ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

12/11/2020 4:45:31 PM

ਗੈਜੇਟ ਡੈਸਕ– ਸਮੇਂ ਦੇ ਨਾਲ-ਨਾਲ ਤੁਸੀਂ ਟੀ.ਵੀ. ’ਚ ਕਈ ਬਦਲਾਅ ਵੇਖੇ ਹੋਣਗੇ। ਸਾਧਾਰਣ ਟੀ.ਵੀ. ਤੋਂ ਲੈ ਕੇ ਐੱਲ.ਈ.ਡੀ. ਟੀ.ਵੀ. ਤੋਂ ਬਾਅਦ ਹੁਣ ਸਮਾਰਟ ਟੀ.ਵੀ. ਦਾ ਜ਼ਮਾਨਾ ਆ ਗਿਆ ਹੈ। ਜੇਕਰ ਤੁਹਾਡਾ ਟੀ.ਵੀ. ਵੀ ਪੁਰਾਣਾ ਹੋ ਗਿਆ ਹੈ ਅਤੇ ਫਿਲਹਾਲ ਤੁਸੀਂ ਨਵਾਂ ਟੀ.ਵੀ. ਖ਼ਰੀਦਣ ਦੀ ਕੋਈ ਪਲਾਨਿੰਗ ਨਹੀਂ ਕਰ ਰਹੇ ਹੋ ਤਾਂ ਤੁਸੀਂ ਆਪਣੇ ਪੁਰਾਣੇ ਟੀ.ਵੀ. ਨੂੰ ਸਮਾਰਟ ਟੀ.ਵੀ. ਨੂੰ ਬਦਲ ਸਕਦੇ ਹੋ। ਇਸ ਲਈ ਤੁਹਾਨੂੰ ਬਹੁਤ ਜ਼ਿਆਦਾ ਖ਼ਰਚਾ ਕਰਨ ਦੀ ਵੀ ਲੋੜ ਨਹੀਂ ਹੈ। ਦੱਸ ਦੇਈਏ ਕਿ ਇਹ ਬਹੁਤ ਹੀ ਆਸਾਨ ਹੈ ਅਤੇ ਇਸ ਲਈ ਤੁਹਾਨੂੰ ਸਿਰਫ ਕਝ ਡਿਵਾਈਸਿਜ਼ ਦੀ ਲੋੜ ਹੋਵੇਗੀ। ਇਥੇ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸ ਰਹੇ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਸਾਨੀ ਨਾਲ ਆਪਣੇ ਪੁਰਾਣੇ ਟੀ.ਵੀ. ਨੂੰ ਸਮਾਰਟ ਟੀ.ਵੀ. ’ਚ ਬਦਲ ਸਕਦੇ ਹੋ। 

ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ

HDMI ਕੇਬਲ ਦਾ ਇਸਤੇਮਾਲ
HDMI ਕੇਬਲ ਨਾਲ ਤੁਸੀਂ ਆਸਾਨੀ ਨਾਲ ਆਪਣੇ ਟੀ.ਵੀ. ਨੂੰ ਸਮਾਰਟ ਟੀ.ਵੀ. ਬਣਾ ਸਕਦੇ ਹੋ। ਇਸ ਲਈ ਤੁਸੀਂ HDMI ਕੇਬਲ ਨਾਲ ਆਪਣੇ ਟੈਪਟਾਪ ਨੂੰ ਕੁਨੈਕਟ ਕਰ ਸਕਦੇ ਹੋ ਅਤੇ ਆਪਣੇ ਟੀ.ਵੀ. ਨੂੰ ਮਾਨੀਟਰ ਦੀ ਤਰ੍ਹਾਂ ਇਸਤੇਮਾਲ ਕਰ ਕਰਕੇ ਆਪਣੇ ਪਸੰਦੀਦਾ ਸ਼ੋਅਜ਼ ਟੀ.ਵੀ. ’ਤੇ ਦੇਖ ਸਕਦੇ ਹੋ। 

ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ

Amazon Fire TV Stick
Amazon Fire TV Stick ਪੁਰਾਣੇ ਟੀ.ਵੀ. ਨੂੰ ਸਮਾਰਟ ਟੀ.ਵੀ. ’ਚ ਬਦਲਣ ਦਾ ਬਿਹਤਰ ਆਪਸ਼ਨ ਹੈ। ਇਸ ਦੀ ਕੀਮਤ 2,999 ਰੁਪਏ ਹੈ। ਤੁਸੀਂ ਇਸ ਨੂੰ ਈ-ਕਾਮਰਸ ਸਾਈਟ ਐਮਾਜ਼ੋਨ ਤੋਂ ਖ਼ਰੀਦ ਸਕਦੇ ਹੋ। ਇਸ ਵਿਚ ਓ.ਟੀ.ਟੀ. ਐਪਸ ਜਿਵੇਂ ਪ੍ਰਾਈਮ ਵੀਡੀਓ, ਹੋਟਸਟਾਰ, ਨੈੱਟਫਲਿਕਸ, ਜ਼ੀ5, ਸੋਨੀ ਲਿਵ, ਐਪਲ ਟੀ.ਵੀ. ਆਦਿ ਦਾ ਐਕਸੈਸ ਦਿੱਤਾ ਗਿਆ ਹੈ। ਨਾਲ ਹੀ ਇਹ ਅਲੈਕਸਾ ਨੂੰ ਵੀ ਸੁਪੋਰਟ ਕਰਦਾ ਹੈ ਅਤੇ ਇਸ ਦੀ ਮਦਦ ਨਾਲ ਤੁਸੀਂ ਵੌਇਸ ਰਿਮੋਟ ਕੰਟਰੋਲ ਕਰ ਸਕਦੇ ਹਨ। ਇਸ ਡਿਵਾਈਸ ਨੂੰ ਐੱਚ.ਡੀ.ਐੱਮ.ਆਈ. ਪੋਰਟ ਰਾਹੀਂ ਟੀ.ਵੀ. ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਵਿਚ ਕੁਨੈਕਟੀਵਿਟੀ ਲਈ ਡਿਊਲ ਬੈਂਡ ਵਾਈ-ਫਾਈ ਅਤੇ ਬਲੂਟੂਥ 4.1 ਸੁਪੋਰਟ ਦਿੱਤੇ ਗਏ ਹਨ। 

ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ

ਐਂਡਰਾਇਡ ਟੀਵੀ ਬਾਕਸ
ਜੇਕਰ ਤੁਹਾਡੇ ਕੋਲ ਸਮਾਰਟ ਟੀ.ਵੀ. ਨਹੀਂ ਹੈ ਤਾਂ ਐਂਡਰਾਇਡ ਟੀ.ਵੀ. ਬਾਕਸ ਵੀ ਤੁਹਾਡੇ ਲਈ ਕਾਫੀ ਚੰਗਾ ਬਦਲ ਹੈ। ਇਸ ਦੀ ਮਦਦ ਨਾਲ ਤੁਸੀਂ ਆਪਣੇ ਟੀ.ਵੀ. ਸਕਰੀਨ ’ਤੇ ਗੂਗਲ ਪਲੇਅ ਅਤੇ ਗੂਗਲ ਦੀਆਂ ਦੂਜੀਆਂ ਸੇਵਾਵਾਂ ਦਾ ਇਸਤੇਮਾਲ ਕਰ ਸਕਦੇ ਹੋ। 

ਇਹ ਵੀ ਪੜ੍ਹੋ– ਸਾਵਧਾਨ! 70 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਫੋਨ ਨੰਬਰਾਂ ਸਮੇਤ ਬੈਂਕਿੰਗ ਡਿਟੇਲ ਲੀਕ

Google Chromecast 3
ਅੱਜ-ਕੱਲ੍ਹ ਯੂਜ਼ਰਸ ’ਚ Google Chromecast ਕਾਫੀ ਲੋਕਪ੍ਰਸਿੱਧ ਹੈ ਅਤੇ ਇਹ ਪੁਰਾਣੇ ਟੀ.ਵੀ. ਨੂੰ ਸਮਾਰਟ ਟੀ.ਵੀ. ’ਚ ਬਦਲਣ ਲਈ ਸਭ ਤੋਂ ਆਸਾਨ ਤਰੀਕਾ ਹੈ। Google Chromecast 3 ਦੀ ਵਰਤੋਂ ਕਰਕੇ ਤੁਸੀਂ ਆਪਣੇ ਪੁਰਾਣੇ ਟੀ.ਵੀ. ਨੂੰ ਕੁਝ ਹੀ ਸਕਿੰਟਾਂ ’ਚ ਸਮਾਰਟ ਟੀ.ਵੀ. ’ਚ ਬਦਲ ਸਕਦੇ ਹੋ। ਦੱਸ ਦੇਈਏ ਕਿ ਇਸ ਦੀ ਕੀਮਤ 3,499 ਰੁਪਏ ਹੈ ਅਤੇ ਇਸ ਨੂੰ ਲਗਭਗ ਸਾਰੇ ਈ-ਕਾਮਰਸ ਪਲੇਟਫਾਰਮਾਂ ਤੋਂ ਖ਼ਰੀਦਿਆ ਜਾ ਸਕਦਾ ਹੈ। ਇਸ ਵਿਚ 800 ਤੋਂ ਜ਼ਿਾਦਾ ਐਪਸ ਦੀ ਸੁਵਿਧਾ ਦਿੱਤੀ ਗਈ ਹੈ। ਇਹ ਯੂਟਿਊਬ, ਨੈੱਟਫਲਿਕਸ, ਹੋਟਸਟਾਰ, ਸੋਨੀ ਲਿਵ ਅਤੇ ਗਾਣਾ ਆਦਿ ਨੂੰ ਸੁਪੋਰਟ ਕਰਦਾ ਹੈ। ਇੰਨਾ ਹੀ ਨਹੀਂ ਇਸ ਵਿਚ ਤੁਹਾਨੂੰ ਐੱਚ.ਡੀ. ਪਲੱਸ ਅਨੁਭਵ ਵੀ ਮਿਲੇਗਾ। ਇਸ ਨੂੰ ਐੱਚ.ਡੀ.ਐੱਮ.ਆਈ. ਕੇਬਲ ਦੀ ਮਦਦ ਨਾਲ ਟੀ.ਵੀ. ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਹ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਾਂ ਨੂੰ ਸੁਪੋਰਟ ਕਰਦਾ ਹੈ। ਇਸ ਲਈ ਵਾਈ-ਫਾਈ ਕੁਨੈਕਸ਼ਨ ਹੋਣਾ ਜ਼ਰੂਰੀ ਹੈ। 

ਇਹ ਵੀ ਪੜ੍ਹੋ– ਸਮਾਰਟਫੋਨ ਨਾਲ ਸਿਰਫ਼ 30 ਮਿੰਟਾਂ ’ਚ ਹੋਵੇਗੀ ਕੋਵਿਡ-19 ਦੀ ਸਹੀ ਜਾਂਚ

Xiaomi Mi Box 4K
ਦੱਸ ਦੇਈਏ ਕਿ ਹੁਣ ਪੁਰਾਣੇ ਟੀ.ਵੀ. ਨੂੰ ਸਮਾਰਟ ਟੀ.ਵੀ. ’ਚ ਕਨਵਰਟ ਕਰਨ ਲਈ ਸੈੱਟ-ਟਾਪ ਬਾਕਸ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਬੈਸਟ ਆਪਸ਼ਨ Xiaomi Mi Box 4K ਡਿਵਾਈਸ ਹੈ। ਇਸ ਡਿਵਾਈਸ ਨੂੰ ਭਾਰਤ ’ਚ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ ਅਤੇ ਇਸ ਦੀ ਕੀਮਤ 3,499 ਰੁਪਏ ਹੈ। ਇਸ ਵਿਚ ਤੁਹਾਨੂੰ ਗੂਗਲ ਅਸਿਸਟੈਂਟ ਅਤੇ ਗੂਗਲ ਪਲੇਅ ਸਟੋਰ ਤੋਂ ਇਲਾਵਾ ਕਈ ਖ਼ਾਸ ਵੀਡੀਓ ਸਟਰੀਮਿੰਗ ਐਪਸ ਨੂੰ ਐਕਸੈਸ ਕਰਨ ਦੀ ਸੁਵਿਧਾ ਮਿਲੇਗੀ। ਕੁਨੈਕਟੀਵਿਟੀ ਲਈ ਇਸ ਵਿਚ ਐੱਚ.ਡੀ.ਆਰ. 10, ਡਾਲਬੀ ਐਟਮਾਸ, ਐਂਡਰਾਇਡ 9.0, ਐੱਚ.ਡੀ.ਐੱਮ.ਆਈ., ਯੂ.ਐੱਸ.ਬੀ. ਪੋਰਟ ਅਤੇ ਬਲੂਟੂਥ ਵਰਗੇ ਫੀਚਰਜ਼ ਦਿੱਤੇ ਗਏ ਹਨ। 


Rakesh

Content Editor

Related News