ਜਿਓ ਯੂਜ਼ਰਜ਼ ਇੰਝ ਚੈੱਕ ਕਰ ਸਕਦੇ ਹਨ ਬਚੇ ਹੋਏ IUC ਮਿੰਟ

01/03/2020 10:49:45 AM

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਅਕਤੂਬਰ ਮਹੀਨੇ ’ਚ ਰਿਲਾਇੰਸ ਜਿਓ ਤੋਂ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ IUC ਚਾਰਜ ਲੈਣਾ ਸ਼ੁਰੂ ਕੀਤਾ ਸੀ। ਕੰਪਨੀ ਨੇ ਇਸ ਲਈ 10 ਰੁਪਏ ਤੋਂ 100 ਰੁਪਏ ਤਕ ਦੇ ਕੁਝ ਖਾਸ ਵਾਊਚਰਜ਼ ਵੀ ਪੇਸ਼ ਕੀਤੇ ਸਨ। ਜਿਸ ਵਿਚ IUC (ਇੰਟਰਕੁਨੈਕਟ ਯੂਸੇਜ਼ ਚਾਰਜਿਸ) ਮਿੰਟ ਦੇ ਨਾਲ ਹੀ ਵਾਧੂ ਡਾਟਾ ਵੀ ਦਿੱਤਾ ਜਾਂਦਾ ਹੈ। ਕੰਪਨੀ ਦੇ ਲਗਭਗ ਸਾਰੇ ਪਲਾਨ ’ਚ ਜਿਓ ਤੋਂ ਜਿਓ ’ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ। ਹਾਲਾਂਕਿ ਜਿਓ ਤੋਂ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ ਕੁਝ IUC ਮਿੰਟ ਦਿੱਤੇ ਜਾਂਦੇ ਹਨ। ਇਹ IUC ਮਿੰਟ ਖਤਮ ਹੋਣ ’ਤੇ ਤੁਸੀਂ IUC ਵਾਊਟਰਜ਼ ਦਾ ਇਸਤੇਮਾਲ ਕਰ ਸਕਦੇ ਹੋ। ਹਾਲਾਂਕਿ ਕਈ ਗਾਹਕ ਅਜਿਹੇ ਹਨ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਕੋਲ ਕਿੰਨੇ ਮਿੰਟ ਬਚੇ ਹਨ। ਅੱਜ ਅਸੀਂ ਤੁਹਾਨੂੰ ਬਚੇ ਹੋਏ IUC ਮਿੰਟ ਚੈੱਕ ਕਰਨ ਦਾ ਤਰੀਕਾ ਦੱਸ ਰਹੇ ਹਾਂ। 

PunjabKesari

ਇੰਝ ਚੈੱਕ ਕਰੋ ਬਚੇ ਹੋਏ IUC ਮਿੰਟ
- ਰਿਲਾਇੰਸ ਜਿਓ ਨਾਲ ਜੁੜੀਆਂ ਬਾਕੀ ਚੀਜ਼ਾਂ ਦੀ ਤਰ੍ਹਾਂ ਇਸ ਨੂੰ ਚੈੱਕ ਕਰਨ ਲਈ ਵੀ ਤੁਹਾਨੂੰ MyJio ਐਪ ਦਾ ਇਸਤੇਮਾਲ ਕਰਨਾ ਹੋਵੇਗਾ।
- ਸਭ ਤੋਂ ਪਹਿਲਾਂ ਐਪ ਨੂੰ ਓਪਨ ਕਰੋ।
- ਇਥੇ ਤੁਹਾਨੂੰ ਦੋ ਆਪਸ਼ਨ Plan Details ਅਤੇ Check Usage ਦਿਖਾਈ ਦੇਣਗੇ। 
- Plan Details ’ਤੇ ਕਲਿੱਕ ਕਰੋ।
- ਇਥੇ ਤੁਹਾਨੂੰ ਮੌਜੂਦਾ ਪਲਾਨ ਦੀ ਡੀਟੇਲਸ ਦਿਖਾਈ ਦੇਵੇਗੀ।
- ਪਹਿਲੀ ਵਿੰਡੋ ’ਚ ਪਤਾ ਲੱਗੇਗਾ ਕਿ ਕਿੰਨੇ SMS ਭੇਜੇ, ਦੂਜੇ ਵਿੰਡੋ ’ਚ ਤੁਹਾਡੇ ਡਾਟਾ ਯੂਸੇਜ਼ ਦੀ ਜਾਣਕਾਰੀ ਹੋਵੇਗੀ। ਤੀਜੀ ਵਿੰਡੋ ’ਚ ਤੁਹਾਡੇ IUC ਮਿੰਟ ਬਾਰੇ ਦੱਸਿਆ ਹੋਵੇਗਾ। 


Related News