ਕਿਸੇ ਵੀ ਐਂਡ੍ਰਾਇਡ ਡਿਵਾਈਸ ਨੂੰ ਇਕ ਕਲਿੱਕ ''ਚ ਕਰੋ ROOT
Thursday, Mar 03, 2016 - 03:29 PM (IST)

ਜਲੰਧਰ— ਐਂਡ੍ਰਾਇਡ ਗੂਗਲ ਦੁਆਰਾ ਵਿਕਸਿਤ ਕੀਤਾ ਗਿਆ ਆਪਰੇਟਿੰਗ ਸਿਸਟਮ (OS) ਹੈ ਜਿਸ ਨੂੰ ਖਾਸ ਤੌਰ ''ਤੇ ਟੱਚ ਸਕ੍ਰੀਨ ਸਮਾਰਟਫੋਨ ਅਤੇ ਟੈਬਲੇਟਸ ਲਈ ਬਣਾਇਆ ਗਿਆ ਹੈ। ਅੱਜ ਅਸੀਂ ਤੁਹਾਨੂੰ ਇਸ ਆਪਰੇਟਿੰਗ ਸਿਸਟਮ ਦੀ ਰੂਟਿੰਗ ਪ੍ਰੋਸੈੱਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਰੂਟ ਐਕਸੈੱਸ ਕਰਕੇ ਪੁਰਾਣੀ ਸੈਟਿੰਗਸ ਅਤੇ ਐਪਲੀਕੇਸ਼ਨਸ ਨੂੰ ਨਵੀਂ ''ਚ ਰਿਪਲੇਸ ਕਰ ਸਕੋਗੇ।
ਤੁਹਾਨੂੰ ਦੱਸ ਦਈਏ ਕਿ ਕਿਸੇ ਵੀ ਐਂਡ੍ਰਾਇਡ ਡਿਵਾਈਸ ''ਤੇ ਰੂਟਿੰਗ ਪ੍ਰੋਸੈੱਸ ਨੂੰ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਡਿਵਾਈਸ ਦੀ USB ਡਿਬਗਿੰਗ ਨੂੰ ਆਨ ਕਰਨਾ ਹੋਵੇਗਾ ਜੋ ਤੁਹਾਨੂੰ ਡਿਵਾਈਸ ਦੀ ਸੈਟਿੰਗਸ ''ਚ ਜਾ ਕੇ ਡਿਵੈੱਲਪਰ ਆਪਸ਼ਨ ''ਚ ਸ਼ੋਅ ਹੋਵੇਗੀ। ਜੇਕਰ ਤੁਹਾਡੇ ਡਿਵਾਈਸ ''ਚ ਐਂਡ੍ਰਾਇਡ ਦਾ ਨਵਾਂ ਵਰਜਨ ਹੈ ਤਾਂ ਹੀ ਅਜਿਹਾ ਹੋ ਸਕਦਾ ਹੈ ਕਿ ਉਸ ਵਿਚ ਡਿਵੈੱਲਪਰ ਆਪਸ਼ਨ ਦਿੱਤੀ ਹੀ ਨਾ ਹੋਵੇ ਤਾਂ ਇਸ ਲਈ ਤੁਹਾਨੂੰ About Device ਨੂੰ ਓਪਨ ਕਰਕੇ build number ''ਤੇ 5 ਤੋਂ 7 ਵਾਰ ਕਲਿੱਕ ਕਰਨਾ ਹੋਵੇਗਾ ਜਿਸ ਨਾਲ ਸੈਟਿੰਗਸ ''ਚ ਡਿਵੈੱਲਪਰ ਆਪਸ਼ਨ ਸ਼ੋਅ ਹੋ ਜਾਵੇਗੀ। USB ਡਿਬਗਿੰਗ ਨੂੰ ਆਨ ਕਰਨ ਤੋਂ ਬਾਅਦ ਤੁਸੀਂ ਆਪਣੇ ਡਿਵਾਈਸ ਨੂੰ ਕੰਪਿਊਟਰ ਨਾਲ ਕਨੈਕਟ ਕਰ ਲਓ ਪਰ ਇੰਨਾ ਜ਼ਰੂਰ ਧਿਆਨ ਰੱਖੋ ਕਿ ਤੁਹਾਡੇ ਡਿਵਾਈਸ ਦੀ ਬੈਟਰੀ ਘੱਟੋ-ਘੱਟ 30 ਤੋਂ 50 ਫੀਸਦੀ ਜ਼ਰੂਰ ਹੋਣੀ ਚਾਹੀਦੀ ਹੈ। ਅਜਿਹਾ ਕਰਨ ਤੋਂ ਬਾਅਦ ਤੁਸੀਂ ਆਪਣੇ ਕੰਪਿਊਟਰ ''ਤੇ KINGO ROOT ਸਾਫਟਵੇਅਰ ਨੂੰ https://www.kingoapp.com/ ਵੈੱਬਸਾਈਟ ਤੋਂ ਡਾਊਨਲੋਡ ਕਰਕੇ ਇੰਸਟਾਲ ਕਰੋ।
ਇਸ KINGO ROOT ਸਾਫਟਵੇਅਰ ਨੂੰ ਓਪਨ ਕਰਨ ਨਾਲ ਇਹ ਕਨੈਕਟਿਡ ਡਿਵਾਈਸ ਦੀ ਪਛਾਣ ਕਰਕੇ ਡ੍ਰਾਈਵਰਸ ਨੂੰ ਇੰਸਟਾਲ ਕਰਨਾ ਸ਼ੁਰੂ ਕਰ ਦੇਵੇਗਾ। ਜੇਕਰ ਤੁਹਾਡਾ ਫੋਨ ਕੰਪਨੀ ਦੀ ਵਾਰੰਟੀ ''ਚ ਹੈ ਤਾਂ ਧਿਆਨ ''ਚ ਰਹੇ ਕਿ ਰੁਟਿੰਗ ਪ੍ਰੋਸੈੱਸ ਕਰਨ ਤੋਂ ਬਾਅਦ ਤੁਹਾਡੇ ਫੋਨ ਦੀ ਵਾਰੰਟੀ ਖਤਮ ਹੋ ਜਾਵੇਗੀ। ਇਸ ਪ੍ਰੋਸੈੱਸ ਨੂੰ ਸ਼ੁਰੂ ਕਰਨ ਨਾਲ ਤੁਹਾਡਾ ਡਿਵਾਈਸ 5 ਤੋਂ 15 ਮਿੰਟ ਤੱਕ ਵਾਰ-ਵਾਰ ਫਲੈਸ਼ ਹੋਵੇਗਾ ਪਰ ਪ੍ਰੋਸੈੱਸ ਪੂਰਾ ਹੋਣ ''ਤੇ K9N7O ROO“ ਸਾਫਟਵੇਅਰ ਤੁਹਾਡੇ ਕੰਪਿਊਟਰ ''ਤੇ ROOT SUCCEEDED ''ਤੇ ਸ਼ੋਅ ਕਰ ਦੇਵੇਗਾ। ਇਸ ਰੂਟਿੰਗ ਨੂੰ ਚੈੱਕ ਕਰਨ ਲਈ ਤੁਸੀਂ ਆਪਣੇ ਡਿਵਾਈਸ ''ਤੇ ROOT CHECK ਐਪ ''ਤੇ ਕਲਿੱਕ ਕਰਕੇ ਰੂਟਿੰਗ ਰਿਜ਼ਲਟ ਨੂੰ ਚੈੱਕ ਕਰ ਸਕੋਗੇ। ਇਹ ਐਂਡ੍ਰਾਇਡ ਡਿਵਾਈਸ ਨੂੰ ਛੇਤੀ ਤੋਂ ਛੇਤੀ ROOT ਕਰਨ ਦਾ ਸਭ ਤੋਂ ਆਸਾਨ ਅਤੇ ਸੁਰੱਖਿਅਤ ਤਰੀਕਾ ਹੈ ਜਿਸ ਨੂੰ ਤੁਸੀਂ ਕਿਤੇ ਵੀ ਹਾਈ ਸਪੀਡ ਇੰਟਰਨੈੱਟ ਦੀ ਮਦਦ ਨਾਲ ਵਰਤੋਂ ''ਚ ਲਿਆ ਸਕਦੇ ਹੋ।