ਐਂਡ੍ਰਾਇਡ ਸਮਾਰਟਫੋਨ ''ਤੇ ਇੰਝ ਕਰੋ ਇਸਤੇਮਾਲ ICE

Friday, Apr 21, 2017 - 01:00 PM (IST)

ਐਂਡ੍ਰਾਇਡ ਸਮਾਰਟਫੋਨ ''ਤੇ ਇੰਝ ਕਰੋ ਇਸਤੇਮਾਲ ICE
ਜਲੰਧਰ- ਜਿਵੇਂ ਕਿ ਬੀਤੇ ਦਿਨ ਅਸੀਂ ਤੁਹਾਨੂੰ ਦੱਸਿਆ ਸੀ ਕਿ ICE ਨਾਲ ਤੁਹਾਡੀ ਜਾਨ ਬਚ ਸਕਦੀ ਹੈ। ਮਤਲਬ ਕਿ ਬਰਫ ਨਹੀਂ, ਸਗੋਂ ICE ਇਨਫਾਰਮੇਸ਼ਨ ਦੀ ਗੱਲ ਕਰ ਰਹੇ ਹਨ। In Case of Emergency (ICE) ਅਜਿਹੀ ਇਨਫਾਰਮੇਸ਼ਨ ਹੈ, ਜਿਸਦੇ ਰਾਹੀਂ ਲੋਕ ਐਮਰਜੈਂਸੀ ਦੇ ਸਮੇਂ ਤੁਹਾਡੀ ਮਦਦ ਕਰ ਸਕਦੇ ਹਨ।
 
ICE ਇਨਫਾਰਮੇਸ਼ਨ ਵਿਚ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਸਿਹਤ ਨਾਲ ਜੁੜੀ ਕੀ ਸਮੱਸਿਆ ਹੈ ਜਾਂ ਫਿਰ ਕਿਹੜੀਆਂ ਦਵਾਈਆਂ ਖਾ ਰਹੇ ਹਨ। ਇਸ ਨਾਲ ਡਾਕਟਰਾਂ ਜਾਂ ਹੋਰ ਮੈਡੀਕਲ ਸਟਾਫ ਨੂੰ ਪਤਾ ਲੱਗ ਜਾਵੇਗਾ ਕਿ ਤੁਹਾਡਾ ਇਲਾਜ ਕਿਸ ਤਰ੍ਹਾਂ ਕਰਨਾ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਫੋਨ ਲਾਕ ਹੋਣ ''ਤੇ ਵੀ ਲੋਕ ਇਸ ਨੂੰ ਅਕਸੈੱਸ ਕਰ ਸਕਦੇ ਹਨ। ਅਸੀਂ ਤੁਹਾਨੂੰ ਇਕ ਕੜੀ ਤਹਿਤ ਰੋਜ਼ਾਨਾ ਵੱਖ-ਵੱਖ ਪ੍ਰਕਾਰ ਦੇ ਮੋਬਾਈਲ ਹੈਂਡਸੈਟਸ ''ਤੇ ਇਸ ਦੇ ਉਪਯੋਗ ਦਾ ਤਰੀਕਾ ਦੱਸਾਂਗੇ। ਬੀਤੇ ਦਿਨ ਅਸੀਂ ਤੁਹਾਨੂੰ iphone ''ਤੇ ਇਸ ਨੂੰ ਕਿਵੇਂ ਯੂਜ਼ ਕਰਨਾ ਹੈ, ਦੇ ਬਾਰੇ ਦੱਸਿਆ ਸੀ, ਉਥੇ ਹੀ ਅੱਜ ਅਸੀਂ ਤੁਹਾਨੂੰ  Android Smartphone ''ਤੇ ਇਸ ਦੀ ਵਰਤੋਂ ਕਿਵੇਂ ਕਰਨੀ ਹੈ, ਦੇ ਬਾਰੇ ਦੱਸਾਂਗੇ।
 
ANDROID SMARTPHONE :
ਐਂਡ੍ਰਾਇਡ ਸਮਾਰਟਫੋਨਸ ''ਤੇ ICE ਨੂੰ ਇਸਤੇਮਾਲ ਕਰਨਾ ਥੋੜ੍ਹਾ ਗੁੰਝਲਦਾਰ ਹੈ। ਬ੍ਰੈਂਡ ਅਤੇ OS ਦੇ ਵਰਜ਼ਨ ਦੇ ਹਿਸਾਬ ਨਾਲ ਸੈਂਟਿੰਗਸ ਵੱਖ-ਵੱਖ ਹੋ ਸਕਦੀ ਹੈ। ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗਸ ਵਿਚ ਜਾਓ। ਜਿਥੇ Lock screen and Password ਜਾਂ Lock Screen and Security ''ਤੇ ਟੈਪ ਕਰੋ। ਅੰਦਰ ਤੁਹਾਨੂੰ Lock Screen Massage ਦਾ ਆਪਸ਼ਨ ਦਿਖਾਈ ਦੇਵੇਗਾ। ਕੁਝ ਡਿਵਾਈਸਿਸ ਵਿਚ Lock Screen  ਆਪਸ਼ਨ ਦੇ ਅੰਦਰ 1dvances Settings ਵਿਚ ਜਾਣ ਤੋਂ ਬਾਅਦ Lock Screen Owner Info ਜਾਂ MY Information ਨਾਂ ਦਾ ਆਪਸ਼ਨ ਨਜ਼ਰ ਆਵੇਗਾ। ਇਥੇ ਤੁਸੀਂ Emergency Contact ਐਡ ਨਹੀਂ ਕਰ ਸਕੋਗੇ, ਪਰ ਮੈਨੂਅਲੀ ਆਪਣੀ ਮੈਡੀਕਲ ਕੰਡੀਸ਼ਨ ਦੀ ਜਾਣਕਾਰੀ ਹੋਰ ਕਿਸੇ ਐਮਰਜੈਂਸੀ ਕੰਟੈਕਟ ਦਾ ਨੰਬਰ ਲਿਖ ਸਕਦੇ ਹੋ। ਇਸ ਨਾਲ ਕੋਈ ਵੀ ਸਕ੍ਰੀਨ ਲਾਕ ਹੋਣ ਦੀ ਸਥਿਤੀ ਵਿਚ ਇਸ ਇਨਫਾਰਮੇਸ਼ਨ ਨੂੰ ਪੜ੍ਹਿਆ ਜਾ ਸਕਦਾ ਹੈ ਅਤੇ ਤੁਹਾਡੇ ਐਮਰਜੈਂਸੀ ਕੰਟੈਕਟ ਦਾ ਨੰਬਰ ਪੜ੍ਹ ਕੇ ਉਸ ਨੂੰ ਆਪਣੇ ਫੋਨ ਤੋਂ ਕਾਲ ਕਰ ਸਕਦਾ ਹੈ।
 
ਰਿਵਿਊਜ਼ ਜ਼ਰੂਰ ਪੜ੍ਹੋ
ਜੇ ਤੁਹਾਡੇ ਫੋਨ ਵਿਚ ਤੁਹਾਨੂੰ ਇਸ ਤਰ੍ਹਾਂ ਦੀ ਸੈਟਿੰਗਸ ਨਾ ਮਿਲੇ ਤਾਂ ਪਲੇ ਸਟੋਰ ਤੋਂ ICE  ਜਾਂ In Case of Emergency ਸਰਚ ਕਰ ਕੇ ਸਭ ਤੋਂ ਚੰਗੀ ਰੇਟਿੰਗ ਵਾਲਾ ਐਪ ਡਾਊਨਲੋਡ  ਕਰ ਸਕਦੇ ਹੋ। ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਉਸ ਦੇ ਰਿਵਿਊਜ਼ ਜ਼ਰੂਰ ਪੜ੍ਹ ਲਓ।

 


Related News