Honor ਨੇ ਹਾਰਟ ਰੇਟ ਮਾਨੀਟਰ ਨਾਲ ਲਾਂਚ ਕੀਤੀ Smartwatch, ਜਾਣੋ ਖੂਬੀਆਂ

01/23/2019 5:54:10 PM

ਗੈਜੇਟ ਡੈਸਕ- ਸਮਾਰਟਫੋਨ ਬਣਾਉਣ ਵਾਲੀ ਚੀਨ ਦੀ ਕੰਪਨੀ Huawei ਦੇ ਸਭ-ਬਰਾਂਡ Honor ਨੇ ਹਾਨਰ Watch Magic ਦੇ ਨਾਲ ਆਪਣੀ ਵਿਅਰੇਬਲ ਰੇਂਜ ਵਧਾਈ ਹੈ। ਕੰਪਨੀ ਨੇ ਮੰਗਲਵਾਰ ਨੂੰ ਪੈਰਿਸ 'ਚ ਹੋਈ ਇਕ ਈਵੈਂਟ 'ਚ Honor View 20  ਦੇ ਨਾਲ ਸਮਾਰਟਵਾਚ Honor Watch Magic, ਫਿੱਟਨੈੱਸ ਟ੍ਰੈਕਰ Honor Band 4 ਤੇ ਵਾਇਰਲੈੱਸ ਇਅਰਫੋਨ Honor FlyPods Lite ਵੀ ਲਾਂਚ ਕੀਤਾ। ਹਾਨਰ 29 ਜਨਵਰੀ ਨੂੰ ਭਾਰਤ 'ਚ ਹਾਨਰ view 20 ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਇਸ ਈਵੈਂਟ 'ਚ ਫੋਨ ਦੇ ਨਾਲ ਹਾਨਰ Watch Magic ਤੇ ਫਿਟਨੈੱਸ ਟ੍ਰੈਕਰ ਹਾਨਰ Band 4 ਵੀ ਲਾਂਚ ਕਰੇਗੀ।

Honor Watch Magic ਦੀ ਕੀਮਤ 
Honor Watch Magic ਨੂੰ 179 ਯੂਰੋ (ਕਰੀਬ 14,400 ਰੁਪਏ) ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਹ ਸਮਾਰਟਵਾਚ Amazon india ਦੀ ਵੈੱਬਸਾਈਟ 'ਤੇ 19,999 ਰੁਪਏ ਦੇ ਪ੍ਰਾਈਜ਼ 'ਤੇ ਲਿਸਟਿਡ ਹੈ। ਯੂਜ਼ਰਸ ਇਸ ਸਮਾਰਟਵਾਚ 'ਤੇ 3,000 ਰੁਪਏ ਦਾ ਡਿਸਕਾਊਂਟ ਹਾਸਲ ਕਰ ਸਕਦੇ ਹਨ, ਅਜਿਹੇ 'ਚ ਇਹ 16,999 ਰੁਪਏ 'ਚ ਮਿਲ ਸਕਦੀ ਹੈ।PunjabKesari ਇਸ ਸਮਾਰਟਵਾਚ ਦੇ ਸਪੈਸੀਫਿਕੇਸ਼ਨਸ ਤੇ ਫੀਚਰ 
Honor Watch Magic 'ਚ 9.8mm ਮੋਟਾ ਸਟੇਨਲੈੱਸ ਸਟੀਲ ਕੇਸ ਹੈ। ਇਸ ਸਮਾਰਟਵਾਚ 'ਚ ਐਮੋਲੇਡ ਡਿਸਪਲੇਅ ਦੇ ਨਾਲ 1.2 ਇੰਚ ਦੀ ਸਕ੍ਰੀਨ ਸਾਈਜ਼ ਹੈ। ਇਸ ਦਾ ਰੈਜ਼ੋਲਿਊਸ਼ਨ 390x390 ਪਿਕਸਲ ਹੈ। ਲਾਵਾ ਬਲੈਕ ਤੇ ਮੂਨਲਾਈਟ ਸਿਲਵਰ ਇਸ ਦੇ ਦੋ ਵੇਰੀਐਂਟ ਹਨ। Honor Watch Magic ਸਮਾਰਟਵਾਚ 'ਚ ਬਿਲਟ-ਇਨ GPS ਹੈ, ਜੋ ਕਿ ਦੁਨੀਆ ਭਰ 'ਚ 3 ਸੈਟੇਲਾਈਟ ਪੋਜਿਸ਼ਨਿੰਗ ਸਿਸਟਮਸ ਨੂੰ ਸਪੋਰਟ ਕਰਦਾ ਹੈ। ਇਹ ਸਮਾਰਟਵਾਚ Huawei TruSeen 3.0 ਦੇ ਨਾਲ ਰਿਅਲ-ਟਾਈਮ ਹਾਰਟ ਰੇਟ ਮਾਨੀਟਰਿੰਗ ਆਫਰ ਕਰਦੀ ਹੈ। ਇਹ ਵਾਚ ਇਨਡੋਰ ਤੇ ਆਊਟਡੋਰ ਦੋਨਾਂ ਹੀ ਐਕਟੀਵਿਟੀਜ਼ ਨੂੰ ਸਪੋਰਟ ਕਰਦੀ ਹੈ।

ਫਿਟਨੈੱਸ 'ਤੇ ਜ਼ੋਰ ਦੇਣ ਵਾਲੇ ਯੂਜ਼ਰਸ ਨੂੰ ਇਹ ਸਮਾਰਟਵਾਚ ਕਸਟਮਾਈਜ਼ਡ ਰਨਿੰਗ ਕੋਰਸੇਜ ਉਪਲੱਬਧ ਕਰਾਉਂਦੀ ਹੈ। ਇਹ ਸਮਾਰਟਵਾਚ Huawei ਦੀ TruSleep ਟੈਕਨਾਲੋਜੀ ਦੇ ਨਾਲ ਆਉਂਦੀ ਹੈ। ਇਹ ਵਾਚ ਯੂਜ਼ਰ ਦੀ ਸਲੀਪਿੰਗ ਹੈਬਿਟਸ ਤੇ ਬ੍ਰੀਡਿੰਗ ਪੈਟਰਨ ਦੇ ਆਧਾਰ 'ਤੇ ਸਲੀਪ ਕੁਆਲਿਟੀ ਸਕੋਰ ਉਪਲੱਬਧ ਕਰਾਂਦੀ ਹੈ।


Related News