Honor 9 Lite ਸਮਾਰਟਫੋਨ ਅੱਜ ਹੋ ਸਕਦਾ ਹੈ ਲਾਂਚ

Wednesday, Dec 13, 2017 - 12:09 PM (IST)

Honor 9 Lite ਸਮਾਰਟਫੋਨ ਅੱਜ ਹੋ ਸਕਦਾ ਹੈ ਲਾਂਚ

ਜਲੰਧਰ-ਹੁਵਾਵੇ ਦੀ ਸਭ ਬ੍ਰਾਂਡ ਕੰਪਨੀ ਆਨਰ ਦਾ ਲੇਟੈਸਟ ਸਮਾਰਟਫੋਨ Honor 9 Lite ਅੱਜ ਲਾਂਚ ਕੀਤਾ ਜਾ ਸਕਦਾ ਹੈ, ਪਰ ਕੰਪਨੀ ਵੱਲੋਂ ਇਸ ਫੋਨ ਦੇ ਲਾਂਚ ਨੂੰ ਲੈ ਕੇ ਪੁਸ਼ਟੀ ਨਹੀਂ ਕੀਤੀ ਗਈ ਹੈ। ਰਿਪੋਰਟ ਅਨੁਸਾਰ ਬੁੱਧਵਾਰ ਨੂੰ ਲਾਂਚ ਹੋਣ ਵਾਲਾ ਫੋਨ Honor 9 Lite ਹੀ ਹੋਵੇਗਾ। ਉਮੀਦ ਕੀਤੀ ਜਾ ਰਹੀਂ ਹੈ ਕਿ ਇਹ ਫੋਨ ਫੁੱਲ ਸਕਰੀਨ ਡਿਜ਼ਾਇਨ ਅਤੇ ਮਿਡ-ਰੇਂਜ ਸਪੈਕਸ ਨਾਲ ਆ ਸਕਦਾ ਹੈ। ਆਨਰ 9 ਲਾਈਟ ਦਾ ਲਾਂਚ ਹੋਣਾ ਇਸ ਲਈ ਕਨਫਰਮ ਮੰਨਿਆ ਜਾ ਰਿਹਾ ਹੈ ਕਿ ਕਿਉਕਿ ਹਾਲ 'ਚ ਹੀ ਫੋਨ ਤਿੰਨ ਵੇਰੀਐਂਟਸ ਦੇ ਮਾਡਲ ਨੰਬਰ ਨਾਲ ਟੀਨਾ 'ਤੇ ਲਿਸਟ ਕੀਤਾ ਗਿਆ ਸੀ।

ਚੀਨ ਦੀ ਵੈੱਬਸਾਈਟ ਟੀਨਾ 'ਤੇ ਆਨਰ 9 ਲਾਈਟ ਮਾਡਲ ਨੰਬਰ LLD-AL10, LLD-AL00 ਅਤੇ LLD-TL10 ਨਾਲ ਨਜ਼ਰ ਆਉਦਾ ਹੈ। ਲਿਸਟਿੰਗ ਅਨੁਸਾਰ ਇਹ ਫੋਨ ਤਿੰਨ ਕਲਰ ਵੇਰੀਐਂਟਸ ਬਲੈਕ, ਬਲੂ ਅਤੇ ਗ੍ਰੇਅ ਕਲਰ 'ਚ ਨਜ਼ਰ ਆ ਸਕਦਾ ਹੈ। ਇਹ ਫੋਨ ਫੁੱਲ ਸਕਰੀਨ ਅਤੇ ਥਿਨ ਬੇਜ਼ਲ ਨਾਲ ਆਵੇਗਾ ਅਤੇ ਸਾਈਡ ਬੇਜ਼ਲ ਕਾਫੀ ਥਿਨ ਹੋਣਗੇ। ਇਸ ਦਾ ਅਸਪੈਕਟ ਰੇਸ਼ੀਓ 18:9 ਹੋਵੇਗਾ। ਇਸ ਤੋਂ ਇਲਾਵਾ ਇਸ ਫੋਨ 'ਚ ਫਿਜੀਕਲ ਬਟਨ ਨਹੀਂ ਹੋਵੇਗਾ।

PunjabKesari

ਆਨਰ 9 ਲਾਈਟ ਦੇ ਰਿਅਰ ਪੈਨਲ ਗਲਾਸ ਦਾ ਹੋਵੇਗਾ, ਜਿਸ 'ਤੇ ਡਿਊਲ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਡਿਊਲ ਕੈਮਰਾ ਸੈੱਟਅਪ ਨਾਲ ਐੱਲ ਈ ਡੀ ਫਲੈਸ਼ ਵੀ ਦਿੱਤਾ ਜਾਵੇਗਾ। ਜੋ ਕੈਮਰਾ ਲੈੱਜ਼ ਦੇ ਰਾਈਟ ਸਾਈਡ 'ਚ ਹੋਵੇਗਾ। ਫੋਨ ਦੇ ਬੈਕ ਪੈਨਲ 'ਤੇ ਹੀ ਫਿੰਗਰਪ੍ਰਿੰਟ ਸੈਂਸਰ ਹੋਣਗੇ। ਸਪੈਕਸ ਦੀ ਗੱਲ ਕਰੀਏ ਤਾਂ ਫੋਨ ਦੇ ਡਿਊਲ ਕੈਮਰਾ ਸੈੱਟਅਪ 'ਚ 13 ਮੈਗਾਪਿਕਸਲ ਅਤੇ 20 ਮੈਗਾਪਿਕਸਲ ਦਾ ਡਿਊਲ ਕੈਮਰਾ ਸੈੱਟਅਪ ਹੋਵੇਗਾ।

ਆਨਰ ਦੇ ਇਸ ਫਲੈਗਸ਼ਿਪ ਸਮਾਰਟਫੋਨ 'ਚ 5.65 ਇੰਚ ਦੀ ਫੁੱਲ ਐੱਚ ਡੀ ਪਲੱਸ ਡਿਸਪਲੇਅ ਹੋਵੇਗੀ, ਜੋ ਕਿ 2160X1080 ਪਿਕਸਲ ਰੈਜ਼ੋਲਿਊਸ਼ਨ ਨਾਲ ਆਵੇਗੀ। ਰੈਮ ਅਤੇ ਸਟੋਰੇਜ ਦੇ ਆਧਾਰ 'ਤੇ ਆਨਰ 9 ਲਾਈਟ ਨੂੰ ਦੋ ਵੇਰੀਐਂਟਸ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ 'ਚ 3GB ਰੈਮ ਨਾਲ 32GB ਇੰਟਰਨਲ ਸਟੋਰੇਜ ਅਤੇ 4GB ਰੈਮ ਨਾਲ 64GB ਸਟੋਰੇਜ ਦਿੱਤੀ ਜਾਵੇਗੀ। 

ਦੋਵੇ ਹੀ ਵੇਰੀਐਂਟਸ 'ਚ ਹੁਵਾਵੇ ਦਾ ਆਪਣਾ ਕਿਰਿਨ 659 ਚਿਪਸੈੱਟ ਦਿੱਤਾ ਜਾ ਸਕਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹੈ ਕਿ ਕੰਪਨੀ ਦੇ ਵੱਲੋਂ ਇਸ ਫੋਨ ਦੇ ਲਾਂਚ ਨੂੰ ਲੈ ਕੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


Related News