ਬਿਨ੍ਹਾਂ ਇੰਟਰਨੈੱਟ ਇੰਝ ਕਰੋ ਗੂਗਲ ਮੈਪਸ ਦੀ ਵਰਤੋਂ, ਆਸਾਨ ਹੈ ਆਫਲਾਈਨ GPS ਚਲਾਉਣ ਦਾ ਤਰੀਕਾ

Thursday, Sep 17, 2020 - 11:43 AM (IST)

ਬਿਨ੍ਹਾਂ ਇੰਟਰਨੈੱਟ ਇੰਝ ਕਰੋ ਗੂਗਲ ਮੈਪਸ ਦੀ ਵਰਤੋਂ, ਆਸਾਨ ਹੈ ਆਫਲਾਈਨ GPS ਚਲਾਉਣ ਦਾ ਤਰੀਕਾ

ਗੈਜੇਟ ਡੈਸਕ– ਮੌਜੂਦਾ ਸਮੇਂ ’ਚ ਵੱਡੀ ਗਿਣਤੀ ’ਚ ਯੂਜ਼ਰਸ ਗੂਗਲ ਮੈਪਸ ਦੀ ਵਰਤੋਂ ਕਰਦੇ ਹਨ। ਸਮਾਰਟਫੋਨ ’ਚ ਮਿਲਣ ਵਾਲੀ ਜੀ.ਪੀ.ਐੱਸ. ਸਰਵਿਸ ਦੀ ਮਦਦ ਨਾਲ ਨਾ ਸਿਰਫ ਤੁਸੀਂ ਬਾਕੀਆਂ ਨਾਲ ਆਪਣੀ ਲੋਕੇਸ਼ਨ ਸਾਂਝੀ ਕਰ ਸਕਦੇ ਹੋ, ਸਗੋਂ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਮਾਰਕ ਕੀਤੀ ਗਈ ਲੋਕੇਸ਼ਨ ’ਤੇ ਵੀ ਜਾ ਸਕਦੇ ਹੋ। ਜੇਕਰ ਤੁਸੀਂ ਕਿਸੇ ਨਵੀਂ ਥਾਂ ’ਤੇ ਹੋ ਤਾਂ ਗੂਗਲ ਮੈਪਸ ਸਭ ਤੋਂ ਕੰਮ ਦੇ ਨੈਵਿਗੇਸ਼ਨ ਟੂਲਸ ’ਚੋਂ ਇਕ ਹੋ ਸਕਦਾ ਹੈ। 

ਜ਼ਰੂਰੀ ਨਹੀਂ ਕਿ ਹਰ ਵਾਰ ਗੂਗਲ ਮੈਪਸ ਜਾਂ ਨੈਵਿਗੇਸ਼ਨ ਸਰਵਿਸ ਤੁਹਾਡੀ ਮਦਦ ਕਰ ਸਕੇ। ਖ਼ਾਸ ਕਰਕੇ ਅਜਿਹੀ ਸਥਿਤੀ ’ਚ ਜਦੋਂ ਤੁਹਾਡੇ ਸਮਾਰਟਫੋਨ ’ਚ ਇੰਟਰਨੈੱਟ ਐਕਸੈਸ ਨਾ ਕੀਤਾ ਜਾ ਸਕੇ, ਜਾਂ ਫਿਰ ਸੈਲੂਲਰ ਨੈੱਟਵਰਕ ਨਾ ਆ ਰਿਹਾ ਹੋਵੇ। ਖ਼ਾਸ ਗੱਲ ਇਹ ਹੈ ਕਿ ਅਜਿਹੀ ਸਥਿਤੀ ’ਚ ਵੀ ਤੁਸੀਂ ਆਫਲਾਈਨ ਜੀ.ਪੀ.ਐੱਸ. ਇਸਤੇਮਾਲ ਕਰ ਸਕਦੇ ਹੋ। ਹਾਲਾਂਕਿ, ਇਸ ਲਈ ਪਹਿਲਾਂ ਤੋਂ ਕੁਝ ਸਟੈੱਪਸ ਤੁਹਾਨੂੰ ਫਾਲੋ ਕਰਨੇ ਹੋਣਗੇ। ਆਪਣੇ ਐਂਡਰਾਇਡ ਡਿਵਾਈਸ ਜਾਂ ਆਈਫੋਨ ’ਤੇ ਆਫਲਾਈਨ ਜੀ.ਪੀ.ਐੱਸ. ਚਲਾਉਣ ਅਤੇ ਮੈਪਸ ਐਕਸੈਸ ਕਰਨ ਲਈ ਤੁਹਾਨੂੰ ਪਹਿਲਾਂ ਹੀ ਲੋਕੇਸ਼ਨ ਸੇਵ ਕਰਨੀ ਹੋਵੇਗੀ। 

ਇੰਝ ਆਫਲਾਈਨ ਚਲਾਓ GPS
ਸਾਡੇ ਸਾਰਿਆਂ ਲਈ ਅਜਿਹਾ ਹੋਆ ਹੈ ਕਿ ਕਿਤੇ ਦੂਰ ਟ੍ਰਿਪ ’ਤੇ ਜਾਣਤੋਂ ਬਾਅਦ ਅਤੇ ਸਾਰੀਆਂ ਤਿਆਰੀਆਂ ਪੂਰੀਆਂ ਹੋਣ ਤੋਂ ਬਾਅਦ ਸਾਨੂੰ ਪਤਾ ਚਲਦਾ ਹੈ ਕਿ ਉਥੇ ਇੰਟਰਨੈੱਟ ਦਾ ਐਕਸੈਸ ਨਹੀਂ ਹੈ। ਅਜਿਹੀ ਹਾਲਤ ’ਚ ਵੀ ਗੂਗਲ ਮੈਪਸ ਤੁਹਾਡੇ ਕੰਮ ਆ ਸਕਦਾ ਹੈ। ਗੂਗਲ ਮੈਪਸ ਦੇ ਆਫਲਾਈਨ ਮੈਪਸ ਆਪਸ਼ਨ ਦੀ ਮਦਦ ਨਾਲ ਤੁਸੀਂ ਬਿਨ੍ਹਾਂ ਇੰਟਰਨੈੱਟ ਜਾਂ ਸੈਲੂਲਰ ਨੈੱਟਵਰਕ ਦੇ ਵੀ ਜੀ.ਪੀ.ਐੱਸ. ਆਫਲਾਈਨ ਇਸਤੇਮਾਲ ਕਰ ਸਕਦੇ ਹੋ। ਇਸ ਦੀ ਮਦਦ ਨਾਲ ਕਿਸੇ ਲੋਕੇਸ਼ਨ ਦਾ ਮੈਪ ਆਪਣੇ ਸਮਾਰਟਫੋਨ ’ਚ ਪਹਿਲਾਂ ਹੀ ਡਾਊਨਲੋਡ ਅਤੇ ਸੇਵ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਕੁਝ ਸਟੈੱਪ ਫਾਲੋ ਕਰਨੇ ਹੋਣਗੇ। 

ਫਾਲੋ ਕਰੋ ਇਹ ਸਟੈੱਪ

- ਸਮਾਰਟਫੋਨ ’ਚ ਗੂਗਲ ਮੈਪਸ ਐਪ ਓਪਨ ਕਰੋ। 

- ਇਸ ਤੋਂ ਬਾਅਦ ਖੱਬੇ ਪਾਸੇ ਉਪਰ ਵਿਖਾਈ ਦੇ ਰਹੀ ਆਪਣੇ ਪ੍ਰੋਫਾਈਲ ਫੋਟੋ ’ਤੇ ਟੈਪ ਕਰੋ ਅਤੇ ‘ਆਫਲਾਈਨ ਮੈਪਸ’ ਸਿਲੈਕਟ ਕਰੋ।

- ਇਸ ਤੋਂ ਬਾਅਦ ‘ਸਿਲੈਕਟ ਯੌਰ ਓਨ ਮੈਪ’ ’ਤੇ ਟੈਪ ਕਰੋ ਅਤੇ ਉਹ ਥਾਂ ਚੁਣੋ ਜਿਥੇ ਤੁਸੀਂ ਜਾਣਾ ਹੈ। 

- ਇਸ ਤੋਂ ਬਾਅਦ ਮੈਪ ਡਾਊਨਲੋਡ ਹੋ ਜਾਵੇਗਾ ਅਤੇ ਤੁਸੀਂ ਇਸ ਨੂੰ ਆਫਲਾਈਨ ਵੀ ਐਕਸੈਸ ਕਰ ਸਕਦੇ ਹੋ। 


author

Rakesh

Content Editor

Related News