ਆਨਰ ਵਾਚ ਮੈਜਿਕ ਕੱਲ ਹੋਵੇਗੀ ਵਿਕਰੀ ਲਈ ਉਪਲੱਬਧ, ਜਾਣੋ ਕੀਮਤ

02/20/2019 12:21:29 PM

ਗੈਜੇਟ ਡੈਸਕ– ਚੀਨ ਦੀ ਕੰਪਨੀ ਹੁਵਾਵੇਈ ਦੇ ਸਬ-ਬ੍ਰਾਂਡ ਆਨਰ ਨੇ ਭਾਰਤ ’ਚ ਆਪਣੀ ਸਮਾਰਟਵਾਚ ਆਨਰ ਵਾਚ ਮੈਜਿਕ ਦੀ ਸੇਲ ਦੀ ਤਰੀਕ ਦੱਸ ਦਿੱਤੀ ਹੈ। ਕੰਪਨੀ ਨੇ ਇਸ ਨੂੰ ਪਿਛਲੇ ਮਹੀਨੇ ਆਪਣਾ ਸਮਾਰਟਫੋਨ ਵਿਊ 20 ਅਤੇ ਰਨਿੰਗ ਬੈਂਡ 4 ਦੇ ਨਾਲ ਲਾਂਚ ਕੀਤਾ ਸੀ। ਪਰ ਕੰਪਨੀ ਨੇ ਉਦੋਂ ਇਹ ਨਹੀਂ ਦੱਸਿਆ ਸੀ ਕਿ ਇਸ ਸਮਾਰਟਵਾਚ ਦੀ ਵਿਕਰੀ ਕਦੋਂ ਸ਼ੁਰੂ ਹੋਵੇਗੀ। ਕੰਪਨੀ ਨੇ ਇਕ ਟਵੀਟ ’ਚ ਜਾਣਕਾਰੀ ਦਿੱਤੀ ਹੈ ਕਿ ਆਨਰ ਵਾਚ ਮੈਜਿਕ ਦੀ ਭਾਰਤ ’ਚ ਸੇਲ 21 ਫਰਵਰੀ ਤੋਂ ਅਮੇਜ਼ਨ ਇੰਡੀਆ ’ਤੇ ਸ਼ੁਰੂ ਹੋਵੇਗੀ। ਆਨਰ ਵਾਚ ਮੈਜਿਕ ਭਾਰਤ ’ਚ ਕੰਪਨੀ ਦੀ ਪਹਿਲੀ ਸਮਾਰਟਵਾਚ ਹੈ। ਕੰਪਨੀ ਨੇ ਇਸ ਦੇ ਦੋ ਮਾਡਲ ਲਾਂਚ ਕੀਤੇ ਹਨ। ਇਸ ਦੇ ਸਪੋਰਟ ਵਾਲੇ ਮਾਡਲ ਦੀ ਕੀਮਤ 13,999 ਰੁਪਏ ਅਤੇ ਲੈਦਰ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ। 

 

ਆਨਰ ਵਾਚ ਮੈਜਿਕ ਦੇ ਫੀਚਰਜ਼
ਆਨਰ ਦੀ ਇਸ ਸਮਾਰਟਵਾਚ ’ਚ 1.2 ਇੰਚ ਦੀ ਅਮੋਲੇਡ ਡਿਸਪਲੇਅ ਹੈ ਜੋ 390x390 ਪਿਕਸਲ ਦੇ ਨਾਲ ਆਉਂਦੀ ਹੈ। ਇਹ ਸਮਾਰਟਵਾਚ ਹੁਵਾਵੇ ਦੇ LiteOS ਪਲੇਟਫਾਰਮ ’ਤੇ ਚੱਲਦੀ ਹੈ। ਇਸ ਸਮਾਰਟਵਾਚ ’ਚ ਡਿਊਲ ਚਿੱਪ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਵਿਚ ਇਕ ਹਾਈ ਪਰਫਾਰਮੈਂਸ ਚਿੱਪ ਅਤੇ ਇਕ ਐਨਰਜੀ ਐਫੀਸ਼ੀਐਂਟ ਚਿੱਪ ਲੱਗੀ ਹੈ। ਸਮਾਰਟਵਾਚ ਦੇ ਪੂਰੇ ਫੀਚਰਜ਼ ਫਿਲਹਾਲ ਸਾਹਮਣੇ ਨਹੀਂ ਆਏ। ਲਾਂਚ ਦੌਰਾਨ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਇਕ ਵਾਰ ਚਾਰਜ ਕਰਨ ’ਤੇ ਇਹ ਸਮਾਰਟਵਾਚ 7 ਦਿਨਾਂ ਦਾ ਬੈਕਅਪ ਦਿੰਦੀ ਹੈ। 

ਇਹ ਸਮਾਰਟਵਾਚ ਇੰਡੋਰ ਅਤੇ ਆਊਟਡੋਰ ਐਕਟੀਵਿਟੀ ਟ੍ਰੈਕਰ ਦੇ ਨਾਲ ਆਉਂਦੀ ਹੈ। ਇਸ ਸਮਾਰਟਵਾਚ ’ਚ ਸਟੈੱਪ ਕਾਊਂਟਰ, ਕੈਲਰੀ ਕਾਊਂਟਰ ਅਤੇ ਸਲੀਪ ਟ੍ਰੈਕਿੰਗ ਵਰਗੇ ਕਈ ਫੀਚਰਜ਼ ਮੌਜੂਦ ਹਨ। ਇਸ ਦੇ ਨਾਲ ਹੀ ਇਸ ਵਿਚ ਤੁਸੀਂ ਰੀਅਲ ਟਾਈਮ ਹਾਰਟ ਰੇਟ ਵੀ ਦੇਖ ਸਕਦੇ ਹੋ। 


Related News