Honor ਦਾ ਪਹਿਲਾ ਪਾਪ-ਅਪ ਕੈਮਰੇ ਵਾਲਾ ਸਮਾਰਟ ਟੀਵੀ ਇਸ ਦਿਨ ਹੋਵੇਗਾ ਭਾਰਤ ’ਚ ਲਾਂਚ

10/11/2019 4:43:25 PM

ਗੈਜੇਟ ਡੈਸਕ– ਸਮਾਰਟ ਟੀਵੀ ਦਾ ਕ੍ਰੇਜ਼ ਕਾਫ ਵੱਧ ਗਿਆ ਹੈ। ਇਹੀ ਕਾਰਨ ਹੈ ਕਿ ਭਾਰਤੀ ਬਾਜ਼ਾਰ ’ਚ ਦੁਨੀਆ ਭਰ ਦੀਆਂ ਸਾਰੀਆਂ ਟਾਪ ਕੰਪਨੀਆਂ ਆਪਣਾ ਸਮਾਰਟ ਟੀਵੀ ਲਾਂਚ ਕਰਨਾ ਚਾਹੁੰਦੀਆਂ ਹਨ। ਇਨ੍ਹਾਂ ਕੰਪਨੀਆਂ ’ਚੋਂ ਇਕ ਹੈ ਚੀਨ ਦੀ ਕੰਪਨੀ ਆਨਰ। ਹੁਵਾਵੇਈ ਦੇ ਸਬ ਬ੍ਰਾਂਡ ਆਨਰ 14 ਅਕਤੂਬਰ ਨੂੰ ਭਾਰਤ ’ਚ ਆਪਣੇ ਸਮਾਰਟ ਟੀਵੀ ਦੀ ਰੇਂਜ ਨੂੰ ਲਾਂਚ ਕਰਨ ਵਾਲਾ ਹੈ। ਕੰਪਨੀ ਸੋਮਵਾਰ ਨੂੰ ਭਾਰਤ ’ਚ ਆਪਣੇ ਦੋ ਸਮਾਰਟ ਟੀਵੀ Honor Vision Smart TV ਅਤੇ Honor Vision Pro Smart TV ਲਾਂਚ ਕਰੇਗੀ। 

ਕੰਪਨੀ ਇਸ ਟੀਵੀ ਨੂੰ ਨਵੀਂ ਦਿੱਲੀ ’ਚ ਇਕ ਪ੍ਰੈੱਸ ਈਵੈਂਟ ’ਚ ਲਾਂਚ ਕਰੇਗੀ। ਇਸ ਲਈ ਆਨਰ ਨੇ ਮੀਡੀਆ ਇਨਵਾਈਟ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ ਕੰਪਨੀ ਦੇ ਮੀਡੀਆ ਇਨਵਾਈਟ ’ਚ ਦੁਨੀਆ ਦੇ ਪਹਿਲੇ ਪਾਪ-ਅਪ ਕੈਮਰਾ ਵਾਲੇ ਸਮਾਰਟ ਟੀਵੀ ਆਨਰ ਵਿਜ਼ਨ ਦੇ ਲਾਂਚ ਦਾ ਜ਼ਿਕਰ ਕੀਤਾ ਗਿਆ ਹੈ। ਆਨਰ ਨੇ ਇਨ੍ਹਾਂ ਟੀਵੀ ਨੂੰ ਚੀਨ ’ਚ ਅਗਸਤ ’ਚ ਹੀ ਲਾਂਚ ਕਰ ਦਿੱਤਾ ਸੀ। ਚੀਨ ’ਚ ਕੰਪਨੀ ਆਨਰ ਸਮਾਰਟ ਟੀਵੀ ਨੂੰ ਸਮਾਰਟ ਸਕਰੀਨ ਦੇ ਤੌਰ ’ਤੇ ਪ੍ਰਮੋਟ ਕਰ ਰਹੀ ਹੈ। ਕੰਪਨੀ 14 ਅਕਤੂਬਰ ਨੂੰ ਲਾਂਚ ਈਵੈਂਟ ’ਚ ਆਨਰ ਵਿਜ਼ਨ ਟੀਵੀ ਦੇ ਦੋਵੇਂ ਮਾਡਲ ਲਾਂਚ ਕਰੇਗੀ ਜਾਂ ਇਕ ਇਸ ਬਾਰੇ ਮੀਡੀਆ ਇਨਵਾਈਟ ’ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ, ਇਨਵਾਈਨ ’ਚ ਪਾਪ-ਅਪ ਕੈਮਰੇ ਦੇ ਜ਼ਿਕਰ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਨ੍ਹਾਂ ਦੋਵਾਂ ਟੀਵੀ ਨੂੰ ਲਾਂਚ ਕਰਨ ਵਾਲੀ ਹੈ। 

ਆਨਰ ਵਿਜ਼ਨ ਸਮਾਰਟ ਟੀਵੀ ਦੇ ਫੀਚਰਜ਼
ਫੀਚਰਜ਼ ਦੇ ਮਾਮਲੇ ’ਚ ਆਨਰ ਵਿਜ਼ਨ ਦੇ ਦੋਵੇਂ ਮਾਡਲ ਲਗਭਗ ਇਕੋਂ ਜਿਹੇ ਹੀ ਹਨ। ਇਨ੍ਹਾਂ ’ਚ ਜੋ ਮੁੱਖ ਫਰਕ ਹੈ ਉਹ ਇਹ ਹੈ ਕਿ ਪ੍ਰੋ ਮਾਡਲ ’ਚ ਤੁਹਾਨੂੰ ਪਾਪ-ਅਪ ਕੈਮਰਾ, 6 ਫਾਰ-ਫੀਲਡ ਮਾਈਕ੍ਰੋਫੋਨਸ, ਜ਼ਿਆਦਾ ਆਨਬੋਰਡ ਸਟੋਰੇਜ ਅਤੇ 10 ਵਾਟ ਦੇ ਦੋ ਐਕਸਟਰਾ ਸਪੀਕਰ ਮਿਲਣਗੇ। 

ਦੋਵਾਂ ਟੀਵੀ ’ਚ 55 ਇੰਚ ਦੀ 4ਕੇ ਸਕਰੀਨ ਦਿੱਤੀ ਗਈ ਹੈ। ਟੀਵੀ 60Hz ਰਿਫ੍ਰੈਸ਼ ਰੇਟ, 16:9 ਦੇ ਆਸਪੈਕਟ ਰੇਸ਼ੀਓ, 400 ਨਿਟਸ ਬ੍ਰਾਈਟਨੈੱਸ ਅਤੇ 178 ਡਿਗਰੀ ਵਿਊਇੰਗ ਐਂਗਲ ਦੇ ਨਾਲ ਆਉਂਦਾ ਹੈ। ਇਨ੍ਹਾਂ ਟੀਵੀ ਦੀ ਖਾਸ ਗੱਲ ਹੈ ਕਿ ਹੁਵਾਵੇਈ ਦੁਆਰਾ ਹਾਲ ਹੀ ’ਚ ਲਾਂਚ ਕੀਤੇ ਗਏ HarmonyOS ’ਤੇ ਕੰਮ ਕਰਦੇ ਹਨ। 

ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿਚ ਕੰਪਨੀ ਨੇ Honghu 818 ਕਵਾ--ਕੋਰ ਐੱਸ.ਓ.ਐੱਸ. ਪ੍ਰੋਸੈਸਰ ਦਿੱਤਾ ਹੈ ਜੋ 2 ਜੀ.ਬੀ. ਰੈਮ ਅਤੇ Mali-G51 GPU ਦੇ ਨਾਲ ਕੰਮ ਕਰਦਾ ਹੈ। ਟੀਵੀ ’ਚ 3 HDMI ਪੋਰਟਸ ਅਤੇ ਇਕ ਯੂ.ਐੱਸ.ਬੀ. 3.0 ਪੋਰਟ ਦੇ ਨਾਲ ਬਲੂਟੁੱਥ 5.0, ਵਾਈ-ਫਾਈ 802.11 a/b/g/n/ac ਅਤੇ ਇਕ ਈਥਰਨੈੱਟ ਪੋਰਟ ਵਰਗੇ ਕੁਨੈਕਟੀਵਿਟੀ ਆਪਸ਼ਨ ਦਿੱਤੇ ਗਏ ਹਨ। 


Related News