ਹਾਨਰ ਨੇ ਲਾਂਚ ਕੀਤਾ Holly 3+ ਸਮਾਰਟਫੋਨ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨ
Saturday, Jul 01, 2017 - 09:44 AM (IST)
ਜਲੰਧਰ- ਹੁਵਾਵੇ ਦੇ ਸਬ ਬ੍ਰਾਂਡ ਨੇ ਭਾਰਤੀ ਮਾਰਕੀਟ 'ਚ ਆਪਣੇ ਨਵੇਂ ਸਮਾਰਟਫੋਨ Holly3+ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਕੰਪਨੀ ਨੇ 12,999 ਰੁਪਏ 'ਚ ਪੇਸ਼ ਕੀਤਾ ਹੈ। ਇਹ ਫੋਨ ਪਿਛਲੇ ਸਾਲ ਅਕਤੂਬਰ 'ਚ ਲਾਂਚ ਕੀਤੇ ਗਏ ਹਾਨਰ Holly 3 ਦਾ ਹੀ ਅਪਗ੍ਰੇਡਡ ਵੇਰੀਅੰਟ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਲਾਂਚ ਕੀਤੇ ਗਏ ਵੇਰੀਅੰਟ ਦੀ ਤੁਲਨਾ 'ਚ Holly 3+ 'ਚ ਬਿਹਤਰ ਸਪੈਸੀਫਿਕੇਸ਼ਨ ਅਤੇ ਫੀਚਰਸ ਦਾ ਉਪਯੋਗ ਕੀਤਾ ਗਿਆ ਹੈ। ਟਵਿੱਟਰ 'ਤੇ ਇਸ ਫੋਨ ਦੇ ਸਾਰੇ ਸਪੈਸੀਫਿਕੇਸ਼ਨ ਦੀ ਪੁਰਾਣੇ Holly 3 ਨਾਲ ਤੁਲਨਾ ਕੀਤੀ ਗਈ ਹੈ।
ਜੇਕਰ ਗੱਲ ਕਰੀਏ ਤਾਂ ਹੋਲੀ 3+ ਦੀ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 5.5 ਇੰਚ ਐੱਚ. ਡੀ. ਡਿਸਪਲੇ ਹੈ, ਜਿਸ ਦਾ ਰੈਜ਼ੋਲਿਊਸ਼ਨ (1280x720) ਪਿਕਸਲ ਦਿੱਤਾ ਗਿਆ ਹੈ। ਇਸ 'ਚ 1.2 ਗੀਗਾਹਟਰਜ਼ ਆਕਟਾ-ਕੋਰ ਕਿਰਿਨ 620 ਸੀ. ਪੀ. ਯੂ. ਦਿੱਤਾ ਗਿਆ ਹੈ। ਫੋਨ 'ਚ 3 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਮਾਈਕ੍ਰੋ ਐੱਸ. ਡੀ. ਕਾਰਡ ਦਾ ਇਸਤੇਮਾਲ ਕਰ ਕੇ ਇਸ ਫੋਨ ਦੀ ਸਟੋਰੇਜ ਨੂੰ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰੇਗਾ। ਇਸ ਦੇ ਉੱਪਰ ਈ. ਐੱਮ. ਯੂ. ਆਈ. 4.1 ਸਕਿੱਨ ਇਸਤੇਮਾਲ ਕੀਤੀ ਗਈ ਹੈ।
ਫੋਟੋਗ੍ਰਾਫੀ ਲਈ ਫੋਨ 'ਚ 13 ਮੈਗਾਪਿਕਸਲ ਦਾ ਬੀ. ਐੱਸ. ਆਈ. ਸੀਮਾਸ ਰਿਅਰ ਕੈਮਰਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਪਾਵਰ ਬੈਕਅੱਪ ਲਈ ਫੋਨ 'ਚ 3,100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
