ਕਿਤੇ ਕੋਈ ਦੂਜਾ ਤਾਂ ਨਹੀਂ ਕਰ ਰਿਹਾ ਤੁਹਾਡੇ ਗੂਗਲ ਅਕਾਊਂਟ ਦਾ ਇਸਤੇਮਾਲ, ਇੰਝ ਲਗਾਓ ਪਤਾ
Saturday, Jun 24, 2023 - 02:40 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਵੀ ਗੂਗਲ ਦਾ ਇਸਤੇਮਾਲ ਕਰਦੇ ਹੋ ਅਤੇ ਤੁਹਾਡਾ ਜੀਮੇਲ ਅਕਾਊਂ ਹੈ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਹੈਕਰ ਇੰਨੇ ਸ਼ਾਤਿਰ ਹੋ ਗਏ ਹਨ ਕਿ ਉਹ ਤੁਹਾਡੇ ਜੀਮੇਲ ਦਾ ਇਸਤੇਮਾਲ ਕਰਦੇ ਰਹਿਣਗੇ ਅਤੇ ਤੁਹਾਨੂੰ ਖ਼ਬਰ ਤਕ ਨਹੀਂ ਹੋਵੇਗੀ। ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ ਸਾਈਬਰ ਚੋਰਾਂ ਨੇ ਲੋਕਾਂ ਦੇ ਗੂਗਲ ਅਕਾਊਂਟ ਦਾ ਐਕਸੈਸ ਲੈ ਲਿਆ ਹੈ ਅਤੇ ਯੂਜ਼ਰਜ਼ ਨੂੰ ਇਸਦੀ ਭਨਕ ਤਕ ਨਹੀਂ ਹੈ। ਅੱਜ ਅਸੀਂ ਤੁਹਾਨੂੰ ਇਕ ਤਰੀਕਾ ਦੱਸਾਂਗੇ ਜਿਸਦੀ ਮਦਦ ਨਾਲ ਤੁਸੀਂ ਪਤਾ ਲਗਾ ਸਕੋਗੇ ਕਿ ਕਿਤੇ ਕੋਈ ਦੂਜਾ ਵਿਅਕਤੀ ਤਾਂ ਤੁਹਾਡੇ ਜੀਮੇਲ ਦਾ ਇਸਤੇਮਾਲ ਨਹੀਂ ਕਰ ਰਿਹਾ। ਆਓ ਜਾਣਦੇ ਹਾਂ....
- ਸਭ ਤੋਂ ਪਹਿਲਾਂ ਆਪਣੇ ਐਂਡਰਾਇਡ ਫੋਨ ਦੀ ਸੈਟਿੰਗ 'ਚ ਜਾਓ
- ਆਪਣੇ ਗੂਗਲ ਅਕਾਊਂਟ ਦੀ ਸਕਿਓਰਿਟੀ ਲਈ ਟੂ-ਫੈਕਟਰ ਆਥੈਂਟੀਕੇਸ਼ਨ ਜ਼ਰੂਰ ਆਨ ਕਰੋ
- ਇਸਤੋਂ ਬਾਅਦ ਹੇਠਾਂ ਸਕਰੋਲ ਕਰਨ 'ਤੇ ਗੂਗਲ ਦਿਸੇਗਾ
- ਹੁਣ Manage your Google account 'ਤੇ ਕਲਿੱਕ ਕਰੋ
- ਹੁਣ Security ਦੇ ਆਪਸ਼ਨ 'ਤੇ ਕਲਿੱਕ ਕਰੋ
- ਹੁਣ Your devices ਦੇ ਆਪਸ਼ਨ 'ਤੇ ਕਲਿੱਕ ਕਰੋ
- ਇਸਤੋਂ ਬਾਅਦ Manage all devices 'ਤੇ ਕਲਿੱਕ ਕਰੋ
- ਇਥੇ ਤੁਹਾਨੂੰ ਉਨ੍ਹਾਂ ਸਾਰੇ ਡਿਵਾਈਸ ਦੀ ਲਿਸਟ ਦਿਸੇਗੀ
- ਇਨ੍ਹਾਂ 'ਚੋਂ ਜੋ ਵੀ ਫੋਨ ਜਾਂ ਲੈਪਟਾਪ ਤੁਹਾਡਾ ਨਹੀਂ ਹੈ, ਉਸਨੂੰ ਡਿਲੀਟ ਅਤੇ ਸਾਈਨ ਆਊਟ ਕਰ ਦਿਓ