6GB ਰੈਮ ਤੇ ਡਿਊਲ ਰੀਅਰ ਕੈਮਰੇ ਨਾਲ Honor 8x ਭਾਰਤ 'ਚ ਹੋਇਆ ਲਾਂਚ

Tuesday, Oct 16, 2018 - 02:01 PM (IST)

6GB ਰੈਮ ਤੇ ਡਿਊਲ ਰੀਅਰ ਕੈਮਰੇ ਨਾਲ Honor 8x ਭਾਰਤ 'ਚ ਹੋਇਆ ਲਾਂਚ

ਗੈਜੇਟ ਡੈਸਕ- ਤਿਓਹਾਰੀ ਸੀਜਨ ਦੇ ਦੌਰਾਨ ਹੁਵਾਵੇ ਦੇ ਸਭ-ਬਰਾਂਡ ਆਨਰ ਨੇ ਭਾਰਤੀ ਮਾਰਕੀਟ 'ਚ ਆਪਣਾ ਨਵਾਂ ਸਮਾਰਟਫੋਨ Honor 8X ਉਤਾਰਿਆ ਹੈ। ਫੋਨ 'ਚ iPhone X ਦੀ ਤਰ੍ਹਾਂ ਨੌਚ ਡਿਸਪਲੇਅ ਹੈ। ਸਮਾਰਟਫੋਨ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੇ ਫੀਚਰਸ ਮੌਜੂਦ ਹਨ। ਯੂਜ਼ਰ ਨੂੰ ਏ. ਆਰ ਸਟਿੱਕਰਸ, ਪੋਰਟ੍ਰੇਟ ਮੋਡ, ਐੱਚ. ਡੀ. ਆਰ ਤੇ ਸੁਪਰ ਨਾਈਟ ਸੀਨ ਜਿਹੇ ਫੀਚਰ ਮਿਲਣਗੇ।

ਕੰਪਨੀ ਨੇ ਆਨਰ 8X ਨੂੰ ਤਿੰਨ ਸਟੋਰੇਜ਼ ਆਪਸ਼ਨਸ ਦੇ ਨਾਲ ਪੇਸ਼ ਕਰ ਦਿੱਤਾ ਹੈ। ਆਨਰ 8X ਦੇ 4GB ਰੈਮ +64GB ਸਟੋਰੇਜ ਵੇਰੀਐਂਟ ਦੀ ਕੀਮਤ 14999 ਰੁਪਏ ਹੈ, 6GB ਰੈਮ  +64GB ਸਟੋਰੇਜ਼ ਵੇਰੀਐਂਟ ਦੀ ਕੀਮਤ 16999 ਰੁਪਏ ਹੈ ਤੇ 6GB ਰੈਮ +128GB ਸਟੋਰੇਜ ਵਾਲੇ ਟਾਪ ਵੇਰੀਐਂਟ ਦੀ ਕੀਮਤ 18999 ਰੁਪਏ ਹੈ। ਇਹ ਸਮਾਰਟਫੋਨ ਆਨਲਾਈਨ ਅਮੇਜ਼ਨ 'ਤੇ 24 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਗਾਹਕ ਇਸ ਨੂੰ ਬਲੂ ਤੇ ਰੈੱਡ ਕਲਰ ਆਪਸ਼ਨਸ ਦੇ ਨਾਲ ਖਰੀਦ ਸਕਣਗੇ।PunjabKesari

ਆਨਰ 8X ਦੇ ਸਪੈਸੀਫਿਕੇਸ਼ਨ
ਆਨਰ 8X ਗਲਾਸ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸ ਸਮਾਰਟਫੋਨ 'ਚ 6.5 ਇੰਚ ਦੀ ਫੁੱਲ HD ਪਲਸ (ਨੌਚ) ਡਿਸਪਲੇਅ ਹੈ ਜਿਸ ਦੀ ਸਕ੍ਰੀਨ ਰੈਜੋਲਿਊਸ਼ਨ 1080x2340 ਪਿਕਸਲਸ ਹੈ ਤੇ ਇਸ ਦਾ ਸਕ੍ਰੀਨ ਅਸਪੈਕਟ ਰੇਸ਼ਿਓ 19:9 ਹੈ। ਇਸ ਦੇ ਨਾਲ ਹੀ ਇਸ 'ਤੇ 2.5D ਕਰਵਡ ਗਲਾਸ ਦੀ ਸੁਰੱਖਿਆ ਦਿੱਤੀ ਗਈ ਹੈ ਤੇ ਇਸ ਦਾ ਸਕਰੀਨ-ਟੂ-ਬਾਡੀ ਰੇਸ਼ਿਓ 91 ਫ਼ੀਸਦੀ ਹੈ। ਇਹ ਸਮਾਰਟਫੋਨ ਆਕਟਾ-ਕੋਰ ਕਿਰਨ 710 ਪ੍ਰੋਸੈਸਰ ਤੇ ARM ਮਾਲੀ-G51 MP4 GPU 'ਤੇ ਚੱਲਦਾ ਹੈ।PunjabKesari

ਸਟੋਰੇਜ਼ ਆਪਸ਼ਨ
ਇਸ ਸਮਾਰਟਫੋਨ 'ਚ 4GB/6GB ਰੈਮ ਹੈ ਤੇ 64GB/128GB ਇੰਟਰਨਲ ਸਟੋਰੇਜ ਹੈ। ਇਸ ਸਮਾਰਟਫੋਨ ਦੇ ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ ਕਾਰਡ ਨਾਲ 400GB ਤੱਕ ਵਧਾਈ ਜਾ ਸਕਦੀ ਹੈ। ਆਨਰ 8X ਸਮਾਰਟਫੋਨ ਦਾ ਮੁਕਾਬਲਾ ਰੀਅਲਮੀ 2 ਪ੍ਰੋ, ਸ਼ਾਓਮੀ Mi A2 ਅਤੇ ਨੋਕੀਆ 6.1 ਪਲੱਸ ਨਾਲ ਮੰਨਿਆ ਜਾ ਰਿਹਾ ਹੈ।PunjabKesari
ਫੋਟੋਗਰਾਫੀ ਲਈ ਕੈਮਰਾ ਸੈੱਟਅਪ
ਇਸ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ 'ਚ ਕਿ 20 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ LED ਫਲੈਸ਼, f /1.8 ਅਪਰਚਰ ਦੇ ਨਾਲ ਤੇ ਇਸ 'ਚ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ ਜੋ ਕਿ 480 fps ਸਲੋਅ-ਮੋਸ਼ਨ ਰਿਕਾਰਡਿੰਗ ਦੀ ਖੂਬੀ ਦੇ ਨਾਲ ਹੈ। ਉਥੇ ਹੀ ਫਰੰਟ ਲਈ ਇਸ 'ਚ 16 ਮੈਗਾਪਿਕਸਲ ਦਾ ਕੈਮਰਾ f/2.0 ਅਪਰਚਰ ਤੇ AI ਬਿਊਟੀਫਾਈ ਦੇ ਨਾਲ ਹੈ।PunjabKesari ਐਂਡ੍ਰਾਇਡ ਆਪਰੇਟਿੰਗ ਸਿਸਟਮ ਤੇ ਬੈਟਰੀ ਪਾਵਰ
ਇਸ ਤੋਂ ਇਲਾਵਾ ਇਹ ਸਮਾਰਟਫੋਨ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ ਤੇ ਇਸ 'ਚ 3750mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਜੋ ਕਿ ਫਾਸਟ ਚਾਰਜਿੰਗ ਦੇ ਨਾਲ ਹੈ। ਇਸ 'ਚ ਕੁਨੈਕਟੀਵਿਟੀ ਲਈ 4G VoLTE, ਵਾਈ-ਫਾਈ 802.11 ac(2.4 and 578੍ਰ), ਬਲੂਟੁੱਥ 5, GPS ਤੇ GLONASS ਆਦਿ ਹਨ। ਇਸ ਦਾ ਕੁੱਲ ਮਾਪ 160.4×76.6×7.8 ਮਿ. ਮੀ ਤੇ ਭਾਰ ਲਗਭਗ 175 ਗ੍ਰਾਮ ਹੈ।PunjabKesari


Related News