Honor 6X ਸਮਾਰਟਫੋਨ ਹੁਣ ਐਮਾਜ਼ਾਨ ''ਤੇ ਓਪਨ ਸੇਲ ''ਚ ਮਿਲੇਗਾ

Monday, Feb 27, 2017 - 02:03 PM (IST)

ਜਲੰਧਰ- ਹੁਵਾਵੇ ਦੇ ਸਬ-ਬ੍ਰਾਂਡ ਨੇ ਸੋਮਵਾਰ ਨੂੰ ਆਪਣੇ ਹਾਨਰ 6 ਐਕਸ ਸਮਾਰਟਫੋਨ ਲਈ ਓਪਨ ਸੇਲ ਦਾ ਐਲਾਨ ਕਰ ਦਿੱਤਾ ਹੈ। ਹਾਨਰ 6 ਐਕਸ ਹੁਣ ਐਕਸਕਲੂਸਿਵ ਤੌਰ ''ਤੇ ਐਮਾਜ਼ਾਨ ਇੰਡੀਆ ''ਤੇ ਓਪਨ ਸੇਲ ''ਚ ਉਪਲੱਬਧ ਹੋਵੇਗਾ। ਖਾਸ ਗੱਲ ਇਹ ਹੈ ਕਿ ਓਪਨ ਸੇਲ ''ਚ ਹਾਨਰ 6 ਐਕਸ ਦੇ 3ਜੀਬੀ ਰੈਮ ਅਤੇ 4ਜੀਬੀ ਰੈਮ ਵਾਲੇ ਦੋਵੇਂ ਹੀ ਵੇਰਿਅੰਟ ਮਿਲਣਗੇ। ਇਸ ਤੋਂ ਪਹਿਲਾਂ ਇਹ ਫੋਨ ਫਲੈਸ਼ ਸੇਲ ਦੇ ਰਾਹੀ ਐਮਾਜ਼ਾਨ ''ਤੇ ਵੇਚਿਆ ਜਾ ਰਿਹਾ ਸੀ। ਦੱਸ ਦਈਏ ਕਿ ਇਹ ਅੱਜ ਦੀ ਤਾਰੀਕ ''ਚ ਮਾਰਕੀਟ ਦਾ ਸਭ ਤੋਂ ਸਸਤਾ ਡਿਊਲ ਰਿਅਰ ਕੈਮਰਾ ਫੋਨ ਹੈ। ਸਮਾਰਟਫੋਨ ਦੀ ਕੀਮਤ 12,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕੀਮਤ ''ਚ ਯੂਜ਼ਰ ਨੂੰ 3ਜੀਬੀ ਰੈਮ ਅਤੇ 32 ਜੀਬੀ ਸਟੋਰੇਜ ਵਾਲਾ ਵੇਰਿਅੰਟ ਮਿਲੇਗਾ, 4ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵਾਲੇ ਵੇਰਿਅੰਟ ਦੀ ਕੀਮਤ 15,999 ਰੁਪਏ ਹੈ। 
ਹਾਨਰ 6 ਐਕਸ ''ਚ 5.5 ਇੰਚ ਦੀ ਫੁੱਲ ਐੱਚ. ਡੀ. (1080x1920 ਪਿਕਸਲ) ਰੈਜ਼ੋਲਿਊਸ਼ਨ 2.5ਡੀ ਕਵਰਡ ਗਲਾਸ ਆਈ. ਪੀ. ਐੱਸ. ਡਿਸਪਲੇ ਹੈ। ਇਸ ''ਚ ਕੰਪਨੀ ਨੇ 1.7 ਗੀਗਾਹਟਰਜ਼ ਆਕਟਾ-ਕੋਰ ਕਿਰਿਨ 655 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ। ਗ੍ਰਾਫਿਕਸ ਲਈ ਮਾਲੀ ਟੀ 830-ਐੱਮ ਪੀ 2 ਇੰਟੀਗ੍ਰੇਟਡ ਹੈ। ਇਹ ਫੋਨ ਐਂਡਰਾਡਿ 6.0 ਮਾਰਸ਼ਮੈਲੋ ''ਤੇ ਆਧਾਰਿਤ ਈ. ਐਮ. ਯੂ. ਆਈ. 4.1 ''ਤੇ ਚੱਲੇਗਾ। ਹਾਨਰ 6 ਐਕਸ ''ਚ ਹਾਈਬ੍ਰਿਡ ਡਿਊਲ ਸਿਮ ਸਲਾਟ ਹੈ। ਤੁਸੀਂ ਕਿ ਸਮੇਂ ''ਚ ਦੋ ਸਿਮ ਕਾਰਡ ਜਾਂ ਇਕ ਸਿਮ ਕਾਰਡ ਅਤੇ ਮਾਈਕ੍ਰ ਐੱਸ. ਡੀ. ਕਾਰਡ ਇਸਤੇਮਾਲ ਕਰ ਸਕੋਗੇ।
ਹਾਨਰ 6 ਐਕਸ ''ਚ ਡਿਊਲ ਕੈਮਰਾ ਸੈੱਟਅੱਪ ਹੈ। ਰਿਅਰ ਕੈਮਰੇ ''ਚ ਇਕ ਸੈਂਸਰ 12 ਮੈਗਾਪਿਕਸਲ ਦਾ ਹੈ ਅਤੇ ਦੂਜਾ 2 ਨੈਗਾਪਿਕਸਲ ਦਾ। ਇਹ ਫੇਜ਼ ਡਿਟੈਕਸ਼ਨ ਆਟੋ ਫੋਕਸ ਅਤੇ ਐੱਲ. ਈ. ਟੀ. ਫਲੈਸ਼ ਨਾਲ ਲੈਸ ਹੈ। ਸੈਲਫੀ ਦੇ ਸ਼ੌਕੀਨੰ ਲਈ ਮੌਜੂਦ ਰਹੇਗਾ 8 ਮੈਗਾਪਿਸਲ ਦਾ ਫਰੰਟ ਕੈਮਰਾ। ਫਿੰਗਰਪ੍ਰਿੰਟ ਸੈਂਸਰ ਨਾਲ ਆਉਣ ਵਾਲੇ ਇਸ ਫੋਨ ਨੂੰ ਪਾਵਰ ਦੇਣ ਲਈ ਮੌਜੂਦ ਹੈ। 3340 ਐੱਮ. ਏ. ਐੱਚ. ਦੀ ਬੈਟਰੀ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਦੇ ਬਾਰੇ ''ਚ 600 ਘੰਟੇ ਤੱਕ ਦਾ ਸਟੈਂਡਬਾਏ ਟਾਈਮ ਅਤੇ 23 ਘੰਟੇ ਤੱਕ ਦਾ ਟਾਕ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਕਨੈਕਟੀਵਿਟੀ ਫੀਚਰ ''ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ ਵੀ4.1, ਮਾਈਕ੍ਰੋ-ਯੂ. ਐੱਸ. ਬੀ. ਅਤੇ ਜੀ. ਪੀ. ਐੱਸ. ਸ਼ਾਮਲ ਹੈ। ਇਸ ਦਾ ਡਾਈਮੈਂਸ਼ਨ 150.9x 76.2x8.2 ਮਿਲੀਮੀਟਰ ਹੈ ਅਤੇ ਵਜਨ 162 ਗ੍ਰਾਮ।

Related News