10.5 ਘੰਟਿਆਂ ਦੀ ਬੈਟਰੀ ਲਾਈਫ ਵਾਲਾ HP ਦਾ ਲੈਪਟਾਪ ਭਾਰਤ ''ਚ ਲਾਂਚ, ਜਾਣੋ ਕੀਮਤ

Tuesday, Mar 21, 2023 - 04:38 PM (IST)

10.5 ਘੰਟਿਆਂ ਦੀ ਬੈਟਰੀ ਲਾਈਫ ਵਾਲਾ HP ਦਾ ਲੈਪਟਾਪ ਭਾਰਤ ''ਚ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ- ਐੱਚ.ਪੀ. ਨੇ ਆਪਣੀ ਪਵੇਲੀਅਨ ਸੀਰੀਜ਼ ਦੇ ਨਵੇਂ ਲੈਪਟਾਪ HP Pavilion Aero 13 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। HP Pavilion Aero 13 ਇਕ ਬੇਹੱਦ ਪਤਲਾ ਅਤੇ ਹਲਕਾ ਲੈਪਟਾਪ ਹੈ ਜਿਸਦਾ ਭਾਰ 1 ਕਿਲੋਗ੍ਰਾਮ ਤੋਂ ਵੀ ਘੱਟ ਹੈ। ਇਸ ਲੈਪਟਾਪ ਨੂੰ ਪੇਲ ਰੋਜ ਗੋਲਡ, ਵਾਰਮ ਗੋਲਡ ਅਤੇ ਨੈਚੁਰਲ ਸਿਲਵਰ ਰੰਗ 'ਚ ਖਰੀਦਿਆ ਜਾ ਸਕਦਾ ਹੈ। 

HP Pavilion Aero 13 ਨੂੰ ਦੋ ਸੀ.ਪੀ.ਯੂ. ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ ਜਿਨ੍ਹਾਂ 'ਚ ਇਕ Ryzen 5 ਵਾਲਾ ਅਤੇ ਦੂਜਾ Ryzen 7 ਪ੍ਰੋਸੈਸਰ ਵਾਲਾ ਹੈ। HP Pavilion Aero 13 ਦੇ ਨਾਲ DDR5 ਰੈਮ ਅਤੇ 1TB PCle Gen4 SSD ਸਟੋਰੇਜ ਹੈ। HP Pavilion Aero 13 ਦੇ ਨਾਲ ਵਾਈ-ਫਾਈ 6 ਅਤੇ ਪਹਿਲਾਂ ਦੇ ਮੁਕਾਬਲੇ ਬਿਹਤਰ ਵੈੱਬਕੈਮ ਦਿੱਤਾ ਗਿਆ ਹੈ ਜਿਸਦੇ ਨਾਲ ਏ.ਆਈ. ਨੌਇਜ਼ ਰਿਮੂਵਲ ਵੀ ਹੈ।

HP Pavilion Aero 13 ਦੇ ਫੀਚਰਜ਼

ਡਿਸਪਲੇਅ
- 16:10 ਆਸਪੈਕਟ ਰੇਸ਼ੀਓ ਦੇ ਨਾਲ ਐੱਚ.ਪੀ. ਦਾ ਪਹਿਲਾ ਪਵੇਲੀਅਨ ਲੈਪਟਾਪ
- ਇਜ਼ੀ ਬ੍ਰਾਊਜ਼ਿੰਗ ਲਈ 400 ਨਿਟਸ ਬ੍ਰਾਈਟਨੈੱਸ
- ਫਲਿੱਕਰ ਫ੍ਰੀ ਸਕਰੀਨ
- ਵਿਊ ਬਲਾਕਿੰਗ ਨੂੰ ਰੋਕਣ ਲਈ 4-ਸਾਈਡਿਡ ਨੈਰੋ ਬੇਜ਼ਲ ਡਿਸਪਲੇਅ
- ਸ਼ਾਰਪ ਇਮੇਜ ਅਤੇ ਟੈਕਸਟ ਲਈ 2.5ਕੇ ਰੈਜ਼ੋਲਿਊਸ਼ਨ
- ਸੂਰਜ ਦੀ ਰੋਸ਼ਨੀ 'ਚ ਬ੍ਰਾਊਜ਼ਿੰਗ ਕਰਨ 'ਚ ਸਮਰਥ ਬਣਾਉਣ ਲਈ 400 ਨਿਟਸ ਬ੍ਰਾਈਟਨੈੱਸ
- 100 ਫੀਸਦੀ ਐੱਸ.ਆਰ.ਜੀ.ਬੀ. ਦੇ ਨਾਲ ਵਾਈਡਰ ਕਲਰ ਪਲੇਟ

ਪਰਫਾਰਮੈਂਸ
- ਬਿਹਤਰ ਪਰਫਾਰਮੈਂਸ ਲਈ ਰੇਡੀਓਨ™ ਗ੍ਰਾਫਿਕਸ ਦੇ ਨਾਲ ਏ.ਐੱਮ.ਡੀ. ਰਾਈਜ਼ੈੱਨ 7000 ਸੀਰੀਜ਼ ਪ੍ਰੋਸੈਸਰ
- ਵਾਈ-ਫਾਈ 6 ਦੇ ਨਾਲ ਭਰੋਸੇਮੰਦ ਅਤੇ ਤੇਜ ਕੁਨੈਕਟੀਵਿਟੀ
- ਬਿਨਾਂ ਰੁਕੇ ਕੰਮ ਅਤੇ ਪੜ੍ਹਾਈ ਲਈ 10.5 ਘੰਟਿਆਂ ਦੀ ਬੈਟਰੀ ਲਾਈਫ
- ਬਿਹਤਰ ਵੀਡੀਓ ਕਾਲ ਲਈ ਏ.ਆਈ. ਨੌਇਜ਼ ਰਿਮੂਵਲ
- ਵੱਖ-ਵੱਖ ਟਾਸਕ ਨੂੰ ਸੰਭਾਲਣ ਲਈ ਡੀ.ਡੀ.ਆਰ.5 ਰੈਮ

ਡਿਜ਼ਾਈਨ
- ਸਿਰਫ 970 ਗ੍ਰਾਮ ਭਾਰ
- ਤਿੰਨ ਰੰਗਾਂ 'ਚ ਉਪਲੱਬਧ- ਪੇਲ ਰੋਜ ਗੋਲਡ, ਵਾਰਮ ਗੋਲਡ ਅਤੇ ਨੈਚੁਰਲ ਸਿਲਵਰ

ਕੀਮਤ ਤੇ ਉਪਲੱਬਧਤਾ
ਰਾਈਜ਼ੈੱਨ 5 ਦੇ ਨਾਲ HP Pavilion Aero 13 ਨੂੰ 72,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ।

- ਰਾਈਜ਼ੈੱਨ 7 ਅਤੇ 1 ਟੀ.ਬੀ. ਐੱਸ.ਐੱਸ.ਡੀ. ਦੇ ਨਾਲ HP Pavilion Aero 13 ਨੂੰ 82,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ।


author

Rakesh

Content Editor

Related News