ਨਵੇਂ ਅਵਤਾਰ ’ਚ ਆਇਆ Honor 8X, ਜਾਣੋ ਕੀ ਹੈ ਖਾਸ

Tuesday, Nov 27, 2018 - 02:04 PM (IST)

ਨਵੇਂ ਅਵਤਾਰ ’ਚ ਆਇਆ Honor 8X, ਜਾਣੋ ਕੀ ਹੈ ਖਾਸ

ਗੈਜੇਟ ਡੈਸਕ– Honor 8X ਦੇ ਰੈੱਡ ਵੇਰੀਐਂਟ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਫੋਨ ਨੂੰ 23 ਨਵੰਬਰ ਨੂੰ ਪ੍ਰੀ-ਆਰਡਰ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਹੁਵਾਵੇਈ ਦੇ ਸਬ-ਬ੍ਰਾਂਡ ਆਨਰ ਨੇ ਹੁਣ ਨਵੇਂ ਕਲਰ ਮਾਡਲ ਨੂੰ ਪੇਸ਼ ਕਰਨ ਦੀ ਜਾਣਕਾਰੀ ਦਿੱਤੀ ਹੈ। ਹੁਣ ਤਕ Honor 8X ਬਲੈਕ ਅਤੇ ਬਲਿਊ ਰੰਗ ’ਚ ਉਪਲੱਬਧ ਰਿਹਾ ਹੈ। ਅਕਤੂਬਰ ’ਚ ਲਾਂਚ ਕੀਤੇ ਜਾਣ ਦੌਰਾਨ ਆਨਰ ਨੇ ਤਿੰਨਾਂ ਰੰਗ ਵਾਲੇ ਵੇਰੀਐਂਟ ਬਾਰੇ ਜਾਣਕਾਰੀ ਦਿੱਤੀ ਸੀ ਪਰ ਉਸ ਸਮੇਂ ਲਾਲ ਰੰਗ ਵਾਲੇ ਵੇਰੀਐਂਟ ਨੂੰ ਪੇਸ਼ ਨਹੀਂ ਕੀਤਾ ਗਿਆ ਸੀ। ਹੁਣ ਜਾਣਕਾਰੀ ਮਿਲੀ ਹੈ ਕਿ Honor 8X ਦੇ ਲਾਲ ਰੰਗ ਵਾਲੇ ਮਾਡਲ ਨੂੰ 28 ਨਵੰਬਰ ਤੋਂ Amazon India ਦੀ ਵੈੱਬਸਾਈਟ ’ਤੇ ਵੇਚਿਆ ਜਾਵੇਗਾ। 

Honor 8X ਨੂੰ ਸਭ ਤੋਂ ਪਹਿਲਾਂ ਚੀਨ ’ਚ ਲਾਂਚ ਕੀਤਾ ਗਿਆ ਸੀ। ਭਾਰਤ ’ਚ ਇਸ ਨੂੰ ਬੀਤੇ ਮਹੀਨੇ ਹੀ ਲਿਆਇਆ ਗਿਆ ਸੀ। ਅਹਿਮ ਖੂਬੀਆਂ ਦੀ ਗੱਲ ਕਰੀਏ ਤਾਂ Honor 8X  ਡਿਊਲ ਰੀਅਰ ਕੈਮਰਾ ਸੈੱਟਅਪ, ਪ੍ਰੀਮੀਅਮ ਗਲਾਸ ਫਿਨਿਸ਼ ਬੈਕ, ਜੀ.ਪੀ.ਯੂ. ਟਰਬੋ ਟੈਕਨਾਲੋਜੀ ਅਤੇ ਡਿਸਪਲੇਅ ਨੌਚ ਦੇ ਨਾਲ ਆਉਂਦਾ ਹੈ। ਹਾਲ ਹੀ ’ਚ ਆਯੋਜਿਤ Honor Black Friday Sale ਦੌਰਾਨ Honor 8X ਦੇ ਲਾਲ ਰੰਗ ਵਾਲੇ ਵੇਰੀਐਂਟ ਨੂੰ ਪ੍ਰੀ-ਆਰਡਰ ਲਈ ਉਪਲੱਬਧ ਕਰਵਾਇਆ  ਗਿਆ ਸੀ।

PunjabKesari

Honor 8X ਦੀ ਭਾਰਤ ’ਚ ਕੀਮਤ
ਕੰਪਨੀ ਨੇ ਆਨਰ 8X ਨੂੰ ਤਿੰਨ ਸਟੋਰੇਜ਼ ਆਪਸ਼ਨਸ ਦੇ ਨਾਲ ਪੇਸ਼ ਕਰ ਦਿੱਤਾ ਹੈ। ਆਨਰ 8X ਦੇ 4GB ਰੈਮ +64GB ਸਟੋਰੇਜ ਵੇਰੀਐਂਟ ਦੀ ਕੀਮਤ 14999 ਰੁਪਏ ਹੈ, 6GB ਰੈਮ  +64GB ਸਟੋਰੇਜ਼ ਵੇਰੀਐਂਟ ਦੀ ਕੀਮਤ 16999 ਰੁਪਏ ਹੈ ਤੇ 6GB ਰੈਮ +128GB ਸਟੋਰੇਜ ਵਾਲੇ ਟਾਪ ਵੇਰੀਐਂਟ ਦੀ ਕੀਮਤ 18999 ਰੁਪਏ ਹੈ।

ਫੀਚਰਜ਼ 
ਆਨਰ 8X ਗਲਾਸ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸ ਸਮਾਰਟਫੋਨ 'ਚ 6.5 ਇੰਚ ਦੀ ਫੁੱਲ HD ਪਲਸ (ਨੌਚ) ਡਿਸਪਲੇਅ ਹੈ ਜਿਸ ਦੀ ਸਕ੍ਰੀਨ ਰੈਜੋਲਿਊਸ਼ਨ 1080x2340 ਪਿਕਸਲਸ ਹੈ ਤੇ ਇਸ ਦਾ ਸਕ੍ਰੀਨ ਅਸਪੈਕਟ ਰੇਸ਼ਿਓ 19:9 ਹੈ। ਇਸ ਦੇ ਨਾਲ ਹੀ ਇਸ 'ਤੇ 2.5D ਕਰਵਡ ਗਲਾਸ ਦੀ ਸੁਰੱਖਿਆ ਦਿੱਤੀ ਗਈ ਹੈ ਤੇ ਇਸ ਦਾ ਸਕਰੀਨ-ਟੂ-ਬਾਡੀ ਰੇਸ਼ਿਓ 91 ਫ਼ੀਸਦੀ ਹੈ। ਇਹ ਸਮਾਰਟਫੋਨ ਆਕਟਾ-ਕੋਰ ਕਿਰਨ 710 ਪ੍ਰੋਸੈਸਰ ਤੇ ARM ਮਾਲੀ-G51 MP4 GPU 'ਤੇ ਚੱਲਦਾ ਹੈ।


ਇਸ ਸਮਾਰਟਫੋਨ 'ਚ 4GB/6GB ਰੈਮ ਹੈ ਤੇ 64GB/128GB ਇੰਟਰਨਲ ਸਟੋਰੇਜ ਹੈ। ਇਸ ਸਮਾਰਟਫੋਨ ਦੇ ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ ਕਾਰਡ ਨਾਲ 400GB ਤੱਕ ਵਧਾਈ ਜਾ ਸਕਦੀ ਹੈ। ਆਨਰ 8X ਸਮਾਰਟਫੋਨ ਦਾ ਮੁਕਾਬਲਾ ਰੀਅਲਮੀ 2 ਪ੍ਰੋ, ਸ਼ਾਓਮੀ Mi A2 ਅਤੇ ਨੋਕੀਆ 6.1 ਪਲੱਸ ਨਾਲ ਮੰਨਿਆ ਜਾ ਰਿਹਾ ਹੈ।

ਫੋਟੋਗਰਾਫੀ ਲਈ ਇਸ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ 'ਚ ਕਿ 20 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ LED ਫਲੈਸ਼, f /1.8 ਅਪਰਚਰ ਦੇ ਨਾਲ ਤੇ ਇਸ 'ਚ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ ਜੋ ਕਿ 480 fps ਸਲੋਅ-ਮੋਸ਼ਨ ਰਿਕਾਰਡਿੰਗ ਦੀ ਖੂਬੀ ਦੇ ਨਾਲ ਹੈ। ਉਥੇ ਹੀ ਫਰੰਟ ਲਈ ਇਸ 'ਚ 16 ਮੈਗਾਪਿਕਸਲ ਦਾ ਕੈਮਰਾ f/2.0 ਅਪਰਚਰ ਤੇ AI ਬਿਊਟੀਫਾਈ ਦੇ ਨਾਲ ਹੈ।

ਇਸ ਤੋਂ ਇਲਾਵਾ ਇਹ ਸਮਾਰਟਫੋਨ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ ਤੇ ਇਸ 'ਚ 3750mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਜੋ ਕਿ ਫਾਸਟ ਚਾਰਜਿੰਗ ਦੇ ਨਾਲ ਹੈ। ਇਸ 'ਚ ਕੁਨੈਕਟੀਵਿਟੀ ਲਈ 4G VoLTE, ਵਾਈ-ਫਾਈ 802.11 ac ਬਲੂਟੁੱਥ 5, GPS ਤੇ GLONASS ਆਦਿ ਹਨ। ਇਸ ਦਾ ਕੁੱਲ ਮਾਪ 160.4×76.6×7.8 ਮਿ. ਮੀ ਤੇ ਭਾਰ ਲਗਭਗ 175 ਗ੍ਰਾਮ ਹੈ।


Related News