਟਾਪ ਨੂੰ ਹਲਕਾ ਬਣਾਉਣ ਲਈ ਇਸ ਨੂੰ ਕਾਰਬਨ ਫਾਇਬਰ ਅਤੇ ਐਲੂਮਿਨੀਅਮ ਨਾਲ ਬਣਾਇਆ ਗਿਆ ਹੈ। ਇਹ ਲੈਪਟਾਪ ਇਕ ਕਾਪਰ-ਕਲਰ ਸਪਾਇਨ ਦੇ ਨਾਲ ਟੂ- ਟੋਨ ਫਿਨੀਸ਼ ''ਚ ਆਉਂਦਾ ਹੈ।
 
ਕੁਝ ਹੋਰ ਖਾਸ ਸਪੈਸੀਫਿਕੇਸ਼ਨਸ
ਐੱਚ ਪੀ ਸਪੈਕਟਰ 13 ''ਚ 13.3 ਇੰਚ ਫੁੱਲ ਐੱਚ. ਡੀ ਡਬਲਿਯੂ.ਐੱੇਲ. ਈ. ਡੀ - ਬੈਕਲਿਟ ਆਈ. ਪੀ. ਐੱੇਸ ਡਿਸਪਲੇ ਹੈ ਜੋ 0.4 ਐੱਮ. ਏ. ਐੱਮ ਕਾਰਨਿੰਗ ਗੋਰਿੱਲਾ ਗਲਾਸ 4 ਲੇਅਰ ਨਾਲ ਦਿੱਤੀ ਗਈ ਹੈ। ਇਸ ਲੈਪਟਾਪ ''ਚ ਇਕ ਫੁੱਲ ਸਾਇਜ਼ ਆਇਸਲੈਂਡ-ਸਟਾਇਲ ਬੈਕਲਿਟ ਕੀ-ਬੋਰਡ ਹੈ। ਉਥੇ ਹੀ ਇਸ ਲੈਪਟਾਪ ''ਚ ਬੈਂਗ ਐਂਡ ਆਲਿਯੂਫਸਨ ਦੇ ਡੁਅਲ ਐੱਚ. ਪੀ ਸਪੀਕਰ ਦਿੱਤੇ ਗਏ ਹਨ।
 
64-ਬਿਟ ਵਿੰਡੋਜ਼ 10 ਵਾਲਾ ਇਹ ਲੈਪਟਾਪ ਇੰਟੈੱਲ ਦੀ ਛੇਵੀਂ ਜਨਰੇਸ਼ਨ ਕੋਰ ਆਈ5 ਜਾਂ ਕੋਰ ਆਈ7 ਪ੍ਰੋਸੈਸਰ ਹੈ ਜੋ ਇੰਟੈੱਲ ਐੱਚ.ਡੀ ਗ੍ਰਾਫਿਕਸ ਨਾਲ ਆਉਂਦਾ ਹੈ। ਲੈਪਟਾਪ ''ਚ 512 ਜੀ. ਬੀ ਦੀ ਐੱਸ. ਐੱਸ. ਡੀ ਸਟੋਰੇਜ਼ ਹੈ ਅਤੇ 8 ਜੀਬੀ ਐੱਲ. ਪੀ. ਡੀ. ਡੀ. ਆਰ3-1866ਮੈਗਾਹਰਟਜ਼ ਦੀ ਰੈਮ ਹੈ। ਇਹ ਲੈਪਟਾਪ ਤਿੰਨ ਯੂ. ਐੱਸ. ਬੀ ਟਾਈਪ-ਸੀ ਪੋਰਟ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਡਿਵਾਇਸ ''ਚ ਦਿੱਤੀ ਗਈ 4-ਸੈੱਲ 38 ਡਬਲਿਯੂ. ਐੱਚ. ਆਰ ਲਿਥੀਅਮ-ਆਇਨ ਬੈਟਰੀ ਇਕ ਵਾਰ ਚਾਰਜ ਹੋਣ ''ਤੇ ਲੈਪਟਾਪ ਨੂੰ 9.5 ਘੰਟੇ ਤੱਕ ਚਲਾ ਸਕਦੀ ਹੈ।

Related News