Honor Holly 3 ਸਮਾਰਟਫੋਨ ''ਤੇ ਮਿਲ ਰਿਹਾ ਹੈ ਸ਼ਾਨਦਾਰ ਆਫਰ

04/10/2018 1:56:45 PM

ਜਲੰਧਰ-ਹੁਵਾਵੇ ਦੇ ਸਬ-ਬ੍ਰਾਂਡ ਆਨਰ ਨੇ ਸ਼ਿਓਮੀ ਰੈੱਡਮੀ ਨੋਟ 5 ਨੂੰ ਟੱਕਰ ਦੇਣ ਦੇ ਲਈ Honor Holly 3 ਸਮਾਰਟਫੋਨ ਦੀ ਕੀਮਤ 'ਚ 5500 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਆਨਰ ਨੇ ਆਪਣਾ ਪਹਿਲਾਂ 'ਮੇਕ ਇਨ ਇੰਡੀਆ' ਸਮਾਰਟਫੋਨ 'Honor Holly 3' ਨੂੰ ਸਾਲ 2016 'ਚ ਅਕਤੂਬਰ ਦੌਰਾਨ ਲਾਂਚ ਕੀਤਾ ਸੀ। ਇਹ ਸਮਾਰਟਫੋਨ 2 ਜੀ. ਬੀ. ਰੈਮ ਅਤੇ 16 ਜੀ. ਬੀ. ਇੰਟਰਨਲ ਸਟੋਰੇਜ ਸਮੱਰਥਾ ਨਾਲ ਪੇਸ਼ ਹੋਇਆ ਸੀ ਅਤੇ ਇਸ ਦੀ ਕੀਮਤ 9,999 ਰੁਪਏ ਸੀ, ਜਿਸ ਤੋਂ ਬਾਅਦ ਕੰਪਨੀ ਨੇ ਇਸ ਦਾ ਸਕਸੈਸਰ ਵਰਜਨ Honor Holly 3 Plus ਭਾਰਤ 'ਚ ਲਾਂਚ ਕੀਤਾ ਹੈ ਜੋ ਕਿ 3 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਸਟੋਰੇਜ ਸਮੱਰਥਾ ਦੇ ਨਾਲ ਹੈ ਅਤੇ ਇਸ ਦੀ ਕੀਮਤ 12,999 ਰੁਪਏ ਸੀ।

 

Holly 3

 

Honor Holly 3 Plus ਨੂੰ ਫਲਿੱਪਕਾਰਟ ਵੈੱਬਸਾਈਟ 'ਤੇ Honor Holly 3 ਨਾਂ ਨਾਲ ਲਿਸਟ ਕੀਤਾ ਗਿਆ ਹੈ। ਸਕਰੀਨਸ਼ਾਟ ਨੂੰ ਦੇਖਦੇ ਹੋਏ ਆਨਰ ਹਾਲੀ 3 ਦਾ 3 ਜੀ. ਬੀ. +32 ਜੀ. ਬੀ. ਸਟੋਰੇਜ ਵੇਰੀਐਂਟ 5500 ਰੁਪਏ ਡਿਸਕਾਊਂਟ ਤੋਂ ਬਾਅਦ 7,499 ਰੁਪਏ 'ਚ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੈ। ਇਸ ਦਾ 2 ਜੀ. ਬੀ. ਰੈਮ+16 ਜੀ. ਬੀ. ਇੰਟਰਨਲ ਸਟੋਰੇਜ ਵੇਰੀਐਂਟ 3500 ਰੁਪਏ ਡਿਸਕਾਊਂਟ ਤੋਂ ਬਾਅਦ 6,499 ਰੁਪਏ 'ਚ ਵਿਕ ਰਿਹਾ ਹੈ। ਇਨ੍ਹਾਂ ਸਮਾਰਟਫੋਨਜ਼ ਨੂੰ ਐਕਸਿਸ ਬੈਂਕ ਬੈਜ ਕ੍ਰੈਡਿਟ ਕਾਰਡ ਤੋਂ ਖਰੀਦਣ 'ਤੇ 5% (ਵੱਧ ਤੋਂ ਵੱਧ 200 ਰੁਪਏ) ਦਾ ਡਿਸਕਾਊਂਟ ਮਿਲੇਗੀ।

Holly 3

 

 

ਹੁਣ ਇਸ ਸਮਾਰਟਫੋਨ ਦੀ ਕੀਮਤ ਸ਼ਿਓਮੀ ਰੈੱਡਮੀ 5 ਤੋਂ ਘੱਟ ਹੋ ਗਈ ਹੈ। ਸ਼ਿਓਮੀ ਰੈੱਡਮੀ ਦੇ 2 ਜੀ. ਬੀ. +16 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ ਅਮੇਜ਼ਨ ਵੈੱਬਸਾਈਟ 'ਤੇ 7,999 ਰੁਪਏ ਅਤੇ 3 ਜੀ. ਬੀ.+ 32 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ 8,999 ਰੁਪਏ ਹੈ।

 

ਸਪੈਸੀਫਿਕੇਸ਼ਨ-
Honor Holly 3 ਸਮਾਰਟਫੋਨ ਦੇ ਸਪੈਸਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.5 ਇੰਚ HD IPS ਡਿਸਪਲੇਅ ਨਾਲ 1280x720 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਸਮਾਰਟਫੋਨ 'ਚ 1.2GHz ਆਕਟਾ-ਕੋਰ ਕਿਰਿਨ 620 ਪ੍ਰੋਸੈਸਰ ਅਤੇ ਮਾਲੀ T830 GPU 'ਤੇ ਚੱਲਦਾ ਹੈ। ਇਸ ਡਿਵਾਈਸ 'ਚ 2GB/3GB ਰੈਮ ਨਾਲ 16GB/32GB ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128GB ਤੱਕ ਵਧਾਈ ਜਾ ਸਕਦੀ ਹੈ।

 

ਇਸ ਸਮਾਰਟਫੋਨ 'ਚ 3000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਸਮਾਰਟਫੋਨ ਪੁਰਾਣੇ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ BSI CMOS ਸੈਂਸਰ ਅਤੇ f/2.0 ਅਪਚਰ ਦੇ ਨਾਲ ਹੈ। ਇਸ ਦਾ ਫ੍ਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਕੁਨੈਕਟੀਵਿਟੀ ਦੇ ਲਈ ਇਸ 'ਚ 4G VoLTE, ਡਿਊਲ ਸਿਮ , ਵਾਈ-ਫਾਈ (b/g/n), ਵਾਈ-ਫਾਈ ਡਾਇਰੈਕਟ, ਮਾਈਕੋ USB ਪੋਰਟ, ਬਲੂਟੁੱਥ 4.0 ਐਕਸਲਰੋਮੀਟਰ, ਪ੍ਰੋਕਸੀਮਿਟੀ ਸੈਂਸਰ, ਲਾਈਟ ਸੈਂਸਰ, ਕੰਪਾਸ ਅਤੇ G-ਸੈਂਸਰ ਆਦਿ ਹਨ।


Related News