ਸਮਾਰਟਫੋਨ ਰਾਹੀਂ ਚੈੱਕ ਕਰੋ ਆਪਣੇ ਇਲਾਕੇ ਦੀ ਏਅਰ ਕੁਆਲਿਟੀ, ਇਹ ਹੈ ਤਰੀਕਾ

Saturday, Nov 05, 2022 - 04:20 PM (IST)

ਸਮਾਰਟਫੋਨ ਰਾਹੀਂ ਚੈੱਕ ਕਰੋ ਆਪਣੇ ਇਲਾਕੇ ਦੀ ਏਅਰ ਕੁਆਲਿਟੀ, ਇਹ ਹੈ ਤਰੀਕਾ

ਗੈਜੇਟ ਡੈਸਕ– ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੀ ਹਵਾ ਇਸ ਸਮੇਂ ਇੰਨੀ ਖਰਾਬ ਹੋ ਗਈ ਹੈ ਕਿ ਪੂਰੀ ਦੁਨੀਆ ’ਚ ਇਸਦੀ ਚਰਚਾ ਹੋ ਰਹੀ ਹੈ। ਇਕ ਰਿਪੋਰਟ ਮੁਤਾਬਕ, ਦਿੱਲੀ ਦੀ ਹਵਾ ਫਿਲਹਾਲ ਦੁਨੀਆ ’ਚ ਸਭ ਤੋਂ ਖਰਾਬ ਹੈ। ਸਕੂਲਾਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਕਈ ਦਫਤਰਾਂ ’ਚ ਘਰੋਂ ਕੰਮ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਹ ਹਾਲਤ ਸਿਰਫ ਦਿੱਲੀ ’ਚ ਹੀ ਨਹੀਂ ਸਗੋਂ ਪਟਨਾ, ਮੁੰਬਈ ਵਰਗੇ ਕਈ ਸ਼ਹਿਰ ਵੀ ਇਸ ਸਮੇਂ ਹਵਾ ਪ੍ਰਦੂਸ਼ਣ ਦੀ ਚਪੇਟ ’ਚ ਹਨ। ਉਂਝ ਤਾਂ ਰੇਲਵੇ ਸਟੇਸ਼ਨ, ਮੈਟ੍ਰੋ ਅਤੇ ਸ਼ਹਿਰ ਦੇ ਕਈ ਇਲਾਕਿਆਂ ’ਚ ਡਿਸਪਲੇਅ ਬੋਰਡ ਲੱਗੇ ਹਨ ਜਿਨ੍ਹਾਂ ’ਤੇ ਏਅਰ ਕੁਆਲਿਟੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਤੁਹਾਡੇ ਇਲਾਕੇ ’ਚ ਹਵਾ ਕਿੰਨੀ ਪ੍ਰਦੂਸ਼ਿਤ ਹੈ, ਇਸਦੀ ਜਾਣਖਾਰੀ ਕਿਵੇਂ ਮਿਲੇਗੀ। ਇਸ ਰਿਪੋਰਟ ’ਚ ਅਸੀਂ ਤੁਹਾਨੂੰ ਮੋਬਾਇਲ ਰਾਹੀਂ ਏਅਰ ਕੁਆਲਿਟੀ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਤਰੀਕੇ ਦੱਸ ਰਹੇ ਹਾਂ।

ਇਹ ਵੀ ਪੜ੍ਹੋ– WhatsApp ’ਚ ਆਇਆ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਫੀਚਰ, ਜਾਣੋ ਕਿਵੇਂ ਕਰੇਗਾ ਕੰਮ

ਗੂਗਲ ਮੈਪਸ
ਤੁਹਾਡੇ ਫੋਨ ’ਚ ਗੂਗਲ ਮੈਪਸ ਤਾਂ ਹੋਵੇਗਾ ਹੀ। ਆਪਣੇ ਗੂਗਲ ਮੈਪਸ ਐਪ ਨੂੰ ਓਪਨ ਕਰੋ। ਇਸ ਤੋਂ ਬਾਅਦ ਕਿਸੇ ਥਾਂ ’ਤੇ ਟੈਪ ਕਰੋ ਜਾਂ ਕੋਈਲੋਕੇਸ਼ਨ ਸਰਚ ਕਰੋ। ਇਸ ਤੋਂ ਬਾਅਦ ਸੱਜੇ ਪਾਸੇ ਉਪਰ ਦਿੱਤੇ ਗਏ ਲੇਅਰ ਦੇ ਆਈਕਨ ’ਤੇ ਕਲਿੱਕ ਕਰੋ। ਉਸ ’ਤੇ ਕਲਿੱਕ ਕਰਦੇ ਹੀ ਹੇਠਲੇ ਪਾਸੇ ਕਈ ਮੀਨੂ ਖੁੱਲ ਜਾਣਗੇ, ਜਿਨ੍ਹਾਂ ’ਚ 'Air Quality' ਵੀ ਲਿਖਿਆ ਹੋਵੇਗਾ। ਇਸ ’ਤੇ ਕਲਿੱਕ ਕਰਦੇ ਹੀ ਤੁਹਾਨੂੰ ਆਪਣੇ ਇਲਾਕੇ ਦੀ ਹਵਾ ਦੀ ਕੁਆਲਿਟੀ ਬਾਰੇ ਜਾਣਕਾਰੀ ਮਿਲ ਜਾਵੇਗੀ।

ਗੂਗਲ ਮੈਪਸ ਤੋਂ ਇਲਾਵਾ ਤੁਸੀਂ  https://app.cpcbccr.com/AQI_India/ ’ਤੇ ਜਾ ਕੇ ਵੀ ਏਅਰ ਕੁਆਲਿਟੀ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ।

ਇਹ ਵੀ ਪੜ੍ਹੋ– ਬੁਰੀ ਖ਼ਬਰ! ਗੂਗਲ ਹਮੇਸ਼ਾ ਲਈ ਬੰਦ ਕਰਨ ਜਾ ਰਿਹੈ ਆਪਣੀ ਇਹ ਐਪ, ਜਾਣੋ ਵਜ੍ਹਾ

SAFAR Air ਐਪ
ਯੂਜ਼ਰਜ਼ ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਸਫਰ ਐਪ ਨੂੰ ਖਾਸ ਪ੍ਰਿਥਵੀ ਵਿਗਿਆਨ ਮੰਤਰਾਲਾ ਨੇ ਬਣਾਇਆ ਹੈ। ਯੂਜ਼ਰਜ਼ ਇਸ ਐਪ ਰਾਹੀਂ ਆਲੇ-ਦੁਆਲੇ ਦੇ ਇਲਾਕੇ ਦੇ ਪ੍ਰਦੂਸ਼ਣ ਦੇ ਪੱਧਰ ਦੀ ਜਾਂਚ ਕਰ ਸਕਦੇ ਹਨ। ਉੱਥੇ ਹੀ ਯੂਜ਼ਰਜ਼ ਨੂੰ ਇਸ ਐਪ ’ਚ ਹਿੰਦੀ, ਮਰਾਠੀ ਅਤੇ ਗੁਜਰਾਤੀ ਭਾਸ਼ਾ ਦਾ ਵੀ ਸਪੋਰਟ ਮਿਲੇਗਾ।

ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰ ਡਿਲੀਟ

Air Visual
ਇਹ ਐਪ ਯੂਜ਼ਰਜ਼ ਨੂੰ 10 ਹਜ਼ਾਰ ਤੋਂ ਜ਼ਿਆਦਾ ਸ਼ਹਿਰਾਂ ਦੇ ਰੀਅਲ ਟਾਈਮ ’ਚ ਏਅਰ ਪ੍ਰਦੂਸ਼ਣ ਅਤੇ ਮੌਸਮ ਦੀ ਜਾਣਕਾਰੀ ਦਿੰਦਾ ਹੈ। ਇਸ ਦੇ ਨਾਲ ਹੀ ਯੂਜ਼ਰਜ਼ ਨੂੰ ਇਸ ਐਪ ’ਚ ਪ੍ਰਦੂਸ਼ਣ ਤੋਂ ਬਚਣ ਦੇ ਟਿੱਪਸ ਵੀ ਮਿਲਣਗੇ। ਇਸ ਐਪ ਨੂੰ ਗੂਗਲ ਪਲੇਅ ਸਟੋਰ ਵੱਲੋਂ ਬੈਸਟ ਆਫ 2018 ਦਾ ਅਵਾਰਡ ਮਿਲਿਆ ਹੈ। ਇਹ ਐਪ ਅਗਲੇ 7 ਦਿਨਾਂ ਦੇ ਮੌਸਮ ਬਾਰੇ ਜਾਣਕਾਰੀ ਦੇ ਸਕਦਾ ਹੈ।

ਇਹ ਵੀ ਪੜ੍ਹੋ– WhatsApp ਯੂਜ਼ਰਜ਼ ਜ਼ਰੂਰ ਪੜ੍ਹਨ ਇਹ ਖ਼ਬਰ, ਕੰਪਨੀ ਵੱਲੋਂ 26 ਲੱਖ ਭਾਰਤੀਆਂ ਦੇ ਅਕਾਊਂਟਸ ਖ਼ਿਲਾਫ਼ ਸਖ਼ਤ ਐਕਸ਼ਨ


author

Rakesh

Content Editor

Related News