48MP ਕੈਮਰਾ ਤੇ 4,000mAh ਦੀ ਬੈਟਰੀ ਨਾਲ ਲਾਂਚ ਹੋਇਆ Honor 30i
Saturday, Sep 12, 2020 - 10:56 AM (IST)
ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਨਰ ਨੇ ਨਵਾਂ ਸਮਾਰਟਫੋਨ Honor 30i ਲਾਂਚ ਕੀਤਾ ਹੈ। ਫੋਨ ’ਚ ਅਮੋਲੇਡ ਡਿਸਪਲੇਅ, ਵਾਟਰਡ੍ਰੋਪ ਨੌਚ, ਟ੍ਰਿਪਲ ਰੀਅਰ ਕੈਮਰਾ ਅਤੇ 4,000mAh ਦੀ ਬੈਟਰੀ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਹ ਕੰਪਨੀ ਦੇ ਆਨਰ 30 ਲਾਈਟ ਸਮਾਰਟਫੋਨ ਦਾ ਰੀਬ੍ਰਾਂਡਿਡ ਵਰਜ਼ਨ ਹੈ ਜੋ ਪਿਛਲੇ ਸਾਲ ਚੀਨ ’ਚ ਲਿਆਇਆ ਗਿਆ ਸੀ। ਨਵਾਂ ਸਮਾਰਟਫੋਨ ਫਿਲਹਾਲ ਰਸ਼ੀਅਨ ਬਾਜ਼ਾਰ ’ਚ ਲਾਂਚ ਕੀਤਾ ਗਿਆ ਹੈ। ਭਾਰਤ ’ਚ ਇਸ ਨੂੰ ਕਦੋਂ ਲਿਆਇਆ ਜਾਵੇਗਾ, ਇਸ ਦੀ ਪੁੱਸ਼ਟੀ ਨਹੀਂ ਕੀਤੀ ਜਾ ਸਕਦੀ।
ਕੀਮਤ
Honor 30i ਸਮਾਰਟਫੋਨ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 17,990 ਰਸ਼ੀਅਨ ਰੂਬਲ (ਕਰੀਬ 17,600 ਰੁਪਏ) ਰੱਖੀ ਗਈ ਹੈ। ਸਮਾਰਟਫੋਨ 3 ਰੰਗਾਂ ’ਚ ਵਿਕਰੀ ਲਈ ਉਪਲੱਬਧ ਹੋਵੇਗਾ।
Honor 30i ਦੇ ਫੀਚਰਜ਼
ਸਮਾਰਟਫੋਨ ਐਂਡਰਾਇਡ 10 ਅਧਾਰਿਤ ਮੈਜਿਕ ਯੂ.ਆਈ. 3.1 ’ਤੇ ਕੰਮ ਕਰਦਾ ਹੈ। ਫੋਨ ’ਚ 6.3 ਇੰਚ ਦੀ ਫੁਲ-ਐੱਚ.ਡੀ. ਪਲੱਸ ਓ.ਐੱਲ.ਈ.ਡੀ. ਡਿਸਪਲੇਅ ਮਿਲਦੀ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਫੋਨ ’ਚ 4 ਜੀ.ਬੀ. ਰੈਮ ਅਤੇ ਆਕਟਾ-ਕੋਰ ਕਿਰਿਨ 710F ਪ੍ਰੋਸੈਸਰ ਮਿਲਦਾ ਹੈ। ਫੋਨ ’ਚ 128 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲਦੀ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਵੀ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਇਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਤੀਜਾ ਸੈਂਸਰ ਮਿਲਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਵਿਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਫੋਨ ’ਚ 4,000mAh ਦੀ ਬੈਟਰੀ ਦਿੱਤੀ ਗਈਹੈ। ਕੁਨੈਕਟੀਵਿਟੀ ਲਈ ਇਸ ਵਿਚ ਡਿਊਲ-ਬੈਂਡ ਵਾਈ-ਫਾਈ, ਜੀ.ਪੀ.ਐੱਸ., ਬਲੂਟੂਥ ਵਰਜ਼ਨ 5.1 ਦਿੱਤਾ ਗਿਆਹੈ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ।