ਤੁਹਾਡੇ ਫੋਨ ''ਚ ਵਾਇਰਸ ਹੈ ਜਾਂ ਨਹੀਂ, ਬਿਨਾਂ ਕਿਸੇ ਸਾਫਟਵੇਅਰ ਦੇ ਇੰਝ ਕਰੋ ਸਕੈਨ
Saturday, Jul 06, 2024 - 05:17 PM (IST)
ਗੈਜੇਟ ਡੈਸਕ- ਦੁਨੀਆ ਭਰ 'ਚ 3.6 ਬਿਲੀਅਨ ਤੋਂ ਵੱਧ ਐਂਡਰਾਇਡ ਯੂਜ਼ਰਜ਼ ਹਨ। ਇਹ ਆਪਰੇਟਿੰਗ ਸਿਸਟਮ ਘੱਟ ਬਜਟ ਤੋਂ ਲੈ ਕੇ ਪ੍ਰੀਮੀਅਮ ਸੈਗਮੈਂਟ ਦੇ ਸਮਾਰਟਫੋਨ 'ਚ ਉਪਲੱਬਧ ਹੈ। ਇਸ ਕਾਰਨ ਐਂਡਰਾਇਡ ਯੂਜ਼ਰਜ਼ ਉਨ੍ਹਾਂ ਸਕੈਮਰਾਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ ਜੋ ਮਾਲਵੇਅਰ ਆਦਿ ਦੀ ਮਦਦ ਨਾਲ ਯੂਜ਼ਰਜ਼ ਦੇ ਡਾਟਾ ਅਤੇ ਜਾਣਕਾਰੀ ਚੋਰੀ ਕਰਦੇ ਹਨ।
ਐਂਡਰਾਇਡ ਦੇ ਨਾਲ ਇਕ ਵੱਡੀ ਸਮੱਸਿਆ ਇਹ ਹੈ ਕਿ ਇਸ ਵਿਚ ਤੁਸੀਂ ਸਾਈਡ ਐਪ ਲੋਡ ਕਰ ਸਕਦੇ ਹੋ ਯਾਨੀ ਕਿਸੇ ਥਰਡ ਪਾਰਟੀ ਸਟੋਰ ਤੋਂ ਐਪ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਕਿਸੇ ਏ.ਪੀ.ਕੇ. ਫਾਈਲ ਨੂੰ ਵੀ ਇੰਸਟਾਲ ਕਰ ਸਕਦੇ ਹੋ ਪਰ ਆਈਫੋਨ ਦੇ ਨਾਲ ਇਹ ਸਹੂਲਤ ਨਹੀਂ ਹੈ।
ਐਂਡਰਾਇਡ ਆਪਰੇਟਿੰਗ ਸਿਸਟਮ ਦੀ ਮੂਲ ਕੰਪਨੀ ਗੂਗਲ ਇਸ ਸਮੱਸਿਆ ਬਾਰੇ ਜਾਣਦੀ ਹੈ ਅਤੇ ਇਸ ਲਈ ਉਸ ਨੇ ਐਂਡਰਾਇਡ ਯੂਜ਼ਰਜ਼ ਨੂੰ ਆਪਣੇ ਫੋਨ ਨੂੰ ਸਕੈਨ ਕਰਨ ਦੀ ਸਹੂਲਤ ਦਿੱਤੀ ਹੈ। ਯੂਜ਼ਰਜ਼ ਇਸ ਤਰੀਕੇ ਨਾਲ ਫੋਨ ਨੂੰ ਸਕੈਨ ਕਰਕੇ ਮਾਲਵੇਅਰ ਜਾਂ ਵਾਇਰਸ ਬਾਰੇ ਪਤਾ ਲਗਾ ਸਕਦੇ ਹਨ। ਤੁਸੀਂ ਬਿਨਾਂ ਕਿਸੇ ਐਂਟੀਵਾਇਰਸ ਐਪ ਨੂੰ ਫੋਨ 'ਚ ਇੰਸਟਾਲ ਕੀਤੇ ਮਾਲਵੇਅਰ ਨੂੰ ਸਕੈਨ ਕਰ ਸਕਦੇ ਹੋ। ਆਓ ਜਾਣਦੇ ਹਾਂ ਤਰੀਕਾ...
ਫੋਨ 'ਚ ਵਾਇਰਸ ਹੈ ਜਾਂ ਨਹੀਂ, ਇੰਝ ਲਗਾਓ ਪਤਾ
- ਆਪਣੇ ਫੋਨ ਨੂੰ ਅਨਲੌਕ ਕਰੋ।
- ਗੂਗਲ ਪਲੇਅ-ਸਟੋਰ 'ਤੇ ਜਾਓ।
- ਸੱਜੇ ਪਾਸੇ ਕੋਨੇ 'ਚ ਦਿਸ ਰਹੀ ਪ੍ਰੋਫਾਈਲ ਫੋਟੋ 'ਤੇ ਕਲਿੱਕ ਕਰੋ।
- ਹੁਣ Play Protect 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ "Scan" ਦੇ ਆਪਸ਼ਨ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਸਿਰਫ ਦੋ ਮਿੰਟਾਂ 'ਚ ਗੂਗਲ ਪਲੇਅ-ਸਟੋਰ ਤੁਹਾਡੇ ਫੋਨ 'ਚ ਇੰਸਟਾਲ ਸਾਰੇ ਐਪਸ ਨੂੰ ਸਕੈਨ ਕਰੇਗਾ ਅਤੇ ਸ਼ੱਕੀ ਐਪ ਬਾਰੇ ਜਾਣਕਾਰੀ ਦੇ ਦੇਵੇਗਾ।