11 ਮਈ ਨੂੰ ਭਾਰਤ ''ਚ ਲਾਂਚ ਹੋ ਸਕਦੈ Honor 8 Lite ਸਮਾਰਟਫੋਨ
Wednesday, May 10, 2017 - 01:05 PM (IST)
.jpg)
ਜਲੰਧਰ- ਹੁਵਾਵੇ ਦੀ ਸਬ-ਬਰਾਂਡ ਹਾਨਰ ਜਲਦ ਹੀ ਭਾਰਤ ''ਚ ਆਪਣਾ ਇਕ ਨਵਾਂ ਸਮਾਰਟਫ਼ੋਨ ਪੇਸ਼ ਕਰਨ ਦੀ ਤਿਆਰੀ ''ਚ ਹੈ। ਕੰਪਨੀ Honor 8 Lite ਸਮਾਰਟਫ਼ੋਨ ਨੂੰ 11 ਮਈ ਨੂੰ ਭਾਰਤ ''ਚ ਲਾਂਚ ਕਰ ਸਕਦੀ ਹੈ। ਇਸ ਸਮਾਰਟਫ਼ੋਨ ਦੀ ਕੀਮਤ 17,000 ਰੁਪਏ ਤੋਂ 19,000 ਰੁਪਏ ਤੱਕ ਹੋ ਸਕਦੀ ਹੈ। ਹਾਲਾਂਕਿ ਇਸ ਬਾਰੇ ''ਚ ਅਜੇ ਪਤਾ ਨਹੀਂ ਚੱਲਿਆ ਹੈ ਕਿ ਇਹ ਆਫਲਾਈਨ ਜਾਂ ਆਨਲਾਈਨ ਉਪਲੱਬਧ ਹੋਵੇਗਾ। ਇਸ ਡਿਵਾਇਸ ਦੇ ਬਾਰੇ ''ਚ ਦੱਸ ਦਈਏ ਕਿ ਇਹ Honor 8 ਦਾ ਲਾਈਟ ਵੇਰਿਅੰਟ ਹਨ। Honor 8 ਨੂੰ ਪਿਛਲੇ ਸਾਲ 29,999 ਰੁਪਏ ਦੀ ਕੀਮਤ ''ਚ ਪੇਸ਼ ਕੀਤਾ ਗਿਆ ਸੀ।