64MP ਕੈਮਰੇ ਨਾਲ Honor Play 5T Pro ਲਾਂਚ, ਮਿਲੇਗਾ ਟਾਈਮ ਲੈਪਸ ਫੋਟੋਗ੍ਰਾਫੀ ਮੋਡ

Friday, Aug 06, 2021 - 06:26 PM (IST)

64MP ਕੈਮਰੇ ਨਾਲ Honor Play 5T Pro ਲਾਂਚ, ਮਿਲੇਗਾ ਟਾਈਮ ਲੈਪਸ ਫੋਟੋਗ੍ਰਾਫੀ ਮੋਡ

ਗੈਜੇਟ ਡੈਸਕ– ਆਨਰ ਨੇ ਘਰੇਲੂ ਬਾਜ਼ਾਰ ’ਚ ਆਪਣੇ 4ਜੀ ਸਮਾਰਟਫੋਨ Honor Play 5T Pro  ਨੂੰ ਲਾਂਚ ਕਰ ਦਿੱਤਾ ਹੈ। Honor Play 5T Pro  ’ਚ 64 ਮੈਗਾਪਿਕਸਲ ਦਾ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ’ਚ 22.5 ਵਾਟ ਦੀ ਫਾਸਟ ਚਾਰਜਿੰਗ ਹੈ। ਆਨਰ ਦੇ ਇਸ ਫੋਨ ’ਚ 4000mAh ਦੀ ਬੈਟਰੀ ਹੈ ਅਤੇ 6.6 ਇੰਚ ਦੀ ਪੰਚਹੋਲ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। 

Honor Play 5T Pro ਦੀ ਕੀਮਤ
Honor Play 5T Pro  ਦੀ ਕੀਮਤ 1,499 ਚੀਨੀ ਯੁਆਨ (ਕਰੀਬ 17,178 ਰੁਪਏ) ਹੈ। ਇਸ ਕੀਮਤ ’ਚ 8 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਉਂਝ ਇਹ ਫੋਨ ਇਕ ਹੀ ਮਾਡਲ ’ਚ ਲਾਂਚ ਹੋਇਆ ਹੈ। ਫੋਨ ਨੂੰ ਮੈਜਿਕ ਨਾਈਟ ਬਲੈਕ ਅਤੇ ਟਾਈਟੇਨੀਅਮ ਸਿਲਵਰ ਰੰਗ ’ਚ ਖਰੀਦਿਆ ਜਾ ਸਕੇਗਾ। ਚੀਨ ’ਚ ਇਸ ਦੀ ਵਿਕਰੀ 11 ਅਗਸਤ ਤੋਂ ਹੋਵੇਗੀ। ਭਾਰਤੀ ਬਾਜ਼ਾਰ ’ਚ ਇਸ ਦੇ ਆਉਣ ਦੀ ਫਿਲਹਾਲ ਕੋਈ ਖਬਰ ਨਹੀਂ ਹੈ। 


author

Rakesh

Content Editor

Related News