ਇਕ ਮੋਬਾਇਲ ’ਤੇ ਇੰਝ ਚਲਾਓ 2 WhatsApp ਅਕਾਊਂਟ, ਇਹ ਹੈ ਆਸਾਨ ਤਰੀਕਾ

Saturday, Sep 26, 2020 - 01:05 PM (IST)

ਇਕ ਮੋਬਾਇਲ ’ਤੇ ਇੰਝ ਚਲਾਓ 2 WhatsApp ਅਕਾਊਂਟ, ਇਹ ਹੈ ਆਸਾਨ ਤਰੀਕਾ

ਗੈਜੇਟ ਡੈਸਕ– ਜੇਕਰ ਤੁਸੀਂ ਇਕ ਮੋਬਾਇਲ ’ਤੇ 2 ਵਟਸਐਪ ਅਕਾਊਂਟ ਚਲਾਉਣਾ ਚਾਹੁੰਦੇ ਹੋ ਤਾਂ ਆਸਾਨੀ ਨਾਲ ਚਲਾ ਸਕਦੇ ਹੋ। ਅੱਜ-ਕੱਲ੍ਹ ਸਮਾਰਟਫੋਨਾਂ ’ਚ ਐਪ ਕਲੋਨਿੰਗ ਫੀਚਰ ਦਿੱਤਾ ਜਾ ਰਿਹਾ ਹੈ ਜਿਸ ਰਾਹੀਂ ਤੁਸੀਂ ਕਿਸੇ ਵੀ ਐਪ ਦਾ ਕਲੋਨ ਬਣਾ ਕੇ ਉਸ ਦੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਕ ਮੋਬਾਇਲ ’ਤੇ 2 ਵਟਸਐਪ ਅਕਾਊਂਟ ਚਲਾਉਣ ਦਾ ਪੂਰਾ ਤਰੀਕਾ ਦੱਸਣ ਵਾਲੇ ਹਾਂ। 

1. ਇਸ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਇਲ ਦੀ ਸੈਟਿੰਗਸ ’ਚ ਜਾਓ।

PunjabKesari

2. ਇਥੇ ਹੇਠਲੇ ਪਾਸੇ ਸਕਰੋਲ ਕਰਨ ’ਤੇ ਤੁਹਾਨੂੰ ਐਪ ਕਲੋਨਰ ਦਾ ਆਪਸ਼ਨ ਵਿਖਾਈ ਦੇਵੇਗਾ। ਇਸ ’ਤੇ ਕਲਿੱਕ ਕਰ ਦਿਓ।

PunjabKesari

3. ਇਸ ਤੋਂ ਬਾਅਦ ਤੁਹਾਨੂੰ ਤੁਹਾਡੇ ਫੋਨ ’ਚ ਮੌਜੂਦ ਐਪਸ ਦੀ ਸੂਚੀ ਵਿਖਾਈ ਦੇਵੇਗੀ। ਇਥੇ ਤੁਸੀਂ ਵਟਸਐਪ ’ਤੇ ਕਲਿੱਕ ਕਰ ਦਿਓ।

PunjabKesari

4. ਵਟਸਐਪ ’ਤੇ ਕਲਿੱਕ ਕਰਦੇ ਹੀ ਤੁਹਾਨੂੰ ਕਲੋਨ ਐਪ ਦੀ ਆਪਸ਼ਨ ਵਿਖਾਈ ਦੇਵੇਗੀ। ਇਸ ਨੂੰ ਆਨ ਕਰ ਦਿਓ। ਇਸ ਤੋਂ ਬਾਅਦ ਤੁਹਾਡੇ ਫੋਨ ’ਚ ਵਟਸਐਪ ਦਾ ਕਲੋਨ ਬਣ ਕੇ ਤਿਆਰ ਹੋ ਜਾਵੇਗਾ। 

PunjabKesari

5. ਹੁਣ ਤੁਹਾਨੂੰ ਮੈਨਿਊ ’ਚ ਵਟਸਐਪ ਦਾ ਇਕ ਹੋਰ ਆਈਕਨ ਕਲੋਨ ਦੇ ਨਾਂ ਨਾਲ ਵਿਖਾਈ ਦੇਵੇਗਾ ਜਿਸ ’ਤੇ ਤੁਸੀਂ ਨਵੇਂ ਨੰਬਰ ਨਾਲ ਰਜਿਸਟਰ ਕਰਕੇ ਇਕ ਫੋਨ ’ਚ ਦੋ ਵਟਸਐਪ ਚਲਾ ਸਕਦੇ ਹੋ। 


author

Rakesh

Content Editor

Related News